ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਸਵੱਛ ਵਿਦਿਆਲਿਆ ਪੁਰਸਕਾਰ ਨਾਲ ਸਨਮਾਨਿਤ

Share and Enjoy !

Shares

– ਡੀਈਓ ਅਤੇ ਡਿਪਟੀ ਡੀਈਓ ਪ੍ਰਾਇਮਰੀ ਸਿੱਖਿਆ ਨੇ ਸਕੂਲ ਸਟਾਫ ਨੂੰ ਦਿੱਤੀ ਵਧਾਈ

(ਗੁਰਵਿੰਦਰ ਸਿੰਘ ਚਹਿਲ) ਹੀਰੋੰ ਖੁਰਦ। ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਨੂੰ ਪੰਜਾਬ ਸਰਕਾਰ ਵੱਲੋਂ ਜਿਲਾ ਪੱਧਰੀ ਸਮਾਗਮ ਦੌਰਾਨ ਸਵੱਛ ਵਿਦਿਆਲਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਸਿੱਖਿਆ ਮੰਤਰਾਲੇ ਵੱਲੋਂ ਸਕੂਲ ਜਾਂਚ ਦੌਰਾਨ ਸਕੂਲ ਨੂੰ ਹਰ ਪੱਧਰ ਤੇ ਸਾਫ ਪਾਇਆ ਗਿਆ  ਜਿਸ ਦੇ ਅਧਾਰ ‘ਤੇ ਡਿਪਟੀ ਕਮਿਸਨਰ ਮਾਨਸਾ ਜਸਪ੍ਰੀਤ ਸਿੰਘ ਵੱਲੋਂ ਸਕੂਲ ਨੂੰ ਸਵੱਛ ਵਿਦਿਆਲਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਸਤਪਾਲ ਸਿੰਘ ਅਤੇ ਚੇਅਰਮੈਨ ਕੁਲਵੰਤ ਸਿੰਘ ਨੇ ਇਸ ਪੁਰਸਕਾਰ ਲਈ ਸਮੁੱਚੇ ਸਟਾਫ, ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਬਲਾਕ ਬੁਢਲਾਡਾ ਦਾ ਇਹ ਇੱਕੋ ਇੱਕ ਪ੍ਰਾਇਮਰੀ ਸਕੂਲ ਹੈ ਜਿਸ ਨੂੰ ਇਹ ਪੁਰਸਕਾਰ ਮਿਲਿਆ ਹੈ।  ਇਸ ਸੁਭ ਮੌਕੇ ਉਹਨਾਂ ਦੱਸਿਆ ਕਿ ਸਕੂਲ ਦਾ ਮਕਸਦ ਸਿਰਫ ਪੜਾਈ ਦਾ ਪੱਧਰ ਉੱਚਾ ਚੁੱਕਣ ਨਹੀਂ ਸਗੋਂ ਬੱਚਿਆਂ ਨੂੰ ਸਰੀਰਿਕ, ਮਾਨਸਿਕ , ਬੌਧਿਕ ਅਤੇ ਸਮਾਜਿਕ ਹਰ ਪਹਿਲੂ ਤੋਂ ਜਾਣੂ ਕਰਵਾਉਣ ਹੈ । ਵਾਤਾਵਰਨ ਦੀ ਸਵੱਛਤਾ ਪ੍ਰਤੀ ਜਾਗਰੂਕ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਜਵੱਲ ਅਤੇ ਸਿਹਤਮੰਦ ਭਵਿੱਖ ਵੱਲ ਵਧਿਆ ਜਾ ਸਕੇ। ਪਿੰਡ ਵਾਸੀ ਆਪਣੇ ਸਕੂਲ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਬਹੁਤ ਖੁਸ ਹਨ ਇਸ ਮੌਕੇ ਰਣਜੀਤ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਕੌਰ, ਮਨਦੀਪ ਕੌਰ , ਸੰਦੀਪ ਕੁਮਾਰ, ਦਰੋਗਾ ਸਿੰਘ, ਸਰਬਜੀਤ ਸਿੰਘ,ਮੱਖਣ ਸਿੰਘ ਫੌਜੀ ਹਾਜਿਰ ਸਨ।

 

About Post Author

Share and Enjoy !

Shares

Leave a Reply

Your email address will not be published.