ਰੁੱਖ ਲਗਾਓ, ਵਾਤਾਵਰਣ ਬਚਾਓ’ ਸੰਸਥਾ ਦੀ ਮੁਹਿੰਮ ਜਾਰੀਸਿਟੀ  ਹੋਮਜ਼ ਕਲੋਨੀ ’ਚ ਲਗਾਏ ਬੂਟੇ, ਇਲਾਕਾ ਵਾਸੀਆਂ ਨੇ ਕੀਤੀ ਸ਼ਲਾਘਾ

Share and Enjoy !

Shares

‘(ਇੰਦਰਜੀਤ ਸਿੰਘ ਦੈਹਿੜੂ) ਖੰਨਾ। ਵਾਤਾਵਰਣ ਬਚਾਉਣ ਤੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਉਣ ਦਾ ਪੈਗਾਮ ਦੇਣ ਵਾਲੀ ਸੰਸਥਾ ‘ਰੁੱਖ ਲਗਾਉ ਵਾਤਾਵਰਣ ਬਚਾਓ’ ਦੇ ਮੈਂਬਰਾਂ ਨੇ ਵਾਤਾਵਰਣ ਪ੍ਰੇਮੀ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਜਾਰੀ ਮੁਹਿੰਮ ਤਹਿਤ ਸ਼ਹਿਰ ਦੇ ਸਿਟੀ ਹੋਮਜ਼ ਇਲਾਕੇ ’ਚ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ। ਮੁਹਿੰਮ ’ਚ ਸਾਥ ਦੇਣ ਵਾਲੇ ਰੋਹਿਤ ਅਗਰਵਾਲ ਦੇ ਸੱਦੇ ’ਤੇ ਅਤੇ ਇਲਾਕੇ ਦੇ ਕੌਂਸਲਰ ਸੁਖਮਨਜੀਤ ਸਿੰਘ ਦੀ ਮੌਜੂਦਗੀ ’ਚ ਸੰਸਥਾ ਦੇ ਮੈਂਬਰਾਂ ਤੇ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੰਦੇ ਹੋਏ ਬੂਟੇ ਲਗਾਏ। ਕੌਂਸਲਰ ਸੁਖਮਨਜੀਤ ਸਿੰਘ ਨੇ ਕਿਹਾ ਕਿ ਵਾਤਾਵਰਣ ਪ੍ਰੇਮੀ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਸੰਸਥਾ ਵੱਲੋਂ ਬੂਟੇ ਲਗਾਕੇ ਚੌਗਿਰਦੇ ਨੂੰ ਹਰਾ ਭਰਾ ਰੱਖਣ ਦੇ ਨਾਲ ਨਾਲ ਵਾਤਾਵਰਣ ਦੀ ਸੰਭਾਲ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਵੇਂ ਪਾਣੀ ਸਾਡੇ ਜੀਵਨ ਲਈ ਮਹੱਤਵ ਪੂਰਣ ਹੈ, ਉਸੇ ਤਰਾਂ ਰੁੱਖ ਵੀ ਸਾਡੇ ਜੀਵਨ ਲਈ ਮਹੱਤਵ ਪੂਰਣ ਹਨ। ਰੁੱਖਾਂ ਤੋਂ ਹੀ ਆਕਸੀਜ਼ਨ ਤੇ ਤਾਜੀ ਹਵਾ ਮਿਲਦੀ ਹੈ, ਵਧਦੇ ਤਾਪਮਾਨ ਨੂੰ ਕੰਟਰੋਲ ਕਰਨ ’ਚ ਸਿਰਫ ਰੁੱਖ ਤੇ ਜੰਗਲ ਹੀ ਸਹਾਈ ਹੁੰਦੇ ਹਨ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ’ਚ ਧਰਤੀ ’ਤੇ ਵੱਧ ਤੋਂ ਵੱਧ ਖੇਤਰ ’ਚ ਲਗਾਏ ਰੁੱਖ ਹੀ ਆਉਂਦੇ ਸਮੇਂ ’ਚ ਮਨੁੱਖੀ ਜੀਵਨ ਲਈ ਤੇ ਸਾਡੀਆਂ ਪੀੜੀਆਂ ਲਈ ਸਹਾਈ ਹੋਣਗੇ। ਇਸ ਲਈ ਹਰੇਕ ਮਨੁੱਖ ਵਾਤਾਵਰਣ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਦੇਣ ਲਈ ਅੱਗੇ ਆਵੇ, ਇੱਕ ਬੂਟਾ ਲਗਾਵੇ ਤੇ ਪੁੰਨ ਕਮਾਵੇ।ਪਰਮਜੀਤ ਸਿੰਘ ਪੰਮੀ, ਸ਼ੇਰ ਸਿੰਘ ਤੇ ਧਰਮਵੀਰ ਸ਼ਰਮਾ ਨੇ ਵਾਤਾਵਰਣ ਬਚਾਉਣ ਲਈ ਜਾਰੀ ਮੁਹਿੰਮ ਦਾ ਹਿੱਸਾ ਬਣਨ ਲਈ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜ ਵਰਮਾ, ਰਾਕੇਸ਼ ਬਿੱਟਾ, ਆਤਮਾ ਸਿੰਘ, ਕਿ੍ਰਪਾਲ ਜੀ, ਸੰਜੇ ਸ਼ਰਮਾ, ਸੰਜੀਵ ਮਲਹੋਤਰਾ, ਸੰਸਥਾ ਦੇ ਪਰਮਜੀਤ ਸਿੰਘ ਪੰਮੀ, ਸ਼ੇਰ ਸਿੰਘ, ਵਿਕਾਸ ਗੁਪਤਾ, ਅਸ਼ਵਨੀ ਸ਼ਰਮਾ, ਧਰਮਵੀਰ ਸ਼ਰਮਾ, ਇਸ਼ਵਿੰਦਰ ਸਿੰਘ ਹੈਪੀ, ਪਰਮਵੀਰ ਸਿੰਘ, ਰਮੇਸ਼ ਸ਼ਰਮਾ, ਲੱਕੀ ਵਰਮਾ ਆਦਿ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.