ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਛਾਜਲੀ ਰੇਲਵੇ ਸਟੇਸ਼ਨ ਤੇ ਦਿੱਤਾ ਧਰਨਾ

Share and Enjoy !

Shares
ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਛਾਜਲੀ ਰੇਲਵੇ ਸਟੇਸ਼ਨ ਤੇ ਧਰਨਾ ਦਿੱਤਾ । ਇਸ ਮੋਕੇ ਜ਼ੋਰਦਾਰ ਮੰਗ ਕੀਤੀ ਕਿ ਸੁਨਾਮ ਅਤੇ ਛਾਜਲੀ ਸਟੇਸ਼ਨਾਂ ਤੇ ਟਰੇਨਾਂ ਦਾ  ਪੱਕਾ ਠਹਿਰਾਉ ਕੀਤਾ ਜਾਵੇ। ਧਰਨੇ ਦੀ ਅਗਵਾਈ ਜ਼ਿਲ੍ਹਾ ਜਨਰਲ ਸਕੱਤਰ ਦਰਵਾਰਾ ਸਿੰਘ ਛਾਜਲਾ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਵਾਰੀ ਗੱਡੀਆਂ ਬੰਦ ਹਨ ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਆ ਰਹੀਆਂ ਹਨ। ਲੋਕਾਂ ਨੂੰ ਆਉਂਣ ਜਾਣ ਲਈ ਅਤੇ ਲੁਧਿਆਣਾ ਤੇ ਧਾਰਮਿਕ ਸਥਾਨਾਂ ਅਤੇ ਅੰਮ੍ਰਿਤਸਰ ਸਾਹਿਬ ਜਾਣ ਲਈ ਬੱਸਾਂ ਤੇ ਖੱਜਲ ਖ਼ੁਆਰੀ ਹੋ ਰਹੀ ਹੈ। ਇਸ ਮੌਕੇ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਸੈਂਟਰ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਪਸੰਜਰ ਗੱਡੀਆਂ ਦਾ ਮੁਕੰਮਲ ਸਟੋਪਜ ਕੀਤਾ ਜਾਵੇ ਕਿਉਂਕਿ ਇਸ ਸਟੇਸ਼ਨ ਤੋਂ ਸਵਾਰੀਆਂ ਵੱਡੀ ਗਿਣਤੀ ਵਿੱਚ ਅਪ ਡਾਉਨ ਕਰਦੀਆਂ ਸਨ ਨਾ ਹੀ ਹੁਣ ਇਸ ਸਟੇਸ਼ਨ ਤੇ ਰਾਤ ਦੀਆਂ ਗੱਡੀਆਂ ਖੜਦੀਆਂ ਹਨ। ਉਨ੍ਹਾਂ ਲੰਬੀ ਵਿਖੇ ਹੱਕ ਮੰਗਦੇ ਕਿਸਾਨਾਂ, ਮਜ਼ਦੂਰਾਂ ਤੇ ਕੀਤੇ  ਲਾਠੀਚਾਰਜ ਸ਼ਬਦਾਂ ਵਿੱਚ ਨਿਖੇਧੀ ਕੀਤੀ । ਇਸ ਮੌਕੇ ਸੁਖਪਾਲ ਮਾਣਕ ਕਣਕਵਾਲ, ਅਜੈਬ ਸਿੰਘ ਜਖੇਪਲ, ਗਗਨਦੀਪ ਸਿੰਘ ਚੱਠਾ, ਹਰੀ ਸਿੰਘ ਛਾਜਲੀ, ਗੁਰਸੇਵਕ ਸਿੰਘ ਛਾਜਲੀ, ਪਾਲਾ ਸਿੰਘ ਛਾਜਲਾ, ਗੁਰਦੀਪ ਸਿੰਘ ਛਾਜਲਾ,ਸਨੀ ਛਾਜਲੀ, ਸੁਖਜਿੰਦਰ ਸਿੰਘ ਛਾਜਲੀ,ਮਨੀ ਭੈਣੀ, ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਮੇਲੋ ਕੌਰ ਭੈਣੀ, ਕਰਮਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਾਤਾਵਾਂ ਸ਼ਾਮਲ ਸਨ।

About Post Author

Share and Enjoy !

Shares

Leave a Reply

Your email address will not be published.