ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਸਮਾਰੋਹ 3 ਦਸੰਬਰ ਨੂੰ ਮਲੋਟ ਵਿਖੇ ਮਨਾਇਆ ਜਾਵੇਗਾ : ਡਿਪਟੀ ਕਮਿਸ਼ਨਰ

Share and Enjoy !

Shares

(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਵਿਨੀਤ ਕੁਮਾਰ ਡਿਪਟੀ ਕਮਿਸਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਪੱਧਰੀ ਅੰਤਰਰਾਸਟਰੀ ਦਿਵਿਆਂਗਤਾ ਦਿਵਸ ਸਮਾਰੋਹ  3 ਦਸੰਬਰ 2022 ਨੂੰ ਰੈੱਡ ਹਿੱਲ ਰਿਜੋਰਟ (ਹੋਟਲ ਅਲਾਸਕਾ) ਅਬੋਹਰ ਰੋਡ ਮਲੋਟ ਵਿਖੇ ਸਵੇਰੇ 11.00 ਵਜੇ ਤੋਂ 01.00 ਵਜੇ ਤੱਕ ਕਰਵਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ   ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਡਾਕਟਰ ਬਲਜੀਤ ਕੌਰ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਤੋਂ ਇਲਾਵਾ ਸ੍ਰੀ ਕਿ੍ਰਪਾ ਸੰਕਰ ਸਰੋਜ ਆਈ ਏ ਐਸ ਵਧੀਕ ਮੁੱਖ ਸਕੱਤਰ ਅਤੇ ਸ੍ਰੀਮਤੀ ਮਾਧਵੀ ਕਟਾਰੀਆ ਆਈ ਏ ਐਸ ਡਾਇਰੈਕਟਰ ਸਮਾਜਿਕ ਸੁਰੱਖਿਆ ਵਿਸੇਸ ਮਹਿਮਾਨ ਵਜੋੰ ਸਾਮਿਲ ਹੋਣਗੇ । ਇਸ ਪ੍ਰੋਗਰਾਮ ਵਿੱਚ ਅਲਿਮਕੋ ਵੱਲੋਂ ਜਿਹੜੇ ਦਿਵਿਆਂਗ ਵਿਅਕਤੀਆਂ ਦੀ ਆਰਟੀਫਿਸੀਅਲ ਲਿੰਬਜ ਲਗਾਉਣ ਲਈ ਜਿਲੇ ਅੰਦਰ ਅਸੈਸਮੈੰਟ ਕੈਂਪ ਲਗਾ ਕੇ ਅਸੈਸਮੈੰਟ ਕੀਤੀ ਗਈ ਸੀ ਉਹਨਾਂ ਨੂੰ ਆਰਟੀਫਿਸੀਅਲ ਲਿੰਬਜ/ ਵੀਲ ਚੇਅਰਜ ਆਦਿ  ਦੀ  ਕੈਬਨਿਟ ਮੰਤਰੀ  ਵੱਲੋਂ ਵੰਡ ਕੀਤੀ ਜਾਵੇਗੀ। ਦਿਵਿਆਂਗ ਵਿਅਕਤੀਆਂ ਦੇ ਯੂਡੀਆਈਡੀ/ ਡਿਸਏਬਿਲਟੀ ਕਾਰਡ ਬਣਾਉਣ ਸਬੰਧੀ ਫਾਰਮ ਭਰੇ ਜਾਣਗੇ । ਇਸ ਤੋਂ ਇਲਾਵਾ ਦਿਵਿਆਂਗ ਵਿਅਕਤੀਆਂ ਨੂੰ ਕਰਜਾ ਸਕੀਮ ਦੀ ਸੁਰੂਆਤ ਕੀਤੀ ਜਾਵੇਗੀ । ਦਿਵਿਆਂਗ ਵਿਅਕਤੀ ਜਿਹਨਾਂ ਨੇ ਅਸੈਸਮੈੰਟ ਕੈਂਪਾਂ ਦੌਰਾਨ ਬਨਾਵਟੀ ਅੰਗ ਲਗਵਾਉਣ ਸਬੰਧੀ ਅਸੈਸਮੈੰਟ ਕਰਵਾਈ ਸੀ ਅਤੇ ਕਰਜਾ ਲੈਣ ਦੇ ਚਾਹਵਾਨ ਦਿਵਿਆਂਗ ਵਿਅਕਤੀ ਮਿਤੀ 03.12.2022 ਨੂੰ ਸਵੇਰੇ 10.00 ਵਜੇ ਰੈੱਡ ਹਿੱਲ ਰਿਜੋਰਟ (ਹੋਟਲ ਅਲਾਸਕਾ) ਅਬੋਹਰ ਰੋਡ ਮਲੋਟ ਵਿਖੇ ਪਹੁੰਚ ਕੇ ਲਾਭ ਪ੍ਰਾਪਤ ਕਰ ਸਕਦੇ ਹਨ ।

About Post Author

Share and Enjoy !

Shares

Leave a Reply

Your email address will not be published.