ਸਬ ਤਹਿਸੀਲ ਚੀਮਾ ਦੀ ਨਵੀਂ ਇਮਾਰਤ ਲਈ 4 ਕਰੋੜ 40 ਲੱਖ ਦੀ ਰਾਸ਼ੀ ਜਾਰੀ

Share and Enjoy !

Shares

– ਆਪ ਆਗੂਆਂ ਨੇ ਮੁੱਖ ਮੰਤਰੀ ਮਾਨ ਦਾ ਕੀਤਾ ਧੰਨਵਾਦ

(ਗੁਰਵਿੰਦਰ ਸਿੰਘ ਚਹਿਲ) ਚੀਮਾ ਮੰਡੀ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੀਮਾ ਮੰਡੀ ਵਿਖੇ ਬਣ ਰਹੀ ਸਬ ਤਹਿਸੀਲ ਦੀ ਨਵੀਂ ਇਮਾਰਤ ਲਈ 4 ਕਰੋੜ 40 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ।ਇਸ ਸਬੰਧੀ ਖੁਸੀ ਜਾਹਰ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂ,ਗੁਰਪ੍ਰੀਤ ਸਿੰਘ, ਨਿਰਭੈ ਸਿੰਘ ਮਾਨ,ਬੀਰਬਲ ਸਿੰਘ ਤੇ ਬਹਾਦਰ ਸਿੰਘ ਚਹਿਲ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੀਮਾ ਮੰਡੀ ਦੇ ਵਿਕਾਸ ਵਿੱਚ ਕਿਸੇ ਵੀ ਤਰਾਂ ਦੀ ਕੋਈ ਊਣਤਾਈ ਨਹੀਂ ਰਹਿਣ ਦਿੱਤੀ ਜਾਵੇਗੀ। ਉਕਤ ਆਗੂਆਂ ਨੇ ਦੱਸਿਆ ਕਿ ਸਬ ਤਹਿਸੀਲ ਦੀ ਇਮਾਰਤ ਦਾ ਕੰਮ ਜਲਦੀ ਹੀ ਸੁਰੂ ਹੋ ਜਾਵੇਗਾ। ਉਹਨਾਂ ਦੱਸਿਆ ਕਿ ਚੀਮਾ ਮੰਡੀ ਵਿਖੇ ਬਣ ਰਹੇ ਨਵੇਂ ਬੱਸ ਅੱਡੇ ਦੀ ਉਸਾਰੀ ਵਾਸਤੇ ਵੀ ਰਾਸੀ ਜਲਦ ਜਾਰੀ ਹੋਣ ਜਾ ਰਹੀ ਹੈ। ਉਕਤ ਆਪ ਆਗੂਆਂ ਨੇ ਇਹ ਰਾਸੀ ਜਾਰੀ ਕਰਨ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ,ਕੈਬਨਿਟ ਮੰਤਰੀ ਅਮਨ ਅਰੋੜਾ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਸੇਸ ਧੰਨਵਾਦ ਕੀਤਾ।

About Post Author

Share and Enjoy !

Shares

Leave a Reply

Your email address will not be published.