ਪੰਜਾਬ ਵਿੱਚ  ਪੰਜਾਬੀ ਭਾਸ਼ਾ ਕਮਿਸ਼ਨ ਬਣੇ- ਪਲਾਹੀ

Share and Enjoy !

Shares

ਫਗਵਾੜਾ (Check Post) : ਪੰਜਾਬੀ ਦੇ ਉੱਘੇ ਕਾਲਮਨਵੀਸ ਪੱਤਕਾਰਾਂ, ਲੇਖਕਾਂ, ਬੱਧੀਜੀਵੀਆਂ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਇੱਕ ਸਾਂਝਾ ਖ਼ਤ ਲਿਖਕੇ ਸੁਝਾਇਆ ਹੈ ਕਿ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬੀ ਭਾਸ਼ਾ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ। ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ.), ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਇਹ ਚਿੱਠੀ ਪ੍ਰੈੱਸ ਦੇ ਨਾਮ ਰਲੀਜ਼ ਕਰਦਿਆਂ ਕਿਹਾ ਕਿ ਪੰਜਾਬ ‘ਚ ਪੰਜਾਬੀ ਬੋਲੀ ਨੂੰ ਸਰਕਾਰੇ-ਦਰਬਾਰੇ ਯੋਗ ਥਾਂ ਨਹੀਂ ਮਿਲੀ ਹੋਈ।ਅਦਾਲਤਾਂ ਵਿੱਚ ਵੀ ਪੰਜਾਬੀ ਦੀ ਵਰਤੋਂ ਨਹੀਂ ਹੁੰਦੀ।ਪੰਜਾਬੀ, ਪੰਜਾਬ ਵਿੱਚ ਕਾਰੋਬਾਰੀ ਭਾਸ਼ਾ ਵੀ ਨਹੀਂ ਬਣ ਸਕੀ। ਇਸਦੇ ਦ੍ਰਿਸ਼ਟੀਗੋਚਰ ਲੇਖਕਾਂ, ਪੱਤਰਕਾਰਾਂ, ਕਾਲਮਨਵੀਸਾਂ ਨੇ ਮੁੱਖ ਮੰਤਰੀ ਪੰਜਾਬ ਦਾ ਧਿਆਨ ਖਿੱਚਿਆ ਹੈ। ਚਿੱਠੀ ‘ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਪ੍ਰੋ: ਪਿਆਰਾ ਸਿੰਘ ਭੋਗਲ, ਡਾ: ਐਸ.ਐਸ. ਛੀਨਾ, ਡਾ: ਸ਼ਿਆਮ ਸੁੰਦਰ ਦੀਪਤੀ, ਗੁਰਚਰਨ ਨੂਰਪੁਰ, ਨਰਪਾਲ ਸਿੰਘ ਸ਼ੇਰਗਿੱਲ, ਡਾ: ਚਰਨਜੀਤ ਗੁਮਟਾਲਾ, ਡਾ: ਸਵਰਾਜ ਸਿੰਘ, ਗਿਆਨ ਸਿੰਘ ਡੀ.ਪੀ.ਆਰ.ਓ., ਉਜਾਗਰ ਸਿੰਘ, ਜੀ.ਐਸ. ਗੁਰਦਿੱਤ, ਪ੍ਰੋ: ਜਸਵੰਤ ਸਿੰਘ ਗੰਢਮ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਦੀਦਾਰ ਸ਼ੇਤਰਾ, ਰਵਿੰਦਰ ਚੋਟ ਸ਼ਾਮਲ ਹਨ।

About Post Author

Share and Enjoy !

Shares

Leave a Reply

Your email address will not be published.