ਪੈਰਾਮਾਉਂਟ ਐਜੂਕੇਸ਼ਨ ਐਂਡ ਓਵਰਸੀਜ਼ ਚੀਮਾ ਵੱਲੋਂ ਮੁਫਤ ਆਈਲੈਟਸ ਟੈਸਟ ਲਿਆ

Share and Enjoy !

Shares

(ਗੁਰਵਿੰਦਰ ਸਿੰਘ ਚਹਿਲ) ਹੀਰੋ ਖੁਰਦ। ਚੀਮਾ-ਭੀਖੀ ਮੁੱਖ ਮਾਰਗ ’ਤੇ ਸਥਿੱਤ ਨਾਮਵਰ ਸੰਸਥਾ ਪੈਰਾਮਾਉਂਟ ਐਜੂਕੇਸ਼ਨ ਐਂਡ ਓਵਰਸੀਜ਼ ਚੀਮਾ ਮੰਡੀ ਵਿਖੇ ਵੱਖ-ਵੱਖ ਆਈਲੈਟਸ ਸੈਂਟਰਾਂ ਵਿੱਚ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੇ ਆਈਲੈਟਸ ਰਿਆਲਿਟੀ ਟੈਸਟ ਦਿੱਤਾ।ਸੰਸਥਾ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਟੈਸਟ ਵਿਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ,ਜਿਸ ਦੌਰਾਨ ਆਈਲੈਟਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੇ ਆਪਣੇ ਗਿਆਨ ਦੀ ਪਰਖ ਕਰਨ ਲਈ ਇਹ ਟੈਸਟ ਦਿੱਤਾ।ਐਮ.ਡੀ. ਸ੍ਰ. ਚੀਮਾ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਤਰਾਂ ਦੇ ਰਿਐਲਿਟੀ ਟੈਸਟ ਜਾਰੀ ਰਹਿਣਗੇ।ਵਿਦਿਆਰਥੀਆਂ ਨਾਲ ਟੈਸਟ ਦੇਣ ਪੁੱਜੇ ਉਹਨਾਂ ਦੇ ਮਾਪਿਆਂ ਅਤੇ ਸਨੇਹੀਆਂ ਨੇ ਸੰਸਥਾ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਵਿਦਿਆਰਥੀਆਂ ਦੀ ਫਾਈਨਲ ਟੈਸਟ ਵਿੱਚ ਬੈਠਣ ਦੀ ਹਿਚਕਚਾਹਟ ਦੂਰ ਹੁੰਦੀ ਹੈ,ਉਥੇ ਉਨਾਂ ਨੂੰ ਟੈਸਟ ਦੇ ਰੂਲਾਂ ਬਾਰੇ ਵੀ ਪਤਾ ਲੱਗਾ ਹੈ। ਟੈਸਟ ਦੇਣ ਵਾਲੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਤੇ ਸਨੇਹੀਆਂ ਲਈ ਸੰਸਥਾ ਵੱਲੋਂ ਰਿਫਰੈਸਮੈਂਟ ਦਾ ਵਿਸੇਸ ਪ੍ਰਬੰਧ ਵੀ ਕੀਤਾ ਗਿਆ।

About Post Author

Share and Enjoy !

Shares

Leave a Reply

Your email address will not be published.