ਬੁੱਧ ਪੂਰਨਿਮਾ ’ਤੇ ਬੁੱਧ ਵੰਦਨਾ ਅਤੇ ਬੁੱਧ ਸਿੱਖਿਆਵਾਂ ਤੇ ਚਰਚਾ ਦਾ ਆਯੋਜਨ ਕੀਤਾ

Share and Enjoy !

Shares

(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਬੁੱਧ ਪੂਰਨਿਮਾ ਦੇ ਸ਼ੁਭ ਮੋਕੇ ਤੇ ਬੇਗਮਪੁਰਾ ਨਿਵਾਸ ਸ਼ਿਵਾਲਿਕ ਇਨਕਲੇਵ ਭਰਵਾਂਈ ਰੋਡ ਹਸ਼ਿਆਰਪੁਰ ਵਿਖੇ ਪ੍ਰਸਿੱਧ ਸਮਾਜਸੇਵੀ ਠੇਕੇਦਾਰ ਭਗਵਾਨ ਦਾਸ ਸਿੱਧੂ ਦੇ ਗ੍ਰਹਿ ਵਿਖੇ ਬੁੱਧ ਵੰਦਨਾ ਅਤੇ ਬੁੱਧ ਚਰਚਾ ਦਾ ਆਯੋਜਨ ਕੀਤਾ ਗਿਆ । ਇਸ ਸਮੇਂ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਅਤੇ ਜੀਵਨ ਸਬੰਧੀ ਵਿਚਾਰ ਪੇਸ਼ ਕੀਤੇ ਗਏ। ਬਲਵਿੰਦਰ ਕੌਰ ਅਤੇ ਬਸੰਤ ਬੋਧ ਨੇ ਵੰਦਨਾ ਕੀਤੀ ਅਤੇ ਬੁੱਧ ਦੀਆਂ ਸਿੱਖਿਆਵਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।  ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਸ੍ਰੀਮਤੀ ਵੀਨਾ ਸਿੱਧੂ ਨੇ ਆਏ ਹੋਏ ਪਤਵੰਤੇ ਅਤੇ ਸੰਗਤ ਦਾ ਧੰਨਵਾਦ ਕੀਤਾ।  ਇਸ ਮੌਕੇ  ਐਡਵੋਕੇਟ ਰਣਜੀਤ ਕੁਮਾਰ,ਕੈਪਟਨ ਆਰ ਕੇ ਹੀਰਾ,ਡਾ. ਐਸ ਕੇ ਹੀਰਾ,ਡਾ. ਐਸ ਪੀ ਸਿੰਘ, ਡਾ. ਬਲਵਿੰਦਰ ਕੁਮਾਰ, ਮਾ. ਕੁਲਦੀਪ ਸਿੰਘ, ਮਾ., ਸੁਲੱਖਣ ਪਾਲ,ਮਾ.ਲਖਵਿੰਦਰ ਸਿੰਘ, ਕਸ਼ਮੀਰ ਲੱਧੜ,ਪ੍ਰੋ.ਮੇਜਰ ਸਿੰਘ, ਇੰਜ.ਸਤਪਾਲ ਭਾਰਦਵਾਜ, ਇੰਦਰਜੀਤ ਬੱਧਣ, ਡਾ. ਰਤਨ ਚੰਦ, ਸੁਖਵਿੰਦਰ ਕੌਰ ਸੇਵਾ ਮੁਕਤ ਜ਼ਿਲਾ ਐਜੂਕੇਸ਼ਨ ਅਫ਼ਸਰ, ਬਨੀਤਾ ਹੀਰਾ,ਜੰਡਮ ਸਿੱਧੂ,ਡਾ. ਮਨੀ ਸਿੱਧੂ, ਗੁਰਦੇਵ ਕੌਰ,ਸੁਰਜੀਤ ਕੌਰ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.