ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੂੰ ਸੰਵਿਧਾਨ ਲਿਖਣ ਵੇਲੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ : ਅਵਤਾਰ ਭੀਖੋਵਾਲ

Share and Enjoy !

Shares

(ਤਰਸੇਮ ਦੀਵਾਨਾ) ਹੁਸ਼ਿਆਰਪੁਰ।  ਸਮਤਾ ਸਮਾਨਤਾ ਭਾਈਚਾਰਕ ਸਾਂਝ ਦੇ ਮੁਦਈ ਬਣਨ ਲਈ ਬਾਬਾ ਸਾਹਿਬ ਜੀ ਦੇ ਸੰਕਲਪ ਪੜੋ-ਜੁੜੋ ਸੰਘਰਸ਼ ਕਰੋ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੀ ਸਾਡੇ ਜੀਵਨ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਇੱਜਤ ਦੇ ਨਾਲ ਜਿਊਣ ਦੇ ਕਾਬਲ ਬਣ ਸਕਦੇ ਹਾਂ ਇਨਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਭੀਖੋਵਾਲ ਦੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਪ੍ਰਬੰਧਕ ਨੇ ਸਾਡੇ ਪੱਤਰਕਾਰ ਨਾਲ ਕੀਤਾ। ਉਨਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਨਾਰੀ ਜਾਤੀ ਦੇ ਮੁਕਤੀ ਦਾਤਾ ਗ਼ਰੀਬ ਮਜ਼ਲੂਮਾਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ 131ਵੇਂ ਜਨਮ ਦਿਵਸ ਨੂੰ ਕੋਟਿਨ ਕੋਟਿ ਪ੍ਰਣਾਮ ਕਰਦਾ ਹਾ। ਉਨਾਂ ਕਿਹਾ ਕਿ ਸਮਾਜ ਵਿੱਚ ਨਾਰੀ ਨੂੰ ਬਰਾਬਰ ਦਾ ਹੱਕ ਲੈ ਕੇ ਦੇਣਾ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨਾਂ ਕਿਹਾ ਕਿ ਬਾਬਾ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਦੇਸ਼ ਦੇ ਅਛੂਤਾਂ ਪਛੜੇ ਵਰਗਾਂ ਅਤੇ ਨਾਰੀ ਜਾਤੀ ਦੀ ਭਲਾਈ ਲਈ ਤੇ ਉਨਾਂ ਦੇ ਬਣਦੇ ਹੱਕ ਉਨਾਂ ਨੂੰ ਦੁਆਉਣ ਲਈ ਕੁਰਬਾਨ ਕਰ ਦਿੱਤਾ। ਉਨਾਂ ਕਿਹਾ ਕਿ ਉਨਾਂ ਦੇ ਹੱਥ ਵਿੱਚ ਫੜੀ ਕਿਤਾਬ ਇਸ ਗੱਲ ਦਾ ਮੀਲ ਪੱਥਰ ਹੈ ਕਿ ਜਿਸ ਵਿਅਕਤੀ ਨੇ ਦੁਨੀਆਂ ਨੂੰ ਬਦਲਣਾ ਹੈ ਆਪਣੇ ਘਰ ਦੇ ਆਪਣੇ ਮੁਲਕ ਵਜੋਂ ਗੁਰਬੱਤ ਦੇ ਅੰਧਕਾਰ ਦੂਰ ਕਰਨਾ ਹੈ ਉਸ ਲਈ ਤਾਲੀਮ ਹਾਸਿਲ ਕਰਨਾ ਪਹਿਲ ਦੇ ਆਧਾਰ ਤੇ  ਲਾਜ਼ਮੀ ਹੈ ।

About Post Author

Share and Enjoy !

Shares

Leave a Reply

Your email address will not be published.