ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਰਾਹੀਂ ਮੁੱਖ ਮੰਤਰੀ ਨੂੰ ਦਿਤਾ ਮੰਗ ਪੱਤਰ

Share and Enjoy !

Shares

(ਨਿਊਜ਼ ਚੈਕ ਪੋਸਟ) ਬੰਗਾ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ-ਡਿਵੀਜ਼ਨ ਬੰਗਾ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਡਾ. ਨਵਕਾਂਤ ਭਰੋਮਜਾਰਾ ਦੀ ਅਗਵਾਈ ਅਤੇ ਸਬ-ਡਿਵੀਜ਼ਨ ਬੰਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਰਾਹੀਂ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਪੱਤਰਕਾਰਾਂ ਦੀਆਂ ਵੱਖ-ਵੱਖ ਮੰਗਾਂ ਸਬੰਧੀ ਮੰਗ ਪੱਤਰ ਦਿਤਾ ਗਿਆ। ਇਸ ਮੌਕੇ ਡਾ. ਨਵਕਾਂਤ ਭਰੋਮਜਾਰਾ ਨੇ ਦੱਸਿਆ ਕਿ ਇੰਡੀਅਨ ਜਰਨਲਿਸਟ ਯੂਨੀਅਨ ਵੱਲੋਂ ਦੇਸ਼ ਭਰ ਵਿੱਚ ‘ਮੰਗ ਦਿਵਸ’ ਮਨਾਇਆ ਜਾ ਰਿਹਾ ਹੈ। ਮੰਗ ਪੱਤਰ ਵਿੱਚ ਨਵੇਂ ਮੀਡੀਆ ਕਮਿਸ਼ਨ ਦਾ ਗਠਨ, ਪੱਤਰਕਾਰਾਂ ਦੀ ਸੁਰੱਖਿਆ ਲਈ ਕੌਮੀ ਕਾਨੂੰਨ ਬਣਾਉਣ, ਰੱਦ ਕੀਤੇ ਗਏ ਵਰਕਿੰਗ ਜਰਨਲਿਸਟ ਐਕਟ ਅਧੀਨ ਕਾਨੂੰਨੀ ਅਧਿਕਾਰ ਬਹਾਲ ਕਰਨ ਅਤੇ ਨਵੇਂ ਵੇਜ ਬੋਰਡ ਦੇ ਗਠਨ ਦੀ ਮੰਗ ਕੀਤੀ ਗਈ ਪ੍ਰਧਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਦੇਸ਼ ਭਰ ਵਿੱਚ ਪੱਤਰਕਾਰਾਂ ਨੂੰ ਸਰੀਰਕ ਹਿੰਸਾ, ਕਾਨੂੰਨੀ ਕਾਰਵਾਈ ਅਤੇ ਡਿਜੀਟਲ ਪ੍ਰੇਸ਼ਾਨੀ ਸਮੇਤ ਕੰਮਕਾਜ ਨਾਲ ਜੁੜੇ ਵੱਖ-ਵੱਖ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਪੱਤਰਕਾਰਾਂ ਅਤੇ ਨਿਊਜ਼ ਅਦਾਰਿਆਂ ਦੀ ਸਰੀਰਕ ਅਤੇ ਕਾਨੂੰਨੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਕੇਂਦਰੀ ਕਾਨੂੰਨ ਬਣਾਉਣ ਦੀ ਮੰਗ ਕੀਤੀ ਸਬ-ਡਿਵੀਜ਼ਨ ਬੰਗਾ ਦੇ ਜਨਰਲ ਸਕੱਤਰ ਧਰਮਵੀਰ ਪਾਲ ਨੇ ਫੀਲਡ ਪੱਤਰਕਾਰਾਂ ਦੇ ਸ਼ਨਾਖ਼ਤੀ ਕਾਰਡ ਨੂੰ ਸਕੱਤਰੇਤ ਵਿੱਚ ਦਾਖਲੇ ਲਈ ਮਾਨਤਾ ਦੇਣ, ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਪੱਧਰ ਦੇ ਪੱਤਰਕਾਰਾਂ ਨੂੰ ਸਰਕਾਰੀ ਰੇਟਾਂ ’ਤੇ ਰਿਹਾਇਸ਼ੀ ਕੁਆਰਟਰ ਜਾਂ ਪਲਾਟ ਦੇਣ ਅਤੇ ਪੱਤਰਕਾਰਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੀ ਦਿਤੀ ਜਾਵੇ ਇਸ ਤੋਂ ਇਲਾਵਾ ਬੰਗਾ ਵਿਖੇ ਪ੍ਰੈਸ ਕਲੱਬ ਦੀ ਸਥਾਪਨਾ ਦੀ ਮੰਗ ਵੀ ਵਿਧਾਇਕ ਡਾ. ਸੁਖਵਿੰਦਰ ਕੁਮਾਰ ਅੱਗੇ ਰੱਖੀ ਗਈ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਹਨ ਲਾਲ ਢੰਡਾ, ਸੰਗਠਨ ਇੰਚਾਰਜ ਪਵਨਜੀਤ ਸਿੰਘ ਸਿੱਧੂ,ਜਨਰਲ ਸਕੱਤਰ ਧਰਮਵੀਰ ਪਾਲ, ਵਾਈਸ ਪ੍ਰਧਾਨ ਨਰਿੰਦਰ ਮਾਹੀ,ਚਰਨਜੀਤ ਸੱਲਾਂ,ਅਵਤਾਰ ਕਲੇਰ,ਪ੍ਰੇਮ ਜੰਡਿਆਲੀ,ਚੰਨੀ ਪਠਲਾਵਾ, ਮੀਨਾਕਸ਼ੀ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.