
ਟੈਕਨੌਲਜੀ ਨੇ ਸਾਡੇ ਦੇਸ਼ ਨੂੰ ਹੀ ਨਹੀਂ ਪੂਰੀ ਦੁਨੀਆਂ ਨੂੰ ਬਦਲ ਕੇ ਰੱਖ ਦਿੱਤਾ ਹੈ ਤੇ ਅਸੀਂ ਅੱਜ ਦੇ ਵਕਤ ਵਿੱਚ ਇਸ ਟਕਨੌਲਜੀ ਤੋਂ ਬਗੈਰ ਰਹਿਣ ਦੀ ਸੋਚ ਵੀ ਨਹੀਂ ਸਕਦੇ ਹਰ ਦਿਨ ਸਾਡੀਆਂ ਜਰੂਰਤਾਂ ਟੈਕਨਾਲੋਜੀ ਨਾਲ ਪੂਰੀਆਂ ਹੋ ਰਹੀਆਂ ਨੇ ਇਹਨਾਂ ਵਿੱਚ ਸਭ ਤੋਂ ਜ ਿਆਦਾ ਇਸਤੇਮਾਲ ਹੋ ਰਿਹਾ ਹੈ ਮੋਬਾਈਲ ਫੋਨ ਦਾ। ਜੋ ਇਕ ਤਰਾਂ ਦੀ ਆਦਤ ਬਣ ਗਿਆ ਹੈ ਜਿਸ ਦਾ ਪ੍ਰਭਾਵ ਹਰ ਤਰਾਂ ਦੀ ਉਮਰ ਦੇ ਇਨਸਾਨ ਤੇ ਪੈ ਰਿਹਾ ਹੈ।
ਅੱਜ ਦੇ ਵਕਤ ਅਸੀਂ ਗੱਲ ਕਰੀਏ ਤਾਂ ਸਾਡੀ ਨਵੀਂ ਪੀੜੀ ਘੱਟ ਉਮਰ ਵਿੱਚ ਹੀ ਡਿਪਰੈਸਨ ਦਾ ਸ਼ਿਕਾਰ ਹੋ ਰਹੀ ਹੈ ਕਿਉਂਕਿ ਉਹ ਮੋਬਾਈਲ ਰਾਹੀਂ ਉਹ ਦੁਨੀਆ ਦੇਖ ਰਹੀ ਹੈ। ਜੋ ਕਿ ਸਾਇਦ ਉਸ ਨੂੰ ਅਜੇ ਨਹੀਂ ਦੇਖਣਾ ਚਾਹੀਦਾ ਹਰ ਕਿਸੇ ਦੇ ਮੋਬਾਇਲ ਵਿੱਚ ਫੇਸਬੁੱਕ ਹੈ ਤੇ ਇਹ ਫੇਸਬੁੱਕ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਹੈ।
ਅਸੀਂ ਆਪਣੇ ਮੋਬਾਇਲ ਤੇ ਫੇਸਬੁੱਕ ਤੇ ਤਰਾਂ-ਤਰਾਂ ਦੇ ਇਨਸਾਨ ਦੇਖਦੇ ਹਾਂ ਬਹੁਤ ਕਾਮਯਾਬੀ ਇਨਸਾਨਾਂ ਨੇ ਆਪਣੀਆਂ ਵਧੀਆ ਫੋਟੋਆਂ ਪਾਈਆਂ ਹੁੰਦੀਆਂ ਨੇ। ਆਪਣੇ ਮਹਿੰਗੇ ਘਰਾਂ ਦੀਆਂ ਤਸਵੀਰਾਂ ਆਪਣੇ ਖਾਣ-ਪੀਣ ਰਹਿਣ-ਸਹਿਣ ਦੀਆਂ ਤਸਵੀਰਾਂ ਆਪਣੀ ਫੇਸ-ਬੁਕ ਸੋਸਲ ਮੀਡੀਆ ਤੇ ਪਾਉਂਦੇ ਨੇ। ਤੇ ਇਹਨਾਂ ਗੱਲਾਂ ਬਾਰੇ ਆਮ ਇਨਸਾਨ ਜਿਹੜਾ ਜ ਿੰਦਗੀ ਜਿਉਣ ਦੀ ਕਲਪਨਾ ਕਰ ਰਿਹਾ ਹੁੰਦਾ ਹੈ ਉਹ ਇਹਨਾਂ ਅਮੀਰ ਲੋਕਾਂ ਦਾ ਜਿਉਣ ਦਾ ਤਰੀਕਾ ਦੇਖ ਕੇ ਆਪਣੇ ਆਪ ਨੂੰ ਇਹਨਾਂ ਦੇ ਮੁਕਾਬਲੇ ਬਹੁਤ ਘੱਟ ਸਮਝਦਾ ਹੈ। ਇਹ ਗੱਲ ਕਰ ਇਨਸਾਨ ਲਈ ਆਮ ਹੈ ਕੀ ਜੇਕਰ ਕਿਸੇ ਨੂੰ ਵਧੀਆ ਹਾਲਾਤ ਵਿੱਚ ਦੇਖਦਾ ਹੈ ਉਸ ਦਾ ਮਨ ਕਰਦਾ ਹੈ ਮੈਂ ਵੀ ਇਸਦੀ ਜ ਿੰਦਗੀ ਵਰਗੀ ਚੰਗੀ ਜ ਿੰਦਗੀ ਜੀਵਾ।
ਟੈਕਨੌਲਜੀ ਨਾਲ ਸਾਨੂੰ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਨੂੰ ਕੁਝ ਅਜਿਹੀਆ ਆਦਤਾ ਪੈ ਰਹੀਆਂ ਨੇ ਕਿ ਜੋ ਸਾਡੀ ਜ ਿੰਦਗੀ ਵਿਚ ਜਰੂਰੀ ਨਹੀਂ ਹੈ ਪਰ ਅਸੀ ਫੇਰ ਵੀ ਉਹਨਾਂ ਲਈ ਵਕਤ ਬਰਬਾਦ ਕਰ ਰਹੇ ਹਾਂ।
ਜਿਵੇਂ ਬਾਰ ਬਾਰ ਮੋਬਾਇਲ ਚੁੱਕ ਕੇ ਵੇਖਣਾ ਉਸਦੀ ਸਕਰੀਨ ਨੂੰ ਖੋਲਣਾ ਹਰ ਮੈਸਿਜ ਨੂੰ ਦੇਖਣਾ ਕੋਈ ਵੀ ਬੇਕਾਰ ਦੀ ਨੋਟੀਫਿਕੇਸਨ ਵੀ ਆਉਂਦੀ ਹੈ ਅਸੀਂ ਵਾਰ ਵਾਰ ਮੋਬਾਇਲ ਨੂੰ ਚੁੱਕ ਕੇ ਸਕਰੀਨ ਦੇਖਦੇ ਰਹਿੰਦੇ ਹਾਂ।
ਬੇਕਾਰ ਵਿਚ ਆਪਣੇ ਮੋਬਾਈਲ ਦਾ ਇਸਤੇਮਾਲ ਦੇਰ ਰਾਤ ਤੱਕ ਕਰਦੇ ਰਹਿਣਾ ਦੇਰ ਤੱਕ ਮੋਬਾਈਲ ਚਲਾਉਣਾ। ਸਾਹਮਣੇ ਕਿਸੇ ਨਾਲ ਗੱਲ ਕਰਦੇ ਵਕਤ ਵੀ ਸਿਰਫ ਮੋਬਾਇਲ ਨੂੰ ਹੀ ਮਹੱਤਵ ਦੇਣਾ। ਹੁਣ ਤੱਕ ਤਾਂ ਇਹ ਵੀ ਵੇਖਿਆ ਜਾ ਰਿਹਾ ਹੈ ਕੀ ਬੱਚੇ ਘਰ ਆਏ ਮਹਿਮਾਨ ਨਾਲ ਵੀ ਜ ਿਆਦਾ ਗੱਲ ਨਹੀਂ ਕਰਦੇ ਬਸ ਮੋਬਾਇਲ ਵਿੱਚ ਹੀ ਲੱਗੇ ਰਹਿੰਦੇ ਨੇ ਵੱਡੇ ਵੀ ਜ ਿਆਦਾਤਰ ਗੱਲ ਕਰਦੇ ਵਕਤ ਮੁਬਾਇਲ ਹੀ ਚਲਾਉਂਦੇ ਦੇਖੇ ਜਾਂਦੇ ਨੇ
ਜਿਸ ਵਿਚ ਦੇਖਣ ਵਾਲੇ ਨੂੰ ਇਹ ਸਭ ਬੁਰੀ ਆਦਤ ਦੇ ਤੌਰ ਤੇ ਨਜਰ ਆਉਂਦਾ ਹੈ ਕੀ ਸਾਹਮਣੇ ਵਾਲੇ ਨੂੰ ਸਾਡੀ ਗੱਲ ਸੁਨਣ ਤੋਂ ਵੱਧ ਆਪਣੇ ਫੋਨ ਨਾਲ ਰਹਿਣਾ ਜ ਿਆਦਾ ਪਸੰਦ ਹੈ। ਇਹਨਾਂ ਗੱਲਾਂ ਕਾਰਨ ਹੀ ਅਸੀਂ ਅੱਜ ਫੋਨ ਤੱਕ ਹੀ ਸੀਮਤ ਰਹਿ ਗਏ ਹਾਂ ਸਾਨੂੰ ਕਿਸੇ ਨੂੰ ਫੋਨ ਕਰਨਾ ਹੋਵੇ ਤਾਂ ਸਾਨੂੰ ਮੋਬਾਈਲ ਨੰਬਰ ਮੂੰਹ ਜੁਬਾਨੀ ਯਾਦ ਨਹੀਂ ਹੁੰਦਾ। ਅਸੀਂ ਉਸ ਲਈ ਵੀ ਆਪਣੇ ਫੋਨ ਨੂੰ ਹੀ ਲੱਭਦੇ ਹਾਂ ਕੀ ਸਾਡੇ ਮੋਬਾਇਲ ਵਿੱਚ ਹੀ ਨੰਬਰ ਸੇਵ ਹੈ। ਸਾਨੂੰ ਇਸ ਤਰਾਂ ਨੰਬਰ ਯਾਦ ਨਹੀਂ ਇਹ ਆਦਤ ਵੀ ਮੋਬਾਈਲ ਅਡੀਕਸਨ ਵਿੱਚ ਬਹੁਤ ਸਾਮਿਲ ਹੋ ਗਈ ਹੈ।
ਸਾਨੂੰ ਟਕਨੌਲਜੀ ਨਾਲ ਲੈ ਕੇ ਚੱਲਣੀ ਚਾਹੀਦੀ ਹੈ ਨਾਂ ਕਿ ਟਕਨੌਲਜੀ ਦੇ ਸਹਾਰੇ ਹੀ ਚੱਲਣਾ ਚਾਹੀਦਾ ਹੈ। ਸੁਵਿਧਾ ਲਈ ਬਣੀ ਮੋਬਾਈਲ ਟਕਨੌਲਜੀ ਅੱਜ ਸਾਡੀ ਜ ਿੰਦਗੀ ਦੇ ਅਹਮ ਹਿੱਸਿਆਂ ਨੂੰ ਥਾਂ ਦੇ ਰਹੀ ਹੈ ਸਾਨੂੰ ਚਾਹੀਦਾ ਹੈ ਕੀ ਅਸੀਂ ਆਪਣੀ ਜ ਿੰਦਗੀ ਦੇ ਮਾਲਕ ਬਣੀਏ ਤੇ ਮੋਬਾਈਲ ਟਕਨੌਲਜੀ ਨੂੰ ਸਿਮਤ ਥਾਂ ਤੱਕ ਹੀ ਇਸਤੇਮਾਲ ਕਰੀਏ। ਨਾ ਕਿ ਆਪਣੀ ਜ ਿੰਦਗੀ ਦੀ ਮਾਲਕ ਇਸ ਮੋਬਾਈਲ ਟਕਨਾਲੋਜੀ ਨੂੰ ਬਣਾਈਏ।

– ਰਜਨੀ ਭਗਾਣੀਆ ਪਟਿਆਲਾ। ਮੋ : 7973667793