ਸਬ ਰਜਿਸਟਰਾਰ ਲੁਧਿਆਣਾ (ਪੱਛਮੀ/ਕੇਂਦਰੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 29 ਨੂੰ

Share and Enjoy !

Shares

ਲੁਧਿਆਣਾ (Roshan) | ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਸ੍ਰੀ ਜਗਦੀਪ ਸਹਿਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦ\ਤਰ ਸਬ ਰਜਿਸਟਰਾਰ ਲੁਧਿਆਣਾ (ਪੱਛਮੀ/ਕੇਂਦਰੀ) ਦੀ ਕੰਟੀਨ ਦੇ ਠੇਕੇ ਦੀ ਖੁੱਲੀ ਬੋਲੀ ਮਿਤੀ 29 ਮਾਰਚ, 2022 ਨੂੰ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਬੋਲੀ ਤਹਿਸੀਲਦਾਰ ਲੁਧਿਆਣਾ (ਪੱਛਮੀ) ਅਤੇ (ਕੇਂਦਰੀ) ਦੀ ਹਾਜ਼ਰੀ ਵਿੱਚ  29 ਮਾਰਚ, 2022 ਨੂੰ ਸਵੇਰੇ 11:00 ਵਜੇ ਮਿੰਨੀ ਸਕੱਤਰੇਤ ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਆਪਣੀ ਸਕਿਊਰਟੀ ਰਕਮ ਮੁਬਲਿਗ 50 ਹਜ਼ਾਰ ਰੁਪਏ ਬੈਂਕ ਡਰਾਫ਼ਟ ਵਜੋਂ ਮਿਤੀ 29 ਮਾਰਚ, 2022 ਨੂੰ ਸਵੇਰੇ 10:30 ਵਜੇ ਤੱਕ ਹਰ ਹਾਲਤ ਵਿੱਚ ਉਨ੍ਹਾਂ ਦੇ ਦਫ਼ਤਰ ਨਾਜ਼ਰ ਸ੍ਰੀ ਕੀਮਤੀ ਲਾਲ ਪਾਸ ਜਮ੍ਹਾਂ ਕਰਵਾ ਸਕਦੇ ਹਨ। ਹੋਰ ਸ਼ਰਤਾਂ ਅਤੇ ਜਾਣਕਾਰੀ ਨਾਜ਼ਰ, ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਵਿਖੇ ਸੰਪਰਕ ਕਰਕੇ ਕੰਮ ਵਾਲੇ ਦਿਨਾਂ ਦੌਰਾਨ ਦੇਖੀਆਂ ਜਾ ਸਕਦੀਆਂ ਹਨ।

About Post Author

Share and Enjoy !

Shares

Leave a Reply

Your email address will not be published.