
– 8 ਨੂੰ ਓਵਰਆਲ ਅਤੇ 30 ਸਕੂਲਾਂ ਨੂੰ ਸਬ ਕੈਟਾਗਰੀ ਅਧੀਨ ਕੀਤਾ ਸਨਮਾਨਿਤ
(ਸੁਰਿੰਦਰ ਸਿੰਘ ਸਿੱਧੂ) ਤਰਨਤਾਰਨ।
ਆਪਣੀ ਬਿਹਤਰੀਨ ਕਾਰਗੁਜਾਰੀ, ਸਾਨਦਾਰ ਸਕੂਲ ਕੈਂਪਸ, ਸਕੂਲ ਦੀ ਸਾਂਭ ਸੰਭਾਲ, ਸਾਫ ਸਫਾਈ ਅਤੇ ਸਕੂਲ ਨੂੰ ਹਰੇਕ ਪੱਖ ਤੋਂ ਸੋਹਣਾ ਬਣਾਉਣ ਵਾਲੇ ਜਿਲਾ ਤਰਨਤਾਰਨ ਦੇ 38 ਸਕੂਲਾਂ ਨੂੰ ਜਿਲਾ ਡਿਪਟੀ ਕਮਿਸਨਰ ਮੋਨੀਸ ਕੁਮਾਰ, ਜਿਲਾ ਸਿੱਖਿਆ ਅਫਸਰ ਸੈਕੰਡਰੀ ਹਰਭਗਵੰਤ ਸਿੰਘ, ਜਿਲਾ ਸਿੱਖਿਆ ਅਫਸਰ ਐਲੀ. ਜਗਵਿੰਦਰ ਸਿੰਘ, ਉੱਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਗੁਰਬਚਨ ਸਿੰਘ ਅਤੇ ਉੱਪ ਜਿਲਾ ਸਿੱਖਿਆ ਅਫਸਰ ਐਲੀ. ਪਰਮਜੀਤ ਸਿੰਘ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਂ ਸਕੂਲਾਂ ਵਿਚੋਂ ਓਵਰਆਲ ਅਵਾਰਡ ਪ੍ਰਾਪਤ ਕਰਨ ਵਾਲੇ 8 ਸਕੂਲਾਂ ਵਿਚੋਂ 7 ਸਰਕਾਰੀ ਅਤੇ ਇੱਕ ਨਿੱਜੀ ਸਕੂਲ ਹੈ । ਇਸ ਤੋਂ ਇਲਾਵਾ 30 ਸਕੂਲਾਂ ਨੂੰ ਸਬ ਕੈਟਾਗਰੀ ਅਧੀਨ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਜਿੰਨਾ ਵਿੱਚੋਂ 2 ਸਕੂਲ ਨਿੱਜੀ ਅਤੇ 28 ਸਕੂਲ ਸਰਕਾਰੀ ਹਨ।
ਇਸ ਮੌਕੇ ਡਿਪਟੀ ਕਮਿਸਨਰ ਮੋਨੀਸ ਕੁਮਾਰ ਨੇ ਕਿਹਾ ਕਿ ਇਸ ਸਮੇਂ ਸਰਕਾਰੀ ਸਕੂਲ ਆਪਣੀ ਬਿਹਤਰੀਨ ਕਾਰਗੁਜਾਰੀ ਸਦਕਾ ਵਿਲੱਖਣ ਪਹਿਚਾਣ ਬਣਾ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨਾਲ ਸਰਕਾਰੀ ਸਕੂਲਾਂ ਦੀ ਇੱਕ ਵੱਖਰੀ ਪਹਿਚਾਣ ਬਣੇਗੀ ਅਤੇ ਆਉਣ ਵਾਲੇ ਸਮੇਂ ਵਿਚ ਸਰਕਾਰੀ ਸਕੂਲਾਂ ਨੂੰ ਮਿਲਣ ਵਾਲੇ ਐਵਾਰਡਾਂ ਦੀ ਗਿਣਤੀ ਹੋਰ ਵਧੇਗੀ। ਉਨਾਂ ਸਮੂਹ ਸਕੂਲ ਦੇ ਮੁਖੀਆਂ ਅਤੇ ਸਟਾਫ ਨੂੰ ਵਧਾਈ ਦਿਤੀ ਅਤੇ ਅੱਗੇ ਤੋਂ ਇਸੇ ਤਰਾਂ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਆ। ਉਨਾਂ ਕਿਹਾ ਕਿ ਜਿਲੇ ਦੇ ਬਾਕੀ ਸਕੂਲਾਂ ਨੂੰ ਵੀ ਆਪਣੀ ਮਿਹਨਤ ਅਤੇ ਬਿਹਤਰੀਨ ਕਾਰਗੁਜਾਰੀ ਸਦਕਾ ਸਕੂਲਾਂ ਨੂੰ ਹਰੇਕ ਪੱਖ ਤੋਂ ਅੱਗੇ ਆਉਣਾ ਚਾਹੀਦਾ ਹੈ ।
ਜਿਲਾ ਸਿੱਖਿਆ ਅਫਸਰ ਸੈਕੰਡਰੀ ਭਗਵੰਤ ਸਿੰਘ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਨੇ ਵੱਡੀ ਗਿਣਤੀ ਵਿਚ ਸਵੱਛ ਵਿਦਿਆਲਿਆ 2021-22 ਪੁਰਸਕਾਰ ਅਧੀਨ ਪੂਰੇ ਵਿਸਵਾਸ ਨਾਲ ਅਪਲਾਈ ਕੀਤਾ ਅਤੇ ਇਨਾਂ ਸਕੂਲਾਂ ਦੀ ਚੰਗੀ ਤਰਾਂ ਜਾਂਚ ਉਪਰੰਤ ਇਨਾਂ ਪੁਰਸਕਾਰਾਂ ਲਈ ਚੁਣਿਆ ਗਿਆ ਹੈ । ਉਨਾਂ ਕਿਹਾ ਕਿ ਭਵਿੱਖ ਵਿਚ ਇਹ ਗਿਣਤੀ ਹੋਰ ਵੀ ਵਧੇਗੀ । ਉਨਾਂ ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਅਤੇ ਸਕੂਲ ਮੁਖੀਆਂ ਨੂੰ ਦਿੱਤਾ। ਉੱਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਗੁਰਬਚਨ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੇ ਹਰੇਕ ਖੇਤਰ ਵਿਚ ਨਾਮਣਾ ਖੱਟਿਆ ਹੈ। ਉਨਾਂ ਅਧਿਆਪਕਾਂ ਨੂੰ ਭਵਿੱਖ ਵਿਚ ਆਪਣੀ ਮਿਹਨਤ ਨੂੰ ਹੋਰ ਦਿ੍ਰੜ ਇਰਾਦੇ ਨਾਲ ਕਰਨ ਅਤੇ ਆਪਣੀ ਵਿਲੱਖਣ ਪਹਿਚਾਣ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਜਿਲਾ ਸਿੱਖਿਆ ਅਫਸਰ ਨੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਪੁਰਸਕਾਰ ਪ੍ਰਾਪਤ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਸਿੱਖਿਆ ਸੁਧਾਰ ਟੀਮ ਇੰਚਾਰਜ ਸੁਰਿੰਦਰ ਕੁਮਾਰ ਸਰਮਾ, ਜਿਲਾ ਗਾਈਡੇਂਸ ਕਾਉਂਸਲਰ ਸੁਖਬੀਰ ਸਿੰਘ ਕੰਗ, ਐਜੂਸੈਟ ਕੋਆਰਡੀਨੇਟਰ ਮਨਦੀਪ ਸਿੰਘ ਅਤੇ ਬੀਐੱਨਓ. ਭਿੱਖੀਵਿੰਡ ਹਰਬੰਸ ਸਿੰਘ ਹਾਜ਼ਰ ਸਨ ।