ਮਾਨ ਨੇ ਝੰਡੀ ਦਿਖਾ ਕੇ ਕਾਰਪੋਰੇਸ਼ਨ ਦੇ ਸਪੁਰਦ ਕੀਤੀਆਂ ਦੋ ਜੇ.ਸੀ.ਬੀ.ਮਸ਼ੀਨਾਂ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਵੱਡਾ ਉਪਰਾਲਾ ਕਰਦੇ ਹੋਏ ਫਗਵਾੜਾ ਨਗਰ ਨਿਗਮ ਨੂੰ ਦੋ ਜੇ.ਸੀ.ਬੀ. ਮਸ਼ੀਨਾਂ ਭੇਜੀਆਂ ਗਈਆਂ ਹਨ। ਜਿਹਨਾਂ ਨੂੰ ਅੱਜ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਹਰੀ ਝੰਡੀ ਦਿਖਾ ਕੇ ਜਨਤਾ ਨੂੰ ਸਮਰਪਿਤ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਜੇ.ਸੀ.ਬੀ. ਮਸ਼ੀਨਾ 49.54 ਲੱਖ ਰੁਪਏ ਖਰਚ ਕਰਕੇ ਐਕਸ਼ਨ ਕੰਸਟ੍ਰਕਸ਼ਨ ਇਕਿਊਪਮੈਂਟ ਲਿੰ. ਕੰਪਨੀ ਤੋਂ ਖਰੀਦੀਆਂ ਗਈਆਂ ਹਨ। ਸ਼ਹਿਰ ਦੀ ਸਾਫ ਸਫਾਈ ਅਤੇ ਹੋਰ ਵਿਕਾਸ ਦੇ ਕੰਮਾਂ ਵਿਚ ਇਹ ਜੇ.ਸੀ.ਬੀ. ਮਸ਼ੀਨਾਂ ਬਹੁਤ ਹੀ ਲਾਹੇਵੰਦ ਹੋਣਗੀਆਂ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਇਸ ਸਮੇਂ ਰਾਜਧਾਨੀ ਦਿੱਲੀ ਅਤੇ ਭਾਜਪਾ ਦੇ ਸੂਬਿਆਂ ਵਾਲੀਆਂ ਸਰਕਾਰਾਂ ਨੇ ਜੇ.ਸੀ.ਬੀ. ਮਸ਼ੀਨਾਂ ਨੂੰ ਸਿਆਸੀ ਰੰਜਿਸ਼ ਦਾ ਹਥਿਆਰ ਬਣਾ ਰੱਖਿਆ ਹੈ ਅਤੇ ਇਕ ਖਾਸ ਵਰਗ ਨੂੰ ਟਾਰਗੈਟ ਕਰਕੇ ਤੋੜ ਭੰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜੇ.ਸੀ.ਬੀ. ਦਾ ਸਹੀ ਇਸਤੇਮਾਲ ਕਰੇਗੀ ਅਤੇ ਇਹਨਾਂ ਦੀ ਵਰਤੋਂ ਸਵੱਛਤਾ ਅਤੇ ਵਿਕਾਸ ਦੇ ਕੰਮਾਂ ਲਈ ਕੀਤੀ ਜਾਵੇਗੀ। ਕਿਸੇ ਗਰੀਬ ਦੀ ਝੋਪੜੀਂ ਜਾ ਰੁਜਗਾਰ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਇਸ ਮੌਕੇ ਸੀਨੀਅਰ ਆਪ ਆਗੂ ਹਰਮੇਸ਼ ਪਾਠਕ, ਦਲਜੀਤ ਸਿੰਘ ਰਾਜੂ, ਸੀਤਲ ਪਲਾਹੀ, ਨਰੇਸ਼ ਸ਼ਰਮਾ, ਸਾਬੀ ਗਿਰਨ, ਸਾਬੀ ਅਠੋਲੀ, ਆਸ਼ੂ ਪੱਲੀ, ਬਿੰਦਰ, ਰੁਪਿੰਦਰ ਕੌਰ ਹੋਠੀ, ਪ੍ਰਿਤਪਾਲ ਕੌਰ ਤੁੱਲੀ, ਗੁਰਜੀਤ ਸਿੰਘ ਗੁਰੀ, ਸਾਬਕਾ ਕੌਂਸਲਰ ਰਵਿੰਦਰ ਰਵੀ, ਕ੍ਰਿਸ਼ਨ ਕੁਮਾਰ ਹੀਰੋ, ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਮਨੀਸ਼ ਚੌਧਰੀ, ਅਵਤਾਰ ਸਿੰਘ ਸਰਪੰਚ ਪੰਡਵਾ, ਚਰਨਜੀਤ ਸਿੰਘ ਟੋਨੀ, ਕੁਲਵੀਰ ਸਿੰਘ, ਪਰਮਜੀਤ ਧਰਮਸੋਤ, ਅਰੁਣ ਵਸ਼ਿਸ਼ਠ, ਅਮਰਿੰਦਰ ਸਿੰਘ , ਰਾਜਾ ਕੌਲਸਰ, ਚਮਨ ਲਾਲ, ਗੁਰਦਿਆਲ ਸਿੰਘ ਕੋਟਰਾਣੀ, ਸੁਬੇਦਾਰ ਜੀਤ ਦਾਸ, ਕੁਲਵਿੰਦਰ ਸਿੰਘ ਚੱਠਾ, ਫੌਜੀ ਸ਼ੇਰਗਿਲ, ਬਲਜੀਤ ਸਿੰਘ ਲਵਲੀ, ਸੌਰਵ ਹਾਂਡਾ, ਮਨੀਸ਼ ਜੰਡਾ, ਮਨਜਿੰਦਰ ਸਿੰਘ, ਦੀਪਕ ਕੁਮਾਰ, ਵਰੁਣ ਬੰਗੜ, ਰਵਿੰਦਰ ਸਿੰਘ ਪੀ.ਏ, ਲਾਡੀ ਸ਼ੇਰਗਿਲ, ਸੋਨੂੰ ਪਹਿਲਵਾਨ ਤੋਂ ਇਲਾਵਾ ਕਾਰਪੋਰੇਸ਼ਨ ਫਗਵਾੜਾ ਦੇ ਐਸ.ਈ. ਸਤੀਸ਼ ਸੈਣੀ, ਬਲਵਿੰਦਰ ਕੁਮਾਰ ਐਕਸ.ਈ.ਐਨ ਅਤੇ ਗੁਰਵਿੰਦਰ ਸਿੰਘ ਚੀਫ ਸੈਕ੍ਰੇਟਰੀ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.