ਸਤਿਗੁਰੂ ਰਵਿਦਾਸ ਪਬਲਿਕ ਸਕੂਲ ਵਿਖੇ 5ਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

Share and Enjoy !

Shares

– ਸੰਤਾਂ ਨੇ ਬੱਚਿਆ ਨੂੰ ਦਿੱਤਾ ਆਸ਼ੀਰਵਾਦ
(ਰਣਜੀਤ ਕਲਸੀ) ਭਰੋਮਜਾਰਾ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 5ਵੀਂ ਜਮਾਤ ਦੇ ਨਤੀਜੇ ਵਿੱਚੋਂ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਭਰੋਮਜਾਰਾ ਦਾ ਨਤੀਜਾ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦਿਆ ਪਿ੍ਰੰਸੀਪਲ ਬਲਵੀਰ ਕੌਰ ਟਾਂਡਾ ਨੇ ਦੱਸਿਆ ਕਿ ਕੁੱਲ 25 ਬੱਚਿਆ ਨੇ ਪੇਪਰ ਦਿੱਤੇ ਅਤੇ ਸਾਰੇ ਹੀ ਬੱਚੇ 100 ਫੀਸਦੀ ਅੰਕ ਲੈ ਕੇ ਪਾਸ ਹੋਏ, ਜਿਨਾ ਵਿੱਚ ਖੁਸ਼ਬੂ ਪੁੱਤਰੀ ਦੇਸ ਰਾਜ ਪਿੰਡ ਤਲਵੰਡੀ 96.2% ਅੰਕ ਲੈ ਪਹਿਲਾ ਸਥਾਨ, ਸਾਹਿਲ ਬੰਗੜ ਪੁੱਤਰ ਕੁਲਵੰਤ ਸਿੰਘ ਪਿੰਡ ਤਾਹਰਪੁਰ 94.2% ਅੰਕ ਲੈ ਕੇ ਦੂਜਾ ਸਥਾਨ ਅਤੇ ਦਲਜੀਤ ਕੌਰ ਪੁੱਤਰੀ ਕੁਲਦੀਪ ਸਿੰਘ ਪਿੰਡ ਕੱਟ 93.2% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ। ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਬੱਚਿਆ ਨੂੰ ਆਸ਼ੀਰਵਾਦ ਦਿੰਦਿਆ ਕਿਹਾ ਕਿ ਪੜਾਈ ਇਨਸਾਨ ਦਾ ਤੀਜਾ ਨੇਤਰ ਹੁੰਦਾ ਹੈ, ਇਸ ਤੋਂ ਬਿਨਾਂ ਜੀਵ ਦੀ ਜਿੰਦਗੀ ਅਧੂਰੀ ਹੁੰਦੀ ਹੈ। ਉਹ ਦੇਸ਼, ਸਮਾਜ ਹਮੇਸ਼ਾ ਤਰੱਕੀ ਵੱਲ ਵੱਧਦਾ ਹੈ ਜਿਸ ਸਮਾਜ ਦਾ ਵਿਅਕਤੀ ਪੜਿਆ ਲਿਖਿਆ ਹੋਵੇਗਾ। ਉਨਾ ਸਕੂਲ ਸਟਾਫ ਅਤੇ ਬੱਚਿਆ ਦੇ ਮਾਪਿਆ ਨੂੰ ਉਪਦੇਸ਼ ਦਿੱਤਾ ਕਿ ਉਹ ਬੱਚਿਆ ਦੀ ਪੜਾਈ ਵੱਲ ਵਧੇਰੇ ਧਿਆਨ ਦੇਣ। ਉਪਰੰਤ ਬੱਚਿਆ ਨੂੰ ਮਠਿਆਈ ਵੰਡੀ। ਇਸ ਮੌਕੇ ਪਿ੍ਰੰਸੀਪਲ ਬਲਵੀਰ ਕੌਰ ਟਾਂਡਾ, ਜੋਬਨਜੀਤ ਕੌਰ, ਰਮਨਦੀਪ ਕੌਰ, ਰਜਨੀ ਬਾਲਾ, ਜਤਿੰਦਰ ਕੌਰ, ਪ੍ਰਵੀਨ ਬਾਲਾ, ਰੇਨੂਕਾ, ਨਵਨੀਤ ਕੌਰ, ਕਸ਼ਮੀਰ ਕੌਰ, ਸਰੋਜ ਬਾਲਾ, ਗੁਰਜੋਤ ਕੌਰ, ਅਮਨਪ੍ਰੀਤ ਕੌਰ, ਰਜਨੀ, ਮੋਨਿਕਾ ਅਤੇ ਬੱਚੇ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.