ਯਾਦਗਾਰੀ ਹੋ ਨਿੱਬੜਿਆ ਮਾਛੀਵਾੜਾ ਸਾਹਿਬ ਦਾ ਸਿਹਤ ਮੇਲਾ

Share and Enjoy !

Shares

(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ।  ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸਾ ਨਿਰਦੇਸਾਂ ਅਤੇ ਡਾ ਐਸ ਪੀ ਸਿੰਘ ਸਿਵਲ ਸਰਜਨ ਲੁਧਿਆਣਾ ਐਸ ਐਮ ਓ ਡਾ ਜਸਪ੍ਰੀਤ ਕੌਰ ਸੀ ਐਚ ਸੀ ਮਾਛੀਵਾੜਾ ਸਾਹਿਬ ਦੀ ਅਗਵਾਈ ਹੇਠ ਬਲਾਕ ਪੱਧਰੀ ਸਿਹਤ ਮੇਲਾ ਕਰਵਾਇਆ ਗਿਆ। ਇਸ ਮੌਕੇ  ਐਮ ਐਲ ਏ ਸ ਜਗਤਾਰ ਸਿੰਘ ਦਿਆਲਪੁਰਾ ਨੇ ਸਿਹਤ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ ਿਰਕਤ ਕੀਤੀ . ਵਿਧਾਇਕ  ਦਿਆਲਪੁਰਾ ਨੇ ਸੰਬੋਧਨ ਦੌਰਾਨ ਕਿਹਾ ਕਿ ਜਨਤਾ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਾਡਾ ਉਦੇਸ ਹੈ। ਐਸ ਐਮ ਓ ਡਾ ਜਸਪ੍ਰੀਤ ਕੌਰ ਨੇ ਕਿਹਾ ਕਿ  ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ. ਪਰਦੀਪ ਸਿੰਘ ਬਲਾਕ ਐਜੂਕੇਟਰ ਨੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਅਤੇ ਸਹੂਲਤਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ. ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਲਾਭਪਾਤਰੀਆਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ ਸਿਹਤ ਮੇਲੇ ਦੌਰਾਨ ਲਗਭਗ ਪੰਜ ਸੌ ਮਰੀਜਾਂ ਨੇ ਸਰਕਾਰੀ ਹਸਪਤਾਲ ਮਾਛੀਵਾੜਾ ਸਾਹਿਬ ਵਿਖੇ ਪਹੁੰਚ ਕੀਤੀ. ਮਾਛੀਵਾੜਾ ਸਾਹਿਬ ਸੋਸਲ ਵੈਲਫੇਅਰ ਸੁਸਾਇਟੀ ਵਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਡਾ. ਹਿਤੇਸ ਸਰਮਾ, ਡਾ. ਰਿਸਭ ਦੱਤ, ਡਾ. ਨੇਹਾ ਆਨੰਦ, ਡਾ. ਸਤਵਿੰਦਰ ਕੌਰ, ਡਾ. ਰਸਪਾਲ ਸਿੰਘ, ਡਾ. ਰਿਚਾ, ਡਾ. ਨਵਰੀਤ ਕੌਰ ਸੋਹੀ, ਜਗੀਰ ਸਿੰਘ, ਜਗਦੀਪ ਸਿੰਘ, ਅਮਨਦੀਪ ਕੌਰ, ਕਿਰਨ ਬਾਲਾ, ਕੁਲਬੀਰ ਕੌਰ, ਪੂਜਾ ਰਾਣੀ, ਬਲਜੀਤ ਕੌਰ, ਸਮਿੰਦਰ ਕੌਰ, ਨੇਹਾ ਸੈਣੀ,ਗੁਰਪ੍ਰੀਤ ਸਿੰਘ, ਮਨਮੋਹਨ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਲਖਬੀਰ ਸਿੰਘ, ਗਿਆਨ ਸਿੰਘ, ਕਸਮੀਰ ਸਿੰਘ, ਮਲਕੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਅਤੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.