ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 12ਵਾਂ ਦਿਨ ਪਿੰਡ ਢੱਟ ਤੇ ਜੁੜਾਹਾਂ ਨੇ ਭਰੀ ਹਾਜ਼ਰੀ

Share and Enjoy !

Shares

ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਇਕ ਝੰਡੇ ਥੱਲੇ ਵੱਡੀ ਲੋਕ ਲਹਿਰ ਖੜੀ ਕਰਨੀ ਪਵੇਗੀ : ਦੇਵ ਸਰਾਭਾ
(ਤਰਸੇਮ ਦੀਵਾਨਾ) ਹੁਸ਼ਿਆਰਪੁਰ/ਸਰਾਭਾ।
ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡਤਾਲ ਦੇ 122ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਹਿਯੋਗੀ ਜਥੇਦਾਰ ਅਮਰ ਸਿੰਘ ਜੁੜਾਹਾਂ, ਪਲਵਿੰਦਰ ਸਿੰਘ ਜੁੜਾਹਾਂ, ਪੰਥਕ ਕਵੀ ਮੋਹਣ ਸਿੰਘ ਮੋਮਨਆਬਾਦੀ,ਜਥੇਦਾਰ ਗੁਰਮੀਤ ਸਿੰਘ ਢੱਟ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡਤਾਲ ਤੇ ਬੈਠੇ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਭਾਰਤ ‘ਚ ਭਾਜਪਾ ਸਰਕਾਰ ਪੂਰੇ ਦੇਸ਼ ਨੂੰ ਭਗਵਾਂ ਕਰ ਕੇ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ । ਪਰ ਸੁਪਨੇ ਕਦੇ ਸੱਚੇ ਨਹੀਂ ਹੁੰਦੇ ਉਹ ਵੀ ਦਿਨ ਦਿਹਾੜੇ ਦੇਖਣੇ। ਜਦ ਕਿ ਜਿੱਥੇ ਵੀ ਕਿਤੇ ਭਾਜਪਾ ਦੀ ਸਰਕਾਰ ਬਣਦੀ ਹੈ ਉਹ ਆਪਣੀ ਹਰਮਨ ਪਿਆਰਤਾ ਕਰਕੇ ਨਹੀਂ ਜਦ ਕਿ ਉਹ ਸਿਰਫ਼ ਈ ਵੀ ਐਮ ਮਸ਼ੀਨਾਂ ਦਾ ਕਾਰਨਾਮਾ।ਭਾਜਪਾ ਸਰਕਾਰ ਨੇ ਪਹਿਲਾਂ ਕਿਸਾਨਾਂ ਉੱਪਰ ਤਿੰਨ ਬਿੱਲ ਕਾਲੇ ਕਾਨੂੰਨ ਬਣਾਏ ਸੀ ਹੁਣ ਓਸੇ ਤਰਾਂ ਅਗਨੀਪੱਥ ਯੋਜਨਾ ਲਾਗੂ ਕਰ ਕੇ ਆਪਣੇ ਆਰ ਐੱਸ ਐੱਸ ਦੇ ਖਾਕੀ ਨਿੱਕਰ ਧਾਰੀਆਂ ਨੂੰ ਟ੍ਰੇਨ ਦੇਣ ਦੇ ਮਨਸੂਬੇ ਨਾਲ ਇਹ ਚਾਰ ਸਾਲ ਦੀ ਭਾਰਤੀ ਵਾਲਾ ਡਰਾਮਾ ਰਚਿਆ । ਜਦ ਕੇ ਏਸ ਅਗਨੀਪੱਥ ਯੋਜਨਾ ਦੇ ਖਿਲਾਫ ਵੀ ਪੂਰਾ ਦੇਸ਼ ਵਿਰੋਧ ਕਰ ਰਿਹਾ ਹੈ।ਜਦ ਕੇ ਇਸ ਯੋਜਨਾ ਦੇ ਖ਼ਿਲਾਫ਼ ਲੋਕ ਲਹਿਰ ਦੇ ਚੱਲਦਿਆਂ ਇਹ ਵੀ ਰੱਦ ਕਰਨੀ ਪਵੇਗੀ । ਉਨਾਂ ਆਖਰ ਵਿੱਚ ਆਖਿਆ ਕਿ ਜੇ ਕਰ ਪੂਰਾ ਦੇਸ਼ ਦੇ ਲੋਕ ਭਾਜਪਾ ਸਰਕਾਰ ਦੇ ਖ਼ਿਲਾਫ਼ ਇਸੇ ਤਰਾਂ ਇਕਜੁੱਟ ਹੋ ਕੇ ਸੰਘਰਸ਼ ਕਰਨਗੇ ਤਾਂ ਭਾਜਪਾ ਨੂੰ ਨਵੇਂ ਕਾਨੂੰਨ ਬਣਾਉਣ ਤੋਂ ਪਹਿਲਾਂ ਸੌ ਵਾਰ ਸੋਚਣਾ ਵੀ ਪਵੇਗਾ । ਜਦਕਿ ਪੰਜਾਬ ‘ਚ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਜਿਨਾਂ ਵਿਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਇਕ ਝੰਡੇ ਥੱਲੇ ਵੱਡੀ ਲੋਕ ਲਹਿਰ ਖੜੀ ਕਰਨੀ ਪਵੇਗੀ ਤਾਂ ਜੋ ਆਪਣੇ ਜੁਝਾਰੂਆਂ ਨੂੰ ਜਲਦ ਜੇਲਾਂ ਤੋਂ ਰਿਹਾਅ ਕਰਵਾ ਕੇ ਮੋਰਚਾ ਫਤਿਹ ਕਰ ਸਕੀਏ । ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਨਿਰਭੈ ਸਿੰਘ ਅੱਬੂਵਾਲ, ਗਰਦੀਪ ਸਿੰਘ,ਪ੍ਰਦੀਪ ਸਰਾਭਾ, ਅੱਬੂਵਾਲ ਸੁਖਵਿੰਦਰ ਸਿੰਘ ਅਬੂਵਾਲ,ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਗੁਲਜਾਰ ਸਿੰਘ ਮੋਹੀ ਸੁਖਚੈਨ ਸਿੰਘ ਸਰਾਭਾ,ਭਿੰਦਰ ਸਿੰਘ ਬਿੱਲੂ ਸਰਾਭਾ, ਕੈਪਟਨ ਰਾਮਲੋਕ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ,ਅਮਰਜੀਤ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ ਆਦਿ ਹਾਜਰੀ ਭਰੀ ।

About Post Author

Share and Enjoy !

Shares

Leave a Reply

Your email address will not be published.