
ਸ਼੍ਰੀ ਅਨੰਦਪੁਰ ਸਾਹਿਬ, 15 ਦਸੰਬਰ (ਅੰਕੁਸ਼ ਕੁਮਾਰ):- ਬੀਤੇ ਦਿਨੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਘਰ ਵਿੱਚੋਂ ਦਿਨ ਦਿਹਾੜੇ ਕਾਰ ਚੋਰੀ ਕਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈਕੇ ਕਾਰ ਦੇ ਮਾਲਕ ਵਲੋ ਸਥਾਨਕ ਪੁਲਿਸ ਨੂੰ ਸੂਚਨਾ ਵੀ ਕਰ ਦਿੱਤੀ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਰ ਅਤੇ ਇਕ ਸਕੂਟੀ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸ. ਸਿਮਰਨਜੀਤ ਸਿੰਘ ਨੇ ਦਸਿਆਂ ਕਿ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ੍ਰੀ ਵਿਵੇਕਸ਼ੀਲ ਸੋਨੀ ਆਈ ਪੀ ਐਸ ਅਤੇ ਸ਼੍ਰੀ ਅਜੈ ਸਿੰਘ ਡੀ ਐਸ ਪੀ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਚੋਰੀ / ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਦੀ ਮੁਹਿੰਮ ਤਹਿਤ ਪਿਛਲੇ ਕਾਫੀ ਦਿਨਾਂ ਤੋਂ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਵੱਲੋਂ ਵੱਖ – ਵੱਖ ਟੀਮਾ ਬਣਾ ਕੇ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਸੀ। ਜਿਸ ਸਬੰਧੀ INSP ਸਿਮਰਨਜੀਤ ਸਿੰਘ ਮੁੱਖ ਅਫਸਰ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਅਧੀਨ ਏ ਐਸ ਆਈ ਬਲਬੀਰ ਸਿੰਘ 352 / ਆਰ , ਏ ਐਸ ਆਈ ਜੋਗਨਾਥ ਸੈਣੀ 983 / ਆਰ ਦੀ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਮੁਕੱਦਮਾ ਨੰਬਰ 154 ਮਿਤੀ 05-12-2022 ਅ / ਧ 380,454 ( PC ਥਾਣਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਚੋਰੀ ਹੋਈ ਐਸ ਪ੍ਰੇਸੋ ਕਾਰ ਨੰਬਰ ਪੀ ਬੀ – 16ਜੀ – 2820 ਰੰਗ ਗਰੇਅ ਨੂੰ ਬਰਾਮਦ ਕਰਕੇ ਦੋਸ਼ੀਆਨ ਸਤਵੀਰ ਸਿੰ ਉਂਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਮੁੱਤੋ ਮੰਡ ਥਾਣਾ ਬਲਾਚੌਰ ਜਿਲਾ ਨਵਾਂਸ਼ਹਿਰ ਅਤੇ ਜਸਕਰਨ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਪਿੰਡ ਕਾਜਮਪੁਰ ਥਾਣਾ ਰਾਹੋਂ ਜਿਲਾ ਨਵਾਂਸ਼ਹਿਰ ਨੂੰ ਮਿਤੀ 15-12-2022 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।ਦੋਸ਼ੀ ਸਤਵੀਰ ਸਿੰਘ ਪਾਸੋ ਦੌਰਾਨੇ ਤਫਤੀਸ਼ ਮੁਕੱਦਮਾ ਹਜ਼ਾ ਵਿੱਚ ਕਾਰ ਉਕਤ ਨੂੰ ਚੋਰੀ ਕਰਨ ਸਮੇਂ ਵਰਤੀ ਗਈ ਹੀਰੋ ਮੈਸਟਰੋ ਸਕੂਟੀ ਨੰਬਰੀ PB – 07AP – 5164 ਰੰਗ ਚਿੱਟਾ ਨੂੰ ਵੀ ਬਰਾਮਦ ਕੀਤਾ ਗਿਆ। ਜੋ ਦੋਸ਼ੀ ਸਤਵੀਰ ਸਿੰਘ ਨੇ ਨਵਾਂਸ਼ਹਿਰ ਤੋਂ ਚੋਰੀ ਕੀਤੀ ਸੀ। ਉਹਨਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਹੋਰ ਪੁੱਛ ਗਿੱਛ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਕਤਾਨ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਦੌਰਾਨੇ ਰਿਮਾਂਡ ਦੋਸ਼ੀਆਨ ਕੋਲੋ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
