ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਵਿਦਿਆਰਥੀਆਂ ਨੂੰ ਸੰਤ ਸੀਚੇਵਾਲ ਵੱਲੋਂ ਦਿੱਤਾ ਗਿਆ ਆਸ਼ੀਰਵਾਦ

Share and Enjoy !

Shares


ਮਲੋਟ (ਪ੍ਰੇਮ ਗਰਗ) : ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੁਆਰਾ ਪੂਰੇ ਪੰਜਾਬ ਵਿਚ ਆਰੰਭੀ ਗਈ ‘ਪਾਣੀ ਬਚਾਓ ਪੰਜਾਬ ਬਚਾਓ‘ ਮੁਹਿੰਮ ਤਹਿਤ ਜਾਗਰੂਕਤਾ ਟੂਰਾਂ ਨੂੰ ਉਸ ਵੇਲੇ ਹਲੂਣਾ ਮਿਲਿਆ ਜਦੋਂ ਕਾਲਜ ਦੀ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ ਮੈਂਬਰ ਹਰਦੀਪ ਸਿੰਘ ਸੰਧੂ ਪਿ੍ਰੰਸੀਪਲ ਡਾ.ਰਜਿੰਦਰ ਸਿੰਘ ਸੇਖੋਂ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਕਾਲਜ ਦੇ ਇਸ ਉੱਦਮ ਲਈ ਹੱਲਾਸੇਰੀ ਦਿੰਦਿਆਂ ਆਸਈਰਵਾਦੀ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਮਾਡਲ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਸੀਚੇਵਾਲ ਵਿੱਚ ਪਹੁੰਚੇ ਕਾਲਜ ਦੇ 202 ਵਿਦਿਆਰਥੀਆਂ ਨੇ ਨਿਰਮਲ ਕੁਟੀਆ ਦੇ ਸੇਵਾਦਾਰ ਅੰਮਿ੍ਰਤਪਾਲ ਸਿੰਘ ਦੀ ਅਗਵਾਈ ਵਿੱਚ ਪਿੰਡ ਦਾ ਦੌਰਾ ਕੀਤਾ। ਵਿਦਿਆਰਥੀਆਂ ਨੇ ਇੱਥੇ ਵਾਟਰ ਟਰੀਟਮੈਂਟ ਪਲਾਂਟ, ਵੇਸਟੇਜ ਟ੍ਰੀਟਮੈਂਟ ਪਲਾਂਟ, ਸਕੂਲ, ਨਰਸਰੀ ਆਦਿ ਨੂੰ ਵੇਖਿਆ ਅਤੇ ਬਰੀਕੀਆਂ ਨੂੰ ਸਿੱਖਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਇਸ ਸਮੇਂ ਜਿੰਨਾਂ ਹਾਲਾਤ ਨਾਲ ਜੂਝ ਰਹੀ ਹੈ ਉਨਾਂ ਨੂੰ ਸੁਧਾਰਨ ਲਈ ਨੌਜਵਾਨ ਪੀੜੀ ਦਾ ਯੋਗਦਾਨ ਸਭ ਤੋਂ ਜਰੂਰੀ ਹੈ ਤੇ ਜੇਕਰ ਤੁਹਾਡੇ ਵਾਂਗ ਸਾਰੇ ਪੜੇ ਲਿਖੇ ਨੌਜਵਾਨ ਜਾਗਰੂਕ ਹੋ ਜਾਣ ਤਾਂ ਪੰਜਾਬ ਦੀ ਹਾਲਤ ਸੁਧਰ ਸਕਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਆਪਣੇ ਹੱਕਾਂ ਬਾਰੇ ਜਾਣਕਾਰੀ ਨਹੀਂ, ਇਸ ਕਰਕੇ ਸਾਡੇ ਆਸ ਪਾਸ ਵਿੱਚ ਬਹੁਤੇ ਕਾਰਜ ਅਧੂਰੇ ਰਹਿ ਜਾਂਦੇ ਹਨ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਖੁਸੀ ਜਾਹਿਰ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਅਜਿਹੀ ਨਿਮਰ ਸਖਸੀਅਤ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਇਸ ਲਈ ਅਸੀਂ ਕਾਲਜ ਪਿ੍ਰੰਸੀਪਲ, ਮੈਨੇਜਮੈਂਟ ਅਤੇ ਸਟਾਫ ਦੇ ਸੁਕਰਗੁਜਾਰ ਹਾਂ।

About Post Author

Share and Enjoy !

Shares

Leave a Reply

Your email address will not be published.