ਪ੍ਰਸਿੱਧ ਗ਼ਜ਼ਲਗੋ ਭਜਨ ਸਿੰਘ ਵਿਰਕ ਨਹੀਂ ਰਹੇ- ਲੇਖਕਾਂ ਵਲੋਂ ਸ਼ਰਧਾਂਜਲੀ

Share and Enjoy !

Shares

ਫਗਵਾੜਾ, 3ਜੂਨ() ਪ੍ਰਸਿੱਧ ਗ਼ਜ਼ਲਗੋ ਭਜਨ ਸਿੰਘ ਵਿਰਕ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 78 ਵਰ੍ਹਿਆਂ ਦੇ ਸਨ। ਪੰਜਾਬ ਸਿੱਖਿਆ ਵਿਭਾਗ ਦੇ ਸਾਬਕਾ ਪ੍ਰਿੰਸੀਪਲ ਭਜਨ ਸਿੰਘ ਵਿਰਕ, ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜ ਸੇਵਾ ਅਤੇ ਲੇਖਣ ਦੇ ਕੰਮ ‘ਚ ਸਾਰੀ ਉਮਰ ਲੱਗੇ ਰਹੇ ਅਤੇ ਉਹਨਾ ਨੇ 16 ਪੁਸਤਕਾਂ ਪੰਜਾਬੀ ਸਾਹਿੱਤ ਨੂੰ ਦਿੱਤੀਆਂ। ਲੇਖਕ ਸਭਾਵਾਂ ‘ਚ ਉਹਨਾ ਸਰਗਰਮੀ ਨਾਲ ਕੰਮ ਕੀਤਾ। ਪਿੰਡ ਵਿਰਕਾਂ ਦੇ ਵਿਕਾਸ ਕਾਰਜਾਂ ‘ਚ ਉਹਨਾ ਭਰਪੂਰ ਹਿੱਸਾ ਪਾਇਆ ਅਤੇ ਜਾਤ-ਪਾਤ ਵਿਰੁੱਧ ਸਰਗਰਮੀ ਨਾਲ ਮੁਹਿੰਮ ਚਲਾਈ। ਉਹਨਾ ਦੇ ਅਚਾਨਕ ਦੁਨੀਆ ਤੋਂ ਤੁਰ ਜਾਣ ਤੇ ਪ੍ਰੋ: ਜਸਵੰਤ ਸਿੰਘ ਗੰਡਮ, ਪ੍ਰਿੰਸੀਪਕ ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਐਸ.ਐਲ. ਵਿਰਦੀ, ਸੁਰਜੀਤ ਜੱਜ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਪਰਵਿੰਦਰ ਜੀਤ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

About Post Author

Share and Enjoy !

Shares

Leave a Reply

Your email address will not be published.