ਪਿੰਡ ਮਹਿਲਾ ਦੇ ਸਕੂਲ ਦੀ ਤਰੱਕੀ ਲਈ ਹਰ ਯਤਨ ਕੀਤੇ ਜਾਣਗੇ  : ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ

Share and Enjoy !

Shares

(ਜਗਸੀਰ ਲੌਂਗੋਵਾਲ) ਸੰਗਰੂਰ।

ਹਲਕਾ ਦਿੜਬਾ ਤੋਂ ਦੂਸਰੀ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ ਬਤੌਰ ਵਿੱਤ ਤੇ ਯੋਜਨਾ ਮੰਤਰੀ ਬਣਨ ਉਪਰੰਤ ਪਿੰਡ ਮਹਿਲਾਂ ਦੇ ਵਿੱਚ  ਪਹੁੰਚਣ ਤੇ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਲਾਂ ਦੇ ਕਮੇਟੀ ਮੈਂਬਰਾਂ ਅਤੇ ਪਿ੍ਰੰਸੀਪਲ ਇਕਦੀਸ਼ ਕੌਰ ਦੀ ਅਗਵਾਈ ਵਿਚ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ ਗਿਆ। ਇਸ ਸਮੇਂ ਸਕੂਲ ਕਮੇਟੀ ਦੇ ਮੈਂਬਰਾਂ ਅਤੇ ਸਮੂਹ ਸਟਾਫ ਦੀ ਤਰਫ ਤੋਂ ਸ੍ ਹਰਪਾਲ ਸਿੰਘ ਚੀਮਾ ਨੂੰ ਸਕੂਲ ਦੇ ਮੁੱਖ ਸੜਕ ਤੇ ਸਥਿਤ ਹੋਣ ਕਾਰਨ ਕੁਝ ਜਰੂਰੀ ਸਮੱਸਿਆਵਾਂ ਦੱਸੀਆਂ ਗਈਆਂ।ਇਹਨਾ ਸਮੱਸਿਆਵਾ ਬਾਰੇ ਸ੍ਰ ਚੀਮਾ ਨੇ ਕਿਹਾ ਕਿ ਇਸ ਸਕੂਲ ਦੀਆਂ ਜਿਹੜੀਆਂ ਜਰੂਰੀ ਸਮੱਸਿਆਵਾਂ ਹਨ ਉਨਾਂ ਤੋਂ ਮੈਂ ਪਹਿਲਾਂ ਹੀ ਭਲੀ ਭਾਂਤ ਵਾਕਿਫ਼ ਹਾਂ ਅਤੇ  ਸੱਤਾ ਵਿਚ ਨਾ ਹੋਣ ਕਾਰਨ ਅਸੀਂ ਉਨਾਂ ਸਮੱਸਿਆਵਾਂ ਦੀ ਪੂਰਤੀ ਨਹੀਂ ਕਰ ਸਕੇ ਫਿਰ ਵੀ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਸਮੂਹ ਸਟਾਫ ਅਤੇ ਨਗਰ ਨਿਵਾਸੀਆਂ ਨੇ ਉੱਦਮ ਕਰਕੇ ਇੱਥੇ ਸ਼ਾਨਦਾਰ ਬਿਲਡਿੰਗ ਦੀ ਉਸਾਰੀ ਕਰਵਾਈ ਹੈ  ਪ੍ਰੰਤੂ ਫਿਰ ਵੀ ਮੈਂ ਆਪਣੇ ਵੱਲੋਂ ਦਿੜਬਾ ਹਲਕੇ ਦਾ ਪਹਿਲਾ ਸਕੂਲ ਹੋਣ ਕਾਰਨ ਵਿਸ਼ੇਸ਼ ਧਿਆਨ ਦੇ ਕੇ ਇਸ ਨੂੰ ਨਮੂਨੇ ਦਾ ਸਕੂਲ ਬਣਾਉਣ ਲਈ ਯਤਨਸ਼ੀਲ ਰਹਾਂਗਾ।  ਸ ਚੀਮਾ ਵੱਲੋਂ ਸਕੂਲ ਦੇ ਵਿਕਾਸ ਦਾ ਵਿਸ਼ਵਾਸ ਦਿਵਾਉਣ ਤੇ ਬਿਲਡਿੰਗ ਕਮੇਟੀ ਇੰਚਾਰਜ ਪਰਮਿੰਦਰ ਕੁਮਾਰ ਲੌਂਗੋਵਾਲ ਸਟੇਟ ਅਵਾਰਡੀ ਨੇ ਉਨਾਂ ਦਾ ਧੰਨਵਾਦ ਵੀ ਕੀਤਾ ਤੇ ਉਨਾਂ ਨੂੰ ਸਕੂਲ ਦਾ ਦੌਰਾ ਕਰਨ ਲਈ ਸੱਦਾ ਵੀ ਦਿੱਤਾ। ਇਸ ਮੌਕੇ ਮਹਿਲਾ ਗ੍ਰਾਮੀਣ ਗੈਸ ਏਜੰਸੀ ਦੇ ਐਮ ਡੀ ਸ਼ਿਵ ਜਿੰਦਲ ,ਹਰਦੇਵ ਸਿੰਘ ਬਿਲਖੂ, ਰਵਿੰਦਰ ਮਾਨ, ਜਸਵੀਰ ਸਿੰਘ ਜੱਸੀ ਸਰਪੰਚ,ਮੈਡਮ ਨਵਰਾਜ ਕੌਰ,ਗੁਰਦੀਪ ਸਿੰਘ,ਮੈਡਮ ਨਰੇਸ਼ ਰਾਣੀ ਸਮੇਤ ਹੋਰ ਨਗਰ ਨਿਵਾਸੀ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.