ਲੋਕ ਸਭਾ ਇੰਚਾਰਜ ਲੁਧਿਆਣਾ ਅਮਨ ਮੋਹੀ ਨੂੰ ਸਦਮਾ, ਮਾਤਾ ਜੀ ਦਾ ਹੋਇਆ ਦੇਹਾਂਤ

Share and Enjoy !

Shares

– ਵਿਧਾਨ ਸਭਾ ਸਪੀਕਰ ਕੁਲਤਾਰ  ਸਿੰਘ  ਸੰਧਵਾਂ ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੋਹੀ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ
– ਆਤਮਿਕ ਸ਼ਾਂਤੀ ਲਈ ਰੱਖੇ ਭੋਗ ਦੀ ਅਰਦਾਸ ਭਲਕੇ ਪਿੰਡ ਮੋਹੀ ਵਿਖੇ ਹੋਵੇਗੀ
ਲੁਧਿਆਣਾ (Check Post) : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸੰਧੂ ਵੱਲੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ਼ ਲੁਧਿਆਣਾ ਸ. ਅਮਨਦੀਪ ਸਿੰਘ ਮੋਹੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਸ਼ਮਸ਼ੇਰ ਕੌਰ ਦੇ ਦੇਹਾਂਤ ‘ਤੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾ ਦੇ ਨਾਲ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੀ ਮੌਜੂਦ ਸਨ। ਸਪੀਕਰ ਸੰਧਵਾਂ ਤੇ ਵਿਧਾਇਕ ਸਿੱਧੂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਨ। ਪਰਿਵਾਰਕ ਸੂਤਰਾਂ ਅਨੁਸਾਰ ਸਰਦਾਰਨੀ ਸ਼ਮਸ਼ੇਰ ਕੌਰ ਜੋ ਕਿ ਮਿਤੀ 12-04-2022 ਦਿਨ ਮੰਗਲਵਾਰ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਦੀ ਅਰਦਾਸ ਭਲਕੇ 21-04-2022 ਦਿਨ ਵੀਰਵਾਰ ਨੂੰ ਗੁਰਦੁਆਰਾ ਛੱਲਾ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਮੋਹੀ, ਜ਼ਿਲ੍ਹਾ ਲੁਧਿਆਣਾ ਵਿਖੇ ਦੁਪਹਿਰ 12-00 ਤੋਂ 01-00 ਵਜੇ ਹੋਵੇਗੀ। ਇਸ ਮੌਕੇ ਅਮਨਦੀਪ ਸਿੰਘ ਮੋਹੀ ਦੇ ਪਿਤਾ ਸ. ਅਰਜੁਨ ਸਿੰਘ, ਸ. ਬਲੌਰ ਸਿੰਘ ਮੁੱਲਾਂਪੁਰ, ਸ. ਸੁਖਜੀਵਨ ਸਿੰਘ ਮੋਹੀ, ਸ. ਇਸ਼ਰ ਸਿੰਘ ਮੋਹੀ ਤੋਂ ਇਲਾਵਾ ਹੋਰ ਰਿਸ਼ਤੇਦਾਰ ਵੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.