ਵਿਧਾਇਕ ਗੋਇਲ ਨੇ ਅੰਬੇਦਕਰ ਪਾਰਕ ਦਾ ਕੀਤਾ ਉਦਘਾਟਨ

Share and Enjoy !

Shares

– ਸੀਨੀਅਰ ਵਾਇਸ ਪ੍ਰਧਾਨ ਮਿਨਾਕਸ਼ੀ ਮਿੱਤਲ ਨੇ ਵਿਧਾਇਕ ਨੂੰ ਗੁਲਦਸਤਾ ਦੇ ਕੇ ਕੀਤਾ ਸਨਮਾਨਤ
(ਸਤਨਾਮ ਸਿੰਘ ਕੰਬੋਜ) ਖਨੌਰੀ। ਹਲਕਾ ਵਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਡਾਕਟਰ ਅੰਬੇਦਕਰ ਭੀਮ ਰਾਓ ਪਾਰਕ ਖਨੌਰੀ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਨੇ ਆਪਣੇ ਕੀਤੇ ਵਾਅਦਿਆਂ ਦੀ ਸ਼ੁਰੂਆਤ ਕਰ ਰਹੀ ਹੈ। ਉਹਨਾਂ ਕਿਹਾ ਕਿ ਜਲਦ ਹੀ ਮੁਹੱਲਾ ਕਲੀਨਿਕ ਖੋਲੇ ਜਾਣਗੇ ਅਤੇ ਪੜ੍ਹਾਈ ਦੇ ਲਈ ਕਾਲਜ ਵੀ ਖੋਲੇ ਜਾਣਗੇ। ਇਸ ਮੌਕੇ ਹਲਕਾ ਵਿਧਾਇਕ ਨੂੰ ਸੀਨੀਅਰ ਵਾਇਸ ਪ੍ਰਧਾਨ ਮਿਨਾਕਸ਼ੀ ਮਿੱਤਲ ਵੱਲੋਂ ਗੁਲਦਸਤਾ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਡੀਐਸਪੀ ਮਨੋਜ ਗੋਰਸੀ ,ਬੰਟੀ ਮਿੱਤਲ ,ਤਰਸੇਮ ਸਿੰਘ ਸਿੰਗਲਾ, ਨੈਬ ਤਸੀਲਦਾਰ ਖਨੋਰੀ ਰਵਿੰਦਰਜੀਤ ਸਿੰਘ,ਸੁਭਾਸ਼ ਮਿੱਤਲ ਪ੍ਰਧਾਨ ਟਰੱਕ ਮਾਰਕੀਟ ,ਬੰਟੀ ਸੂਦ ,ਜ਼ੋਰਾ ਸਿੰਘ ਉੱਪਲ, ਛੋਟੂ ਗਰਗ ਸ਼ਹਿਰੀ ਪ੍ਰਧਾਨ, ਸੈਂਟੀ ਮਿੱਤਲ , ਤੇਜਵੀਰ ਸਿੰਘ ਠਸਕਾ, ਗੁਰਮੀਤ ਸਿੰਘ ਗੋਗਾ ਕੌਂਸਲਰ, ਪਰਵੀਨ ਬੌਬੀ ਕੌਸਲਰ, ਹਨੀ ਗਰਗ,ਰਮੇਸ਼ ਕੋਹਲੀ,ਸੁਰਿੰਦਰ ਕਾਸਲ, ਜੋਗੀ ਰਾਮ ਭੁੱਲਣ,ਬਲਜੀਤ ਸਿੰਘ ਮੰਡਵੀ ,ਮਨੀਸ਼ ਗੋਇਲ,ਕਰਮ ਸਿੰਘ ਗੁਰਨੇ, ਕੁਲਦੀਪ ਸਿੰਘ, ਬਾਵਾ ਨਵਗੇਓ, ਬੂਟਾ ਸਿੰਘ ਨਵਾਂ ਗਾਓਂ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.