ਮਾਂ ਦੇ ਦੁੱਧ ਦੀ ਮਹੱਤਤਾ ਹਫਤੇ ਸਬੰਧੀ ਜਾਗੂਰਕਤਾ ਗੀਤੀਵਧੀਆ ਦੀ ਸੁਰੂਆਤ

Share and Enjoy !

Shares

( ਪਿ੍ਰਤਪਾਲ ਸਿੰਘ ਬੰਬ) ਸਮਰਾਲਾ। ਸਿਹਤ ਵਿਭਾਗ ਵੱਲੋਂ 1 ਤੋਂ 7 ਅਗਸਤ ਤੱਕ ਮਨਾਏ ਜਾ ਰਹੇ ਬਰੈਸਟ ਫੀਡਿੰਗ ਹਫਤੇ ਸਬੰਧੀ ਅੱਜ ਸੀ.ਐਚ.ਸੀ ਮਾਨੂੰਪੁਰ ਅਧੀਨ ਪੈਂਦੇ ਏਰੀਏ ਵਿੱਚ ਗਰਭਵਤੀ ਔਰਤਾ ਅਤੇ ਦੁੱਧ ਪਿਲਾਓ ਮਾਵਾਂ ਨਾਲ ਮੀਟਿੰਗਾ ਕਰਕੇ ਉਨਾਂ ਨੂੰ ਨਵ ਜਨਮੇ ਬੱਚਿਆ ਲਈ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਡਾ. ਰਵੀ ਦੱਤ ਐਸ.ਐਮ.ਓ ਨੇ ਦੱਸਿਆ ਕੇ ਮਾਂ ਦਾ ਦੁੱਧ ਬੱਚੇ ਲਈ ਅੰਮਿ੍ਰਤ ਸਮਾਨ ਹੁੰਦਾ ਹੈ ਜੋ ਕੇ ਬੱਚੇ ਦੀਆਂ ਅਹਾਰ ਸਬੰਧੀ ਜਰੂਰਤਾ ਪੂਰੀਆਂ ਕਰਦਾ ਹੈ ਅਤੇ ਬੱਚਿਆ ਦੇ ਨਿਰੰਤਰ ਵਿਕਾਸ ਵਿੱਚ ਸਹਾਈ ਹੁੰਦਾ ਹੈ। ਮਾਂ ਦਾ ਦੁੱਧ ਨਾ ਸਿਰਫ ਬੱਚੇ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਦਾ ਹੈ ਸਗੋ ਮਾਂ ਅਤੇ ਬੱਚੇ ਨੂੰ ਮਾਨਸਿਕ ਤੌਰ ਤੇ ਵੀ ਜੌੜਦਾ ਹੈ। ਇਸ ਲਈ ਨਵਜਨਮੇ ਬੱਚੇ ਨੂੰ ਜਿਨਾ ਜਲਦੀ ਹੋ ਸਕੇ, ਇੱਕ ਘੰਟੇ ਤੋ ਪਹਿਲਾ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਬੀ.ਈ.ਈ ਗੁਰਦੀਪ ਸਿੰਘ ਨੇ ਦੱਸਿਆ ਕੇ ਨਵ ਜਨਮੇ ਬੱਚੇ ਨੂੰ ਗੁੜਤੀ ਦੇਣ ਤੋਂ ਪਹਰੇਜ ਕਰਨਾ ਚਾਹੀਦਾ ਹੈ ਕਿਉਕਿ ਗੁੜਤੀ ਨਾਲ ਬੱਚੇ ਨੂੰ ਇੰਨਫੈਕਸਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਬਰੈਸਟ ਫੀਡਿੰਗ ਮਾਂ ਲਈ ਵੀ ਬੜੀ ਫਾਇੰਦੇਮੰਦ ਹੁੰਦੀ ਹੈ ਕਿਉੱਕਿ ਇਸ ਨਾਲ ਛਾਤੀਆ ਦੇ ਕੈਂਸਰ ਹੋਣ ਦਾ ਖਤਰਾ ਘਟਦਾ ਹੈ। ਮਾਂ ਦੇ ਦੁੱਧ ਦੇ ਨਾਲ-ਨਾਲ ਬੱਚੇ ਦਾ ਸਡਿਊਲ ਅਨੁਸਾਰ ਟੀਕਾਕਰਨ ਵੀ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਰਾਜਵਿੰਦਰ ਕੌਰ ਸੀ.ਐਚ.ਓ,ਕੁਲਵੀਰ ਸਿੰਘ ਈਸੜੂ, ਰੁਪਿੰਦਰ ਕੌਰ,ਬਲਵਿੰਦਰ ਕੌਰ ਅਤੇ ਨਿਰਭੈ ਸਿੰਘ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.