
(ਕੁਲਦੀਪ ਚੰਦ) ਨੰਗਲ। ਐਸ ਸੀ/ਬੀ ਸੀ ਇੰਪਲਾਇਜ਼ ਫੈਡਰੇਸ਼ਨਜ਼ ਅਤੇ ਮਿਸ਼ਨ ਪੇਅ ਬੈਕ ਟੂ ਸੁਸਾਇਟੀ ਪੰਜਾਬ ਵਲੋਂ ਮਿਲਕੇ ਸਿਖਿੱਆ ਦੇ ਮਸੀਹਾ ਮਹਾਤਮਾ ਜ਼ੋਤੀਬਾ ਫੂਲੇ, ਮਹਾਂਮਾਨਵ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਬਾਬੂ ਮੰਗੂ ਰਾਮ ਮੂਗੋਵਾਲੀਆ ਸਬੰਧੀ ਇੱਕ ਵਿਸ਼ੇਸ਼ ਪ੍ਰੋਗਰਾਮ ਬੀ ਬੀ ਐਮ ਬੀ ਆਡੀਟੋਰੀਅਮ ਨੰਗਲ ਨੇੜੇ ਫਾਇਰ ਬਿ੍ਰਗੇਡ ਵਿੱਚ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਬ ਲੋਕਾਂ ਨੂੰ ਸਿੱਖਿਆ ਦੇ ਮਹੱਤਬ ਤੋ ਜਾਣੂ ਕਰਵਾਉਣਾ ਸੀ। ਇਸ ਪ੍ਰੋਗਰਾਮ ਵਿੱਚ ਸਮਾਜ ਦੇ ਵੱਖ ਵੱਖ ਵਰਗ ਦੇ ਲੋਕ ਜਿਨਾਂ ਵਿੱਚ ਬੁੱਧੀਜੀਵੀ ਵਰਗ, ਸੰਤ ਸਮਾਜ, ਅਧਿਆਪਕ, ਡਾਕਟਰ, ਵਕੀਲ, ਇੰਜਨੀਅਰ, ਸਰਕਾਰੀ ਅਧਿਕਾਰੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਇਸ ਪ੍ਰੋਗਰਾਮ ਵਿੱਚ ਸ਼੍ਰੀ ਗਿਆਨ ਚੰਦ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤਿ ਆਯੋਗ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਦਲਿਤ ਮੁੱਦਿਆਂ ਦੇ ਲੇਖਕ ਸੋਹਣ ਸਹਿਜਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਵੱਖ ਵੱਖ ਡੇਰਿਆਂ ਤੋਂ ਸੰਤ ਸਮਾਜ ਜਿਨਾਂ ਵਿੱਚ ਬਾਬਾ ਰਵਿੰਦਰ ਦਾਸ ਖਾਨਪੁਰ ਵਾਲੇ, ਬਾਬਾ ਸਤਨਾਮ ਸਿੰਘ ਭਨਿਆਰਾਂ ਵਾਲੇੇ, ਬਾਬਾ ਜਗਤਾਰ ਸਿੰਘ ਕੁਟੀਆ ਬਾਬਾ ਜਮਨਾ ਦਾਸ ਅਜੌਲੀ, ਬਾਬਾ ਗੋਪਾਲਾ ਨੰਦ ਪੱਸੀਵਾਲ, ਬਾਬਾ ਗੁਰਦੇਵ ਸਿੰਘ ਬੀਣੇਵਾਲ, ਆਦਿ ਸ਼ਾਮਿਲ ਸਨ ਨੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ। ਇਸ ਪ੍ਰੋਗਰਾਮ ਵਿੱਚ ਬਹੁਜਨ ਅੰਦੋਲਨ ਆਗੂ ਸਾਹਿਬ ਕਾਂਸ਼ੀ ਰਾਮ ਦੇ ਪਰਿਵਾਰ ਦੇ ਮੈਂਬਰ ਭੈਣ ਸਵਰਨ ਕੌਰ, ਵਕੀਲ ਲਖਵੀਰ ਸਿੰਘ, ਰਵਿੰਦਰ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਬੁੱਧੀਜੀਵੀ ਬੁਲਾਰਿਆਂ ਗਿਆਨ ਚੰਦ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤਿ ਆਯੋਗ, ਦਲਿਤ ਮੁੱਦਿਆਂ ਦੇ ਲੇਖਕ ਸੋਹਣ ਸਹਿਜਲ, ਡਾਕਟਰ ਤਜਿੰਦਰ ਸਿੰਘ ਥਿੰਦ, ਰਿਟਾਇਰਡ ਪਿ੍ਰੰਸੀਪਲ ਅਤੇ ਰਾਸ਼ਟਰੀ ਜਨਰਲ ਸਕੱਤਰ ਬਾਹਤੀ ਸਭਾ, ਮਿਸ਼ਨ ਪੇਅ ਬੈਕ ਟੂ ਸੋਸਾਇਟੀ ਆਗੂ ਕੁਲਦੀਪ ਚੰਦ ਦੋਭੇਟਾ, ਐਸਸੀ/ਬੀਸੀ ਇੰਪਲਾਇਜ਼ ਫੈਡਰੇਸ਼ਨਜ਼ ਆਗੂ ਨਿਰਮਲਜੀਤ, ਮਨਜੀਤ ਕੁਮਾਰ, ਡਾਕਟਰ ਜਸ ਸਿਮਰਨ ਕਹਿਲ, ਆਦਿ ਨੇ ਇਸ ਪ੍ਰੋਗਰਾਮ ਦੇ ਮੰਤਬ ਬਾਰੇ ਦੱਸਿਆ ਅਤੇ ਸਿੱਖਿਆ ਦੇ ਮਹੱਤਬ ਸਬੰਧੀ ਅਪਣੇ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਨਾਂ ਆਗੂਆਂ ਨੇ ਸਦੀਆਂ ਤੱਕ ਸਿੱਖਿਆ ਤੋਂ ਬਾਂਝੇ ਰਹੇ ਵਰਗਾਂ ਜਿਨਾਂ ਵਿੱਚ ਦਲਿਤ, ਪੱਛੜੇ ਵਰਗ, ਮਹਿਲਾਵਾਂ ਆਦਿ ਸ਼ਾਮਿਲ ਸਨ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ ਅਤੇ ਇਨਾਂ ਵਰਗਾਂ ਨੂੰ ਸਿੱਖਿਅਤ ਕਰਨ ਲਈ ਵੱਖ ਵੱਖ ਰਹਿਵਰਾਂ ਮਹਾਤਮਾ ਜ਼ੋਤੀਬਾ ਫੂਲੇ, ਮਹਾਂਮਾਨਵ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੇ ਜੀਵਨ ਅਤੇ ਸੰਘਰਸ਼ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੌਕੇ ਲਾਂਬੜਾ ਤੋਂ ਪਹੁੰਚੀ ਨਾਟਕ ਟੀਮ ਨੇ ਅਪਣੇ ਨਾਟਕਾਂ ਦੁਆਰਾ ਸਿੱਖਿਆ ਅਤੇ ਰਹਿਵਰਾਂ ਦੇ ਸੰਘਰਸ਼ਮਈ ਜੀਵਨ ਬਾਰੇ ਚਾਨਣਾਂ ਪਾਇਆ। ਮਿਸ਼ਨ ਪੇਅ ਬੈਕ ਟੂ ਸੋਸਾਇਟੀ ਵਲੋਂ ਚਲਾਏ ਜਾ ਰਹੇ ਸਿੱਖਿਆ ਸੈਂਟਰ ਦੇ ਬੱਚਿਆਂ ਨੇ ਅਧਿਆਪਕ ਨੀਰਜ ਬਾਲਾ ਦੀ ਅਗਵਾਈ ਵਿੱਚ ਰਹਿਵਰਾਂ ਦੇ ਸੰਘਰਸ਼ਮਈ ਜੀਵਨ ਬਾਰੇ ਕੋਰਿਉਗਰਾਫੀ ਪੇਸ਼ ਕੀਤੀ। ਇਸ ਪ੍ਰੋਗਰਾਮ ਵਿੱਚ ਮਿਸ਼ਨ ਪੇਅ ਬੈਕ ਟੂ ਸੋਸਾਇਟੀ ਦੇ ਆਗੂ ਰੋਟੇਰੀਅਨ ਪਰਮਿੰਦਰ ਸੰਧੂ ਦੀ ਅਗਵਾਈ ਵਿੱਚ ਟੀਮ ਨੇ ਬੱਚਿਆਂ ਲਈ ਕੁਇਜ ਦਾ ਆਯੋਜਨ ਕੀਤਾ ਜਿਸ ਵਿੱਚ ਲੱਗਭੱਗ ਸੱਤਰ ਬੱਚਿਆਂ ਨੇ ਭਾਗ ਲਿਆ ਅਤੇ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਰਹਿਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਦਿਤੇ ਗਏ। ਸਟੇਜ ਸਕੱਤਰ ਦੀ ਭੁਮਿਕਾ ਉੱਘੇ ਰੰਗਕਰਮੀ ਰਾਜ ਘਈ ਨੇ ਬਾਖੂਬੀ ਨਿਭਾਈ ਅਤੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕੇਵਲ ਕੁਮਾਰ ਦੀ ਟੀਮ ਵਲੋਂ ਚਾਹ ਪਕੋੜਿਆਂ ਦਾ ਲੰਗਰ ਲਗਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਅਤੇ ਹਿਮਾਚਲ ਤੋਂ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ ਅਤੇ ਵੱਡੀ ਗਿਣਤੀ ਵਿੱਚ ਨੋਜਵਾਨ ਵੱਖ ਵੱਖ ਇਲਾਕਿਆਂ ਤੋਂ ਰੈਲੀ ਦੇ ਰੂਪ ਵਿੱਚ ਪਹੁੰਚੇ। ਇਸ ਪ੍ਰੋਗਰਾਮ ਵਿੱਚ ਲਗਾਏ ਗਏ ਪੋਸਟਰ ਅਤੇ ਸੈਲਫੀ ਸਟੈਂਡ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਸਨ ਅਤੇ ਵੱਡੀ ਗਿਣਤੀ ਵਿੱਚ ਲੋਕ ਆਏ ਹੋਏ ਮਹਿਮਾਨਾਂ ਨਾਲ ਯਾਦਗਾਰੀ ਸੈਲਫੀਆਂ ਲੈਂਦੇ ਵੇਖੇ ਗਏ।