ਭਾਈ ਗੁਰਦਾਸ ਗਰੁੱਪ ਦੇ 18 ਵਿਦਿਆਰਥੀਆਂ ਨੂੰ ਨਾਮੀ ਕੰਪਨੀ ’ਚ ਮਿਲੀ ਨੌਕਰੀ

Share and Enjoy !

Shares

(ਕਿ੍ਰਸ਼ਨ ਗਰਗ) ਭਵਾਨੀਗੜ। ਮਾਲਵੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੂੰ ਦੇਸ਼ ਦੀਆਂ ਨਾਮੀ ਕੰਪਨੀਆਂ ਵਿੱਚ ਨੌਕਰੀਆਂ ਮਿਲਣ ਦੀ ਸੂਚੀ ਦਿਨੋਂ ਦਿਨ ਲੰਬੀ ਹੁੰਦੀ ਜਾ ਰਹੀ ਹੈ। ਪਿਛਲੇ ਦਿਨੀਂ ਰਾਲਕੋ, ਕੁਇਕਰ ਐਚਆਰ ਸਰਵਿਸਿਜ਼ ਅਤੇ ਰਾਲਸਨ ਇੰਡੀਆ ਕੰਪਨੀ ਵੱਲੋਂ ਭਾਈ ਗੁਰਦਾਸ ਕੈਂਪਸ ਵਿੱਚ ਕੀਤੇ ‘ਰਿਕਰੂਟਮੈਂਟ ਡਰਾਈਵ’ ਵਿੱਚ ਚੋਣ ਤੋਂ ਬਾਅਦ 18 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਨਾਂ ਚੁਣੇ ਗਏ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋਂ ਬੇਹੱਦ ਵਧੀਆ ਸੈਲਰੀ ਪੈਕੇਜ ਦਿੱਤੇ ਗਏ ਅਤੇ ਉਹ ਬਤੌਰ ਟਰੇਨੀ ਇੰਜੀਨੀਅਰ ਅਤੇ ਨੈਟਵਰਕ ਚੈਨਲ ਡਿਵੈਲਪਰ ਵਜੋਂ ਕੰਪਨੀ ਵਿੱਚ ਸ਼ਾਮਲ ਹੋਣਗੇ। ਜਾਣਕਾਰੀ ਮੁਤਾਬਕ ਉਕਤ ਵਿਦਿਆਰਥੀਆਂ ਨੂੰ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਸ਼ਾਰਟਲਿਸਟ ਕੀਤਾ ਗਿਆ ਅਤੇ ਅੰਤ ਵਿੱਚ ਉਹਨਾਂ ਨੂੰ ਇੱਕ ਇੰਟਰਵਿਊ ਦੁਆਰਾ ਚੁਣਿਆ ਗਿਆ ਸੀ. ਇਸ ਪਲੇਸਮੈਂਟ ਡਰਾਈਵ ਵਿੱਚ ਬੀ.ਟੈਕ, ਸੀਐਸਈ, ਆਈਟੀ, ਈਸੀਈ ਅਤੇ ਐਮਈ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਕੰਪਨੀ ਦੇ ਅਧਿਕਾਰੀ ਸ੍ਰੀ ਕੌਸ਼ਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਕੰਪਨੀ ਦੀ ਸਥਾਪਨਾ ਅਤੇ ਇਸ ਦੇ ਕੰਮਕਾਜ ਬਾਰੇ ਜਾਣੂ ਕਰਵਾਇਆ। ਚੁਣੇ ਗਏ ਵਿਦਿਆਰਥੀਆਂ ਨੇ ਉਤਸਾਹ ਦੀ ਭਾਵਨਾ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਚੇਅਰਮੈਨ, ਮੈਨੇਜਮੈਂਟ ਅਤੇ ਫੈਕਲਟੀ ਮੈਂਬਰਾਂ ਨੇ ਮੋਹਰੀ ਕੰਪਨੀਆਂ ਵਿੱਚ ਉਨਾਂ ਦੀ ਭਰਤੀ ਲਈ ਇਮਾਨਦਾਰੀ ਨਾਲ ਆਪਣਾ ਬਿਨਾਂ ਸਰਤ ਯੋਗਦਾਨ ਪਾਇਆ। ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸਨਜ ਦੇ ਚੇਅਰਮੈਨ ਡਾ: ਗੁਨਿੰਦਰਜੀਤ ਸਿੰਘ ਜਵੰਧਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਗਰੁੱਪ ਨੂੰ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਵਧੀਆ ਨਤੀਜੇ ਦੇਣ ਦਾ ਮਾਣ ਵੀ ਹਾਸਲ ਹੈ ਜੋ ਕਿ ਆਪਣੀ ਕਾਬਲ ਅਤੇ ਉੱਚ ਯੋਗਤਾ ਪ੍ਰਾਪਤ ਫੈਕਲਟੀ ਦੇ ਨਾਲ ਅਮੀਰ ਅਕਾਦਮਿਕ, ਖੋਜ ਦੇ ਕਾਰਨ ਹੈ। ਸੰਸਥਾ ਦੇ ਸਕੱਤਰ ਮੈਡਮ ਬਲਜਿੰਦਰ ਕੌਰ ਜਵੰਧਾ ਨੇ ਵੀ ਸਫਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਡਾ. ਸੁਵਰੀਤ ਕੌਰ ਜਵੰਧਾ ਐਮ.ਡੀ. ਬੀਜੀਜੀਆਈ ਨੇ ਵਿਦਿਆਰਥੀਆਂ ਨੂੰ ਸਾਨਦਾਰ ਪ੍ਰਾਪਤੀ ਅਤੇ ਸਫਲਤਾ ਲਈ ਵਧਾਈ ਦਿੱਤੀ। ਡਾ. (ਪ੍ਰੋ.) ਤਨੁਜਾ ਸ੍ਰੀਵਾਸਤਵ ਡਾਇਰੈਕਟਰ ਕੈਂਪਸ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੰਸਥਾ ਨੂੰ ਆਪਣੇ ਸਾਨਦਾਰ ਪਲੇਸਮੈਂਟ ਰਿਕਾਰਡ ’ਤੇ ਮਾਣ ਹੈ।

About Post Author

Share and Enjoy !

Shares

Leave a Reply

Your email address will not be published.