ਫਗਵਾੜਾ (ਸ਼ਿਵ ਕੋੜਾ) : ਨਗਰ ਕੌਂਸਲ ਫਗਵਾੜ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਸਵੱਛ ਭਾਰਤ ਮੁਹਿਮ ਤਹਿਤ ਸ਼ਹਿਰ ਦੀ ਪੁਰਾਣੀ ਵਾਰਡ ਬੰਦੀ ਅਨੁਸਾਰ ਵਾਰਡ ਨੰਬਰ 37 ਵਿਖੇ 97ਵੀਂ ਮਾਸਿਕ ਸਫਾਈ ਮੁਹਿਮ ਚਲਾਈ ਗਈ। ਇਸ ਦੌਰਾਨ ਮੁਹੱਲਾ ਪ੍ਰੇਮ ਨਗਰ ਤੋਂ ਇਲਾਵਾ ਮਾਸਟਰ ਸਾਧੂ ਰਾਮ ਨਗਰ, ਖੇੜਾ, ਰੋਡ ਅਤੇ ਗੁਰੂ ਨਾਨਕ ਪੁਰਾ ਵਿਖੇ ਗਲੀਆਂ ਤੇ ਨਾਲੀਆਂ ਦੀ ਸਫਾਈ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਸਮੂਹ ਵਾਰਡ ਵਾਸੀਆਂ ਨੂੰ ਸਾਫ ਸਫਾਈ ਰੱਖਣ ਪ੍ਰਤੀ ਜਾਗਰੁਕ ਕੀਤਾ। ਇਸ ਤੋਂ ਇਲਾਵਾ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਡਸਟਬਿਨ ਵਿਚ ਇਕੱਠਾ ਕਰਨ, ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਵੀ ਪੁਰਜੋਰ ਅਪੀਲ ਕੀਤੀ। ਉਹਨਾਂ ਸਮੂਹ ਸਹਿਯੋਗੀਆਂ ਅਤੇ ਕਾਰਪੋਰੇਸ਼ਨ ਫਗਵਾੜਾ ਦੇ ਸਫਾਈ ਸੇਵਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਹਰ ਮਹੀਨੇ ਇਸ ਮੁਹਿਮ ਵਿਚ ਕਾਰਪੋਰੇਸ਼ਨ ਫਗਵਾੜਾ ਦੇ ਸਫਾਈ ਸੇਵਕਾਂ ਤੋਂ ਇਲਾਵਾ ਵਾਰਡ ਦੇ ਲੋਕ ਵੀ ਉਤਸ਼ਾਹ ਨਾਲ ਹਿੱਸਾ ਲੈ ਕੇ ਹੱਥੀਂ ਸਫਾਈ ਕਰਦੇ ਹਨ। ਇਸ ਮੌਕੇ ਪੀ.ਡਬਲਯੂ.ਡੀ. ਰੈਸਟ ਹਾਊਸ ਦੇ ਨਜਦੀਕ ਸੁਸਾਇਟੀ ਵਲੋਂ ਸੜਕ ਕਿਨਾਰੇ ਲਗਾਏ ਬੂਟਿਆਂ ਨੂੰ ਪਾਣੀ ਵੀ ਦਿੱਤਾ ਗਿਆ। ਇਸ ਮੁਹਿਮ ‘ਚ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸੁਰਿੰਦਰ ਪਾਲ ਸਕੱਤਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਲਵ ਕੁਮਾਰ ਬਲਜੀਤ ਸਿੰਘ, ਮੋਹਨ ਲਾਲ, ਐਸ.ਸੀ. ਚਾਵਲਾ ਤੋਂ ਇਲਾਵਾ ਐਲ.ਪੀ.ਯੂ. ਦੀਆਂ ਵਿਦਿਆਰਥਣਾ ਦੀਪਾਲੀ ਓਹਰੀ ਤੇ ਨੀਰਜਾ ਆਦਿ ਹਾਜਰ ਸਨ।