ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਵਾਂਸ਼ਹਿਰ ਪੁਲਿਸ ਦੀ ਵੱਡੀ ਕਾਰਵਾਈ, 2.32 ਕਰੋੜ ਦੀ ਨਸ਼ਾ ਸਮੱਗਲਰਾਂ ਦੀ ਜਾਇਦਾਦ ਫਰੀਜ਼

Share and Enjoy !

Shares
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ) – ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਐਸਐਸਪੀ ਤੁਸ਼ਾਰ ਗੁਪਤਾ ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਐਸਪੀ ਸਬ-ਡਵੀਜ਼ਨ ਨਵਾਂਸ਼ਹਿਰ ਪੰਕਜ ਸ਼ਰਮਾ ਪੀਪੀਐਸ ਅਤੇ ਡੀਐਸਪੀ ਐਨਡੀਪੀਐਸ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਔੜ ਦੀ ਪੁਲਿਸ ਨੇ ਨਸ਼ਾ ਤਸਕਰੀ ਕਰਕੇ ਬਣਾਈ ਗਈ 2 ਕਰੋੜ 32 ਲੱਖ ਰੁਪਏ ਦੀ ਜਾਇਦਾਦ ਨੂੰ ਫਰੀਜ਼ ਕਰਵਾਇਆ ਹੈ। ਥਾਣਾ ਔੜ ਦੀ ਮੁਖੀ ਇੰਸਪੈਕਟਰ ਨਰੇਸ਼ ਕੁਮਾਰੀ ਨੇ ਦੱਸਿਆ ਕਿ ਪਿੰਡ ਗੜ੍ਹਪੜ੍ਹ ਦੇ ਇੱਕੋ ਪਰਿਵਾਰ ਨਾਲ ਸਬੰਧਤ ਤਿੰਨ ਨਾਮੀ ਨਸ਼ਾ ਸਮੱਗਲਰਾਂ ਜਰਨੈਲ ਰਾਮ ਉਰਫ ਜੈਲੀ ਪੁੱਤਰ ਜੀਤ ਰਾਮ ਵਾਸੀ ਗੜ੍ਹਪੜ੍ਹ, ਗੁਰਚਰਨ ਉਰਫ ਮੁੰਨਾ ਪੁੱਤਰ ਜਰਨੈਲ ਰਾਮ ਵਾਸੀ ਗੜ੍ਹਪੜ੍ਹ ਅਤੇ ਸੀਮਾ ਪਤਨੀ ਗੁਰਚਰਨ ਉਰਫ ਮੁੰਨਾ ਵਾਸੀ ਗੜ੍ਹਪੜ੍ਹ ਵੱਲੋਂ ਨਸ਼ਾ ਵੇਚ ਕੇ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਚੱਲ ਅਤੇ ਅਚੱਲ ਜਾਇਦਾਦਾਂ ਦੀ ਤਸਦੀਕ ਕਰਕੇ ਧਾਰਾ 68-F (2) NDPS ਐਕਟ ਤਹਿਤ ਫਰੀਜ਼ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਇਨ੍ਹਾਂ ਤਿੰਨਾਂ ਖਿਲਾਫ ਕੁੱਲ 30 ਮੁਕੱਦਮੇ ਦਰਜ ਹਨ। ਇਨ੍ਹਾਂ ਵੱਲੋਂ ਨਸ਼ਾ ਵੇਚ ਕੇ ਕਰੋੜਾਂ ਦੀ ਜਾਇਦਾਦ ਬਣਾਈ ਗਈ ਸੀ ਜਿਸ ਵਿੱਚ ਪਿੰਡ ਗੜ੍ਹਪੜ੍ਹ ਵਿਖੇ 38.25 ਮਰਲੇ ਦਾ ਬਣਿਆ ਹੋਇਆ ਰਿਹਾਇਸ਼ੀ ਮਕਾਨ ਜਿਸਦੀ ਕੀਮਤ 1 ਕਰੋੜ 20 ਲੱਖ 33 ਹਜ਼ਾਰ 750 ਰੁਪਏ, 12 ਮਰਲੇ ਦਾ ਬਣਿਆ ਹੋਇਆ ਰਿਹਾਇਸ਼ੀ ਮਕਾਨ ਜਿਸਦੀ ਕੀਮਤ 46 ਲੱਖ 50 ਹਜ਼ਾਰ ਰੁਪਏ, 11 ਕਨਾਲ 10 ਮਰਲੇ ਜ਼ਮੀਨ ਜਿਸਦੀ ਕੀਮਤ 24 ਲੱਖ 43 ਹਜ਼ਾਰ 750 ਰੁਪਏ, 04 ਮਰਲੇ ਜ਼ਮੀਨ ਜਿਸਦੀ ਕੀਮਤ 2 ਲੱਖ ਰੁਪਏ, ਟਰੈਕਟਰ ਸਵਰਾਜ 855 ਨੰਬਰ PB 32 S 3292 ਜਿਸਦੀ ਕੀਮਤ 3 ਲੱਖ ਰੁਪਏ, ਮਹਿੰਦਰਾ TUV 300 T8 ਕਾਰ ਨੰਬਰ PB 32 V 5716 ਜਿਸਦੀ ਕੀਮਤ 4 ਲੱਖ ਰੁਪਏ, ਮਹਿੰਦਰਾ ਵੈਰਿਟੋ ਕਾਰ ਨੰਬਰ PB 32 N 6500 ਜਿਸਦੀ ਕੀਮਤ 75 ਹਜ਼ਾਰ ਰੁਪਏ, ਹੁੰਡਈ i-20 ਕਾਰ ਨੰਬਰ PB 32 Z 7264 ਜਿਸਦੀ ਕੀਮਤ 5 ਲੱਖ 25 ਹਜ਼ਾਰ ਰੁਪਏ, ਹੀਰੋ ਮਾਏਸਟਰੋ ਸਕੂਟੀ ਨੰਬਰ PB 32 U 8188 ਜਿਸਦੀ ਕੀਮਤ 20 ਹਜ਼ਾਰ ਰੁਪਏ, TVS ਅਪਾਚੇ ਮੋਟਰਸਾਈਕਲ ਨੰਬਰ PB 32 AA 5440 ਜਿਸਦੀ ਕੀਮਤ 40 ਹਜ਼ਾਰ ਰੁਪਏ ਅਤੇ SBI ਬੈਂਕ ਬਰਾਂਚ ਔੜ ਦੇ ਖਾਤਾ ਨੰਬਰ 38122876466 ਵਿੱਚ 17 ਲੱਖ 18 ਹਜ਼ਾਰ 423 ਰੁਪਏ, ਕੋ-ਆਪਰੇਟਿਵ ਬੈਂਕ ਬਰਾਂਚ ਔੜ ਦੇ ਖਾਤਾ ਨੰਬਰ 150234001002979 ਵਿੱਚ 7 ਲੱਖ 83 ਹਜ਼ਾਰ 835 ਰੁਪਏ ਅਤੇ ਖਾਤਾ ਨੰਬਰ 150234001101370 ਵਿੱਚ 10 ਹਜ਼ਾਰ 377 ਰੁਪਏ ਸ਼ਾਮਲ ਹਨ ਜਿਨ੍ਹਾਂ ਦੀ ਕੁੱਲ ਕੀਮਤ 2 ਕਰੋੜ 32 ਲੱਖ ਰੁਪਏ ਬਣਦੀ ਹੈ ਅਤੇ ਇਸ ਸਾਰੀ ਜਾਇਦਾਦ ਨੂੰ ਕੰਪੀਟੈਂਟ ਅਥਾਰਟੀ ਤੋਂ ਆਰਡਰ ਹਾਸਲ ਕਰਕੇ ਫਰੀਜ਼ ਕੀਤਾ ਗਿਆ ਹੈ। ਇਸ ਮੌਕੇ ਐਸਐਸਪੀ ਤੁਸ਼ਾਰ ਗੁਪਤਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਛੋਟੇ ਅਤੇ ਵੱਡੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਮੁਕੱਦਮਾ ਦਰਜ ਕਰਨ ਦੇ ਨਾਲ-ਨਾਲ ਉਨ੍ਹਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਜਾਵੇਗਾ।

About Post Author

Share and Enjoy !

Shares

Leave a Reply

Your email address will not be published.