
ਫਗਵਾੜਾ (ਸ਼ਿਵ ਕੋੜਾ)| ਫਗਵਾੜਾ ਸ਼ਹਿਰ ਦੇ ਮੁੱਖ ਬਾਜ਼ਾਰ ਸਰਾਫਾ ਬਾਜ਼ਾਰ ਵਿਖੇ ਪਿਛਲੇ ਇਕ ਮਹੀਨੇ ਤੋਂ ਸੀਵਰੇਜ ਬੰਦ ਹਨ ਬਾਜ਼ਾਰ ਵਾਸੀਆਂ ਵੱਲੋਂ ਸਮੇਂ ਸਮੇਂ ਤੇ ਨਗਰ ਨਿਗਮ ਫਗਵਾੜਾ ਨੂੰ ਸ਼ਿਕਾਇਤ ਦਰਜ ਕਰਾਈ ਗਈ ਸ਼ਿਕਾਇਤ ਦਰਜ ਕਰਾਉਣ ਉਪਰੰਤ ਇਹ ਸੰਦੇਸ਼ਾ ਤਾਂ ਆਇਆ ਕਿ ਤੁਹਾਡੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਉਸ ਤੋਂ ਬਾਅਦ ਅਗਲੇ ਦਿਨ ਇਹ ਸੰਦੇਸ਼ ਆਇਆ ਕਿ ਇਸ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਹੈ ਪਰ ਹਕੀਕਤ ਵਿਚ ਇਸ ਸ਼ਿਕਾਇਤ ਨੂੰ ਕਿਸੇ ਵੀ ਤਰ੍ਹਾਂ ਨਾਲ ਹੱਲ ਕਰਦਿਆਂ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਬਾਜ਼ਾਰ ਵਾਸੀਆਂ ਨੇ ਦੁਖੀ ਹਿਰਦੇ ਦੇ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਈ ਖੁਲਾਸੇ ਕੀਤੇ ਇਸ ਮੌਕੇ ਸਰਵਣ ਜੋੜਾ ਕੈਪਟਨ ਨੰਦਲਾਲ ਮੇਘਰਾਜ ਬਾਂਗਾ ਸੁਭਾਸ਼ ਵਰਮਾਨੀ ਪਰਦੀਪ ਬੱਗਾ ਸ਼ਾਮਲਾਲ ਅਸ਼ੋਕ ਕੁਮਾਰ ਸੋਨੀ ਮੈਡੀਕਲ ਵਾਲੇ ਕੇਵਲ ਹਲਵਾਈ ਅਤੇ ਮਦਨ ਮੋਹਨ ਖੱਟਰ ਆਦਿ ਹਾਜ਼ਰ ਸਨ ਸਵੱਛਤਾ ਅਭਿਆਨ ਸੁਸਾਇਟੀ ਦੇ ਪ੍ਰਧਾਨ ਮਦਨ ਮੋਹਨ ਖੱਟਰ ਨੇ ਆਖਿਆ ਕਿ ਉਹ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਕਮਿਸ਼ਨਰ ਨਗਰ ਨਿਗਮ ਪਾਸ ਗਏ ਅਤੇ ਸੀਵਰੇਜ ਜਾਮ ਦੀ ਸਮੱਸਿਆ ਬਾਬਤ ਗੱਲ ਕੀਤੀ ਤਾਂ ਮੌਕੇ ਤੇ ਕਮਿਸ਼ਨਰ ਸਾਹਿਬਾ ਨੇ ਐਕਸੀਅਨ ਬਲਜਿੰਦਰ ਸਿੰਘ ਨੂੰ ਬੁਲਾ ਕੇ ਵੀ ਇਸ ਸਮੱਸਿਆ ਦੇ ਫੌਰੀ ਹੱਲ ਲਈ ਆਖਿਆ ਪਰ ਸਰਪੰਚ ਦਾ ਕੇਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਕਹਾਵਤ ਵਾਂਗ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਤੇ ਲੋਕ ਨਰਕ ਦੀ ਜ਼ਿੰਦਗੀ ਜੀਅ ਰਹੇ ਹਨ ਇਸ ਬਾਜ਼ਾਰ ਦੇ ਸੀਵਰੇਜ ਬੰਦ ਹੋਣ ਕਾਰਨ ਲੋਕ ਇਥੋਂ ਦੀ ਜਦੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਛੇਵੀਂ ਪਾਤਸ਼ਾਹੀ ਜਾਇਆ ਕਰਦੇ ਹਨ ਤਾਂ ਉਨ੍ਹਾਂ ਨੂੰ ਕਈ ਵਾਰ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਨਿਗਮ ਨੂੰ ਚਾਹੀਦਾ ਹੈ ਖੇਤੀ ਇਸ ਸਮੱਸਿਆ ਦਾ ਫੌਰੀ ਤੌਰ ਤੇ ਹੱਲ ਕੱਢੇ|