
(ਮਲਕੀਤ ਧੀਰਪੁਰੀ/ਗੁਰਦੀਪ ਸਿੰਘ ਹੋਠੀ) ਕਰਤਾਰਪੁਰ/ਜਲੰਧਰ। ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਵਿਧਾਇਕ ਸਰਦਾਰ ਬਲਕਾਰ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਨਾਂ ਦੀ ਜੀਵਨ ਸਾਥਣ ਡਾ. ਗੁਰਪ੍ਰੀਤ ਕੌਰ ਨੂੰ ਗੁਲਦਸਤਾ ਦੇ ਕੇ ਵਿਆਹ ਦੀ ਮੁਬਾਰਕਬਾਦ ਦਿੱਤੀ ਗਈ ਤੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਪ੍ਰਮਾਤਮਾ ਨਵੀਂ ਵਿਆਹੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਨਾਲੋਂ ਵੀ ਹੋਰ ਪੰਜਾਬ ਤੇ ਪੰਜਾਬੀਅਤ ਦੀ ਤਰੱਕੀ ਤੇ ਚੜਦੀ ਕਲਾ ਲਈ ਕੰਮ ਕਰਨ। ਇਸ ਸਮੇਂ ਸਰਦਾਰ ਬਲਕਾਰ ਸਿੰਘ ਨਾਲ ਉਨਾਂ ਦੇ ਸਪੁੱਤਰ ਹਾਸ਼ਮਵੀਰ ਸਿੰਘ ਵੀ ਸ਼ਾਮਲ ਸਨ।