ਵੱਖ-ਵੱਖ ਵਿਸ਼ਿਆਂ ਦੀਆਂ ਰਹਿੰਦੀਆਂ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ ਤੁਰੰਤ ਕਰਨ ਦੀ ਮੰਗ:ਜੀ.ਟੀ.ਯੂ.

Share and Enjoy !

Shares
ਜਲੰਧਰ | ਗੌਰਮਿੰਟ ਟੀਚਰਜ਼ ਯੂਨੀਅਨ ਨੇ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਲੈਕਚਰਾਰ ਦੀਆਂ ਪ੍ਰਮੋਸ਼ਨਾਂ ਵਿੱਚੋਂ ਬਕਾਇਆ ਰਹਿੰਦੀਆਂ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ  ਜਲਦੀ ਕਰਨ ਦੀ ਮੰਗ ਕੀਤੀ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ, ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ,ਗੁਰਿੰਦਰ ਸਿੰਘ ਆਦਮਪੁਰ,ਬਲਜੀਤ ਸਿੰਘ ਕੁਲਾਰ, ਜਨਰਲ ਸਕੱਤਰ ਗਣੇਸ਼ ਭਗਤ,ਜੁਆਇੰਟ ਸਕੱਤਰ ਕੁਲਦੀਪ ਵਾਲੀਆ, ਵਿੱਤ ਸਕੱਤਰ ਸੁਖਵਿੰਦਰ ਸਿੰਘ ਮੱਕੜ,ਜੁਆਇੰਟ ਵਿੱਤ ਸਕੱਤਰ ਨਿਰਮੋਲਕ ਸਿੰਘ ਹੀਰਾ, ਪ੍ਰੈੱਸ ਸਕੱਤਰ ਹਰਮਨਜੋਤ ਸਿੰਘ ਵਾਲੀਆ, ਰਗਜੀਤ ਸਿੰਘ, ਬਲਵੀਰ ਭਗਤ,ਰਾਜੀਵ ਭਗਤ,ਮੁਲਖ ਰਾਜ,ਜਤਿੰਦਰ ਸਿੰਘ, ਪਰੇਮ ਖਲਵਾੜਾ,ਕੁਲਦੀਪ ਸਿੰਘ ਕੌੜਾ ਆਦਿ  ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਅੰਦਰ ਸੈਂਕੜੇ ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਹਨ ਜਦ ਕਿ ਵਿਭਾਗ ਵੱਲੋਂ D.P.C. ਵੀ ਹੋ ਚੁੱਕੀ ਹੈ; ਪਰ ਉਨ੍ਹਾਂ ਨੂੰ ਲੈਕਚਰਾਰ  ਦੀਆਂ ਨਿਯੁਕਤੀਆਂ ਦੇਣ ਵਿੱਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ।  ਉਪਰੋਕਤ ਆਗੂਆਂ ਨੇ ਇਹ ਵੀ ਦੱਸਿਆ ਕਿ ਪ੍ਰਾਇਮਰੀ ਵਿਭਾਗ ਅੰਦਰ ਜਨਵਰੀ ਅਤੇ ਫਰਵਰੀ ਮਹੀਨੇ ਦੀਆਂ ਤਨਖਾਹਾਂ ਦੇ ਬਜਟ ਵਿੱਚ  ਵਿੱਚ  ਵੀ ਦੇਰੀ ਕੀਤੀ ਜਾ ਰਹੀ ਹੈ। ਵਿਭਾਗ  ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਸਬੰਧੀ ਦਿੱਤੇ ਜਾਣ ਬਾਰੇ ਬਜਟ ਨੂੰ ਵੀ ਕਾਗਜ਼ਾਂ ਵਿਚ ਹੀ ਉਲਝਾਇਆ ਜਾ ਰਿਹਾ ਹੈ। ਉਪਰੋਕਤ ਆਗੂਆਂ ਨੇ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਕਾਰਜਕਾਰਨੀ ਦੀ ਇਕ ਬਹੁਤ ਹੀ ਜ਼ਰੂਰੀ ਮੀਟਿੰਗ 03ਅਪਰੈਲ  2022 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਬੁਲਾਈ ਗਈ ਹੈ।ਜਿਸ ਵਿਚ ਉਪਰੋਕਤ ਮਸਲਿਆਂ ਤੋਂ ਇਲਾਵਾ ਗੌਰਮਿੰਟ ਟੀਚਰਜ਼ ਯੂਨੀਅਨ  ਪੰਜਾਬ ਦੀ ਜ਼ੀਰਾ(ਫਿਰੋਜ਼ ਪੁਰ)  ਵਿਖੇ ਅੱਠ ਅਪਰੈਲ ਨੂੰ ਹੋ ਰਹੀ ਜਨਰਲ ਕੌਂਸਲ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਬਲਾਕ ਪ੍ਰਧਾਨਾਂ ਅਤੇ ਬਲਾਕ ਸਕੱਤਰਾਂ ਨੂੰ ਸ਼ਾਮਲ ਕਰਵਾਉਣ  ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਸਮੂਹ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਜਨਵਰੀ-ਫਰਵਰੀ ਮਹੀਨੇ ਦੀਆਂ ਰੁੱਕੀਆਂ ਤਨਖਾਹ ਦੇਣ ਲਈ ਬੱਜਟ ਤੁਰੰਤ ਜਾਰੀ ਕਰਕੇ ਅਧਿਆਪਕਾਂ ਨੂੰ ਤਨਖਾਹਾਂ ਦਿੱਤੀਆਂ ਜਾਣ।

About Post Author

Share and Enjoy !

Shares

Leave a Reply

Your email address will not be published.