
ਹੁਸ਼ਿਆਰਪੁਰ ( ਤਰਸੇਮ ਦੀਵਾਨਾ ) : ਸ਼੍ਰੀ ਗੁਰੂ ਰਵਿਦਾਸ ਟੈਂਪਲ ਸਾਊਥਹਾਲ ਇੰਗਲੈਂਡ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੇਵਾਦਾਰਾਂ ਵੱਲੋਂ ਪਹਿਲਾਂ ਕੀਤੀਆਂ ਅਨੇਕਾਂ ਹੀ ਸੇਵਾਵਾਂ ਦੀ ਤਰ੍ਹਾਂ ਪਿੰਡ ਚੱਕ ਰਾਮੂ ਨੇੜੇ ( ਬਹਿਰਾਮ ) ਵਿਖੇ ਬਹੁਤ ਹੀ ਲੋੜਵੰਦ ਪਰਿਵਾਰ ਜੋ ਕਿ ਘਰ ਦੀ ਛੱਤ ਬਦਲ ਨਹੀਂ ਸਕਦੇ ਸਨ, ਕਿਉਂਕਿ ਘਰ ਦਾ ਮੁਖੀਆ ਬੀਮਾਰ ਰਹਿੰਦਾਂ ਹੈ ਅਤੇ ਉਸ ਦੀਆਂ ਤਿੰਨ ਧੀਆਂ ਹਨ, ਉਹਨਾਂ ਨੂੰ ਘਰ ਦੀ ਛੱਤ ਪਵਾ ਕੇ ਦਿੱਤੀ ਗਈ ਅਤੇ ਦੂਸਰੀ ਸੇਵਾ ਪਿੰਡ ਬਡੇਸਰੋਂ ਦੇ ਕੁੰਦਨ ਲਾਲ ਪੁੱਤਰ ਜਗਤਾਰ ਰਾਮ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਬੀਮਾਰ ਰਹਿੰਦਾਂ ਹੈ ਉਸ ਨੂੰ ਇਲਾਜ ਵਾਸਤੇ ਸਹਾਇਤਾ ਦਿੱਤੀ ਗਈ ਇਹਨਾਂ ਪਰਿਵਾਰਾ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਨਾਮਲੇਵਾ ਸੰਗਤਾਂ ਨੂੰ ਬੇਨਤੀ ਕੀਤੀ, ਇਸ ਸੇਵਾ ਨੂੰ ਪ੍ਰਵਾਨ ਕਰਦੇ ਹੋਏ ਸਮੂਹ ਸੰਗਤਾਂ, ਅਤੇ ਪ੍ਰਬੰਧਕ ਕਮੇਟੀ ਨੇ ਬਾਬਾ ਜਗੀਰ ਸਿੰਘ ਸੰਚਾਲਕ ਸਰਬੱਤ ਭਲਾ ਆਸ਼ਰਮ ਮਕਸੂਦਾ ਜਲੰਧਰ, ਵਾਲਿਆਂ ਦੀ ਡਿਊਟੀ ਲਗਾਈ ਗਈ,ਕਿ ਪਰਿਵਾਰਾਂ ਨੂੰ ਘਰ ਦੀ ਛੱਤ ਪਵਾ ਕੇ ਅਤੇ ਬੀਮਾਰ ਮਰੀਜ਼ ਦਾ ਇਲਾਜ ਕਰਾਇਆ ਜਾਵੇ, ਸਤਿਗੁਰੂ ਜੀ ਦੀ ਕਿਰਪਾ ਸਦਕਾ ਲੈਟਰ ਸਪੂਰਨ ਹੋਇਆ ਹੈ, ਅਤੇ ਮਰੀਜ਼ ਦਾ ਇਲਾਜ ਸ਼ੁਰੂ ਹੋ ਗਿਆ ਹੈ, ਪਰਿਵਾਰਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਹਾਲ ਇੰਗਲੈਂਡ ਦੇ ਪ੍ਰਧਾਨ ਆਤਮਾ ਰਾਮ ਢਾਡਾ, ਵਾਈਸ ਪ੍ਰਧਾਨ ਦਰਸ਼ਨ ਸਿੰਘ ਨਾਗੀ, ਜਰਨਲ ਸੈਕਟਰੀ ਸ਼ਿਵ ਰੱਤੂ , ਵਾਈਸ ਸੈਕਟਰੀ, ਖਜਾਨਚੀ ਅਤੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ , ਬਾਬਾ ਜਗੀਰ ਸਿੰਘ ਵੱਲੋਂ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਇਸ ਮੌਕੇ ਬੀਰ ਚੰਦ ਸੁਰੀਲਾ, ਗਿਆਨ ਸਿੰਘ ਮੱਲ, ਰਾਮ ਸਿੰਘ, ਵਿਪੁਲ ਕੁਮਾਰ,ਬਿੱਲੂ ਚੱਕ ਰਾਮੂ ਆਦਿ ਹਾਜ਼ਰ ਸਨ ।