ਪ੍ਰਚਾਰ ਵੈਨ ਨੂੰ ਐਸ.ਐਮ.ਓ ਡਾ.ਕੁਲਤਾਰ ਸਿੰਘ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਮਲੋਟ/ਮੁਕਤਸਰ (ਪ੍ਰੇਮ ਗਰਗ) : ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਅਤੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਤੇ ਐਸ.ਐਮ.ਓ ਚੱਕ ਸ਼ੇਰੇਵਾਲਾ ਡਾ.ਕੁਲਤਾਰ ਸਿੰਘ ਦੀ ਅਗਵਾਈ ਹੇਠ ਬਲਾਕ ਅਧੀਨ ਕੋਵਿਡ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੀ ਸੁਪਰਵਿਜਨ ਮੈਡੀਕਲ ਅਫਸਰਾਂ ਰਾਹੀਂ ਕੀਤੀ ਜਾ ਰਹੀ ਹੈ। ਐਸ.ਐਮ.ਓ ਡਾ.ਕੁਲਤਾਰ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਮੁੜ ਤੋਂ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਇਹ ਜਰੂਰੀ ਹੋ ਗਿਆ ਹੈ ਕਿ ਹਰੇਕ ਵਿਅਕਤੀ ਆਪਣੀ ਵੈਕਸੀਨੇਸ਼ਨ ਕਰਵਾਏ। ਉਹਨਾਂ ਕਿਹਾ ਕਿ ਫੀਲਡ ਸਟਾਫ ਵੱਲੋਂ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਵੈਕਸੀਨ ਰਾਹੀਂ ਹੀ ਇਸ ਬਿਮਾਰੀ ਦੇ ਮਾੜੇ ਪ੍ਰਭਾਵਾਂ ਤੋਂ ਬੱਚਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਸਾਰਡ ਸੰਸਥਾ ਦੇ ਸਹਿਯੋਗ ਨਾਲ ਇੱਕ ਪ੍ਰਚਾਰ ਵੈਨ ਚਲਾਈ ਗਈ ਜਿਸ ਵੱਲੋਂ ਬਲਾਕ ਦੇ ਵੱਖ-ਵੱਖ ਪਿੰਡਾਂ ਚੱਕ ਸ਼ੇਰੇਵਾਲਾ, ਚਿੱਬੜਾਂ ਵਾਲੀ, ਮਹਾਂ ਬੱਧਰ, ਰੁਹੜਿਆਂਵਾਲੀ, ਮਦਰਸਾ, ਚੱਕ ਮਦਰਸਾ, ਰਾਮਗੜ ਚੁੰਘਾ, ਲੱਖੇਵਾਲੀ ਆਦਿ ਵਿੱਚ ਜਾ ਕੇ ਲੋਕਾਂ ਨੂੰ ਕੋਵਿਡ ਟੀਕਾਕਰਨ ਦੀ ਰਹਿੰਦੀ ਡੋਜ਼ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ। ਡਾ.ਵਰੁਣ ਵਰਮਾ ਅਤੇ ਡਾ. ਜਤਿੰਦਰਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਣਦੀ ਡੋਜ਼ ਲਗਵਾਉਣ ਅਤੇ ਆਪਣੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਕੋਰਬੀਵੈਕਸ ਵੈਕਸੀਨ ਲਗਵਾਉਣ। ਉਹਨਾਂ ਦੱਸਿਆ ਕਿ ਕੋਰੋਨਾ ਵੈਕਸੀਨੇਸ਼ਨ ਲਈ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਇਸ ਮੁਹਿੰਮ ਵਿੱਚ ਮੈਡੀਕਲ ਅਫਸਰ, ਆਰ.ਐਮ.ਓ, ਸੀਐਚਓ, ਐਲਐਚਵੀ, ਏਐਨਐਮ, ਹੈਲਥ ਸੁਪਰਵਾਈਜਰ ਤੇ ਵਰਕਰ, ਆਸ਼ਾ ਸੁਪਰਵਾਈਜਰ ਅਤੇ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰ, ਵਲੰਟੀਅਰ, ਸਮਾਜਸੇਵੀ ਸੰਸਥਾਵਾਂ ਤੇ ਪੰਚਾਇਤਾਂ ਵੀ ਸਹਿਯੋਗ ਕਰ ਰਹੀਆਂ ਹਨ। ਡਾ.ਕੁਲਤਾਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ ਵੈਕਸੀਨ ਲਗਵਾਕੇ ਆਪਣੇ ਆਪ ਨੂੰ, ਪਰਿਵਾਰ ਤੇ ਸਮਾਜ ਨੂੰ ਸੁਰੱਖਿਅਤ ਕਰੇ ਕਿਉਂਕਿ ਕੋਰੋਨਾ ਦੀ ਰੋਕਥਾਮ ਵਿੱਚ ਵੈਕਸੀਨ ਦਾ ਅਹਿਮ ਰੋਲ ਹੈ। ਇਸ ਮੌਕੇ ਤੇ ਬੀ.ਈ.ਈ ਮਨਬੀਰ ਸਿੰਘ, ਫਾਰਮਾਸਿਸਟ ਅਮਰਜੀਤ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਮਨਜੀਤ ਸਿੰਘ, ਸਾਰਡ ਸੰਸਥਾ ਵੱਲੋਂ ਕੰਵਲਜੀਤ ਕੌਰ, ਰਾਜਵੀਰ ਕੌਰ ਤੇ ਹੋਰ ਸਟਾਫ ਮੌਜੂਦ ਸੀ। ਪ੍ਰਚਾਰ ਵੈਨ ਰਾਹੀਂ ਕੋਰੋਨਾ ਸੰਬੰਧਿਤ ਜਾਗਰੂਕਤਾ ਸਾਮਗਰੀ ਵੀ ਲੋਕਾਂ ਨੂੰ ਉਪਲੱਬਧ ਕਰਵਾਈ ਗਈ।