ਗੁਰੂ ਘਰ ਵਿੱਚ ਲਗਾਏ ਫਲਦਾਰ ਬੂਟੇ

Share and Enjoy !

Shares

(ਜਗਤਾਰ ਸਿੰਘ ਜੱਬੋਵਾਲ) ਮੱਲਪੁਰ ਅੜਕਾ।
ਗੁਰਦੁਆਰਾ ਬਾਬਾ ਸ਼ਹੀਦਾਂ ਪਿੰਡ ਜੱਬੋਵਾਲ ਦੇ ਵਿਚ ਵਾਤਾਰਵਣ ਪ੍ਰੇਮੀਆਂ ਨੇ ਇਕੱਠੇ ਹੋ ਕੇ ਗੁਰੂ ਘਰ ਦੇ ਵਿਚ ਫਲਦਾਰ ਬੂਟੇ ਲਗਾਏ। ਗੁਰੂ ਘਰ ਦੇ ਵਜ਼ੀਰ ਭਾਈ ਹਰੀ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਘਰ ਦੇ ਵਿਚ ਫਲ ਵਾਲਾ ਬੂਟਾ ਲਗਾਉਣ ਦੀ ਅਲੱਗ ਹੀ ਮਹੱਤਤਾ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ। ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਰਸ਼ਪਾਲ ਸਿੰਘ ਸਮਾਜ ਸੇਵੀ ਨੇ ਵਾਤਾਵਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਨੁੱਖ ਆਪਣੇ ਸਵਾਰਥ ਲਈ ਹਰੇ ਭਰੇ ਰੁੱਖਾਂ ਅਤੇ ਜੰਗਲਾਂ ਦੀ ਬੇਰਹਿਮੀ ਨਾਲ ਕਟਾਈ ਕਰ ਰਿਹਾ ਹੈ। ਜਿਸ ਦੇ ਫਲਸਰੂਪ ਮਨੁੱਖ ਨੂੰ ਕਈ ਕੁਦਰਤੀ ਕਰੋਪੀਆਂ ਅਤੇ ਬੀਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ । ਉਨਾਂ ਕਿਹਾ ਕਿ ਸਾਨੂੰ ਚਾਹੀਦਾ ਕਿ ਘੱਟੋ ਘੱਟ ਹਰ ਇੱਕ ਮਨੁੱਖ ਇਕ ਰੁੱਖ ਲਗਾ ਕੇ ਵਾਤਾਵਰਨ ਜੀਵ ਜੰਤੂ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਆਪਣਾ ਵੱਡਾ ਵਡਮੁੱਲਾ ਯੋਗਦਾਨ ਪਾ ਸਕੇ। ਇਸ ਮੌਕੇ ਤੇ ਅੰਮਿ੍ਰਤਪਾਲ ਸਿੰਘ, ਜਸਵੀਰ ਸਿੰਘ, ਗੁਰਕਰਨ ਸਿੰਘ ਨਾਗਰਾ, ਰੋਹਿਤ ਸ਼ਰਮਾ, ਅਮਰਨਾਥ ਨਾਥੀ, ਕਰਮਜੀਤ ਸਿੰਘ, ਸੁਖਪ੍ਰੀਤ ਸਿੰਘ, ਰਸ਼ਪਾਲ ਸਿੰਘ, ਗੁਰਨੇਕ ਸਿੰਘ ਨੇਕਾਂ, ਭਾਈ ਹਰੀ ਸਿੰਘ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.