
ਜਾਗਦੇ ਰਹੋ ਕਲੱਬ ਦੇ ਕਾਰਜ ਸਲਾਘਾਯੋਗ….ਹਰਿੰਦਰਪਾਲ ਸਿੰਘ ਚੰਦੂਮਾਜਰਾ
ਪਟਿਆਲਾ : ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ,ਅਤੇ ਨੂਨਗਰ ਸਮਾਜ ਪੰਜਾਬ ਦੇ ਸਹਿਯੋਗ ਨਾਲ ਪਿੰਡ ਬਿਸਨਗੜ੍ਹ ਵਿਖੇ,ਹਰ ਸਾਲ ਦੀ ਤਰਾ ਧੀਆਂ 23ਵੀਂ ਲੋਹੜੀ ਮਨਾਈ ਗਈ।ਇਸ ਵਿੱਚ 11 ਨਵ-ਜੰਮੀਆਂ ਲੜਕੀਆਂ ਦੀਆਂ ਮਾਵਾਂ ਨੂੰ ਗਰਮ ਸੂਟ,ਅਤੇ ਮੱਗ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾਂ ਨੇ ਸਿਰਕਤ ਕੀਤੀ।ਵਿਸੇਸ਼ ਮਹਿਮਾਨ ਨਹਿਰੂ ਯੁਵਾ ਕੇਂਦਰ ਪਟਿਆਲਾ ਤੋਂ ਮੈਡਮ ਅਮਰਜੀਤ ਕੌਰ ਲੇਖਾਕਾਰ,ਮੈਡਮ ਰਮਨਾ ਕੁਮਾਰੀ ਜਿਲਾ ਯੂਥ ਅਫਸਰ,ਅਤੇ ਸੀ.ਡੀ.ਪੀ.ਓ.ਦਫਤਰ ਭੁੱਨਰਹੇੜੀ ਤੋਂ ਬਲਜੀਤ ਕੌਰ ਸੁਪਰਵਾਈਜ਼ਰ ਸੀ।ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾਂ ਨੇ ਕਿਹਾ ਕਿ ਕਲੱਬ ਵੱਲੋਂ ਲਗਾਤਾਰ ਧੀਆਂ ਦੀ 23ਵੀਂ ਲੋਹੜੀ ਮਨਾਉਣਾ,ਭਰੂਣ ਹੱਤਿਆ ਨੂੰ ਰੋਕਣਾ,ਨਸ਼ਿਆ ਨੂੰ ਰੋਕਣਾ,ਬੂਟੇ ਲਗਾਉਣਾ,ਬੱਚਿਆਂ ਨੂੰ ਸਟੇਸ਼ਨਰੀ ਵੰਡਣਾ,ਲੋੜਵੰਦ ਮਰੀਜਾਂ ਦੇ ਅੱਖਾਂ ਦੇ ਲੈੱਨਜ ਵਾਲੇ ਫਰੀ ਉਪਰੇਸ਼ਨ ਕਰਵਾਉਣਾ,ਗਰੀਬ ਲੜਕੀਆਂ ਦੇ ਵਿਆਹ ਵਿੱਚ ਮੱਦਦ ਕਰਨਾ,ਮੈਡੀਕਲ ਕੈਂਪ ਲਗਾਉਣਾ,ਖੂਨਦਾਨ ਕੈਂਪ ਲਗਾਉਣਾ ਆਦਿ ਵੱਖ-ਵੱਖ ਕਾਰਜ ਕਰਨਾ ਬਹੁਤ ਮਾਣ ਵਾਲੀ ਅਤੇ ਸਲਾਘਾਯੋਗ ਕਾਰਜ ਹਨ।ਸਮੂਹ ਸੀ.ਡੀ.ਪੀ.ਓ.ਸਟਾਫ ਭੁੱਨਰਹੇੜੀ ਨੇ ਇਸ ਪ੍ਰੋਗਰਾਮ ਵਿੱਚ ਸਿਰਕਤ ਕੀਤੀ।ਇਸ ਪ੍ਰੋਗਰਾਮ ਵਿੱਚ ਨਹਿਰੂ ਯੁਵਾ ਕੇਂਦਰ ਪਟਿਆਲਾ ਅਦਾਰਾ (ਭਾਰਤ ਸਰਕਾਰ),ਰਾਜੇਸ ਸਰਮਾਂ ਯੂ.ਐੱਸ.ਏ.,ਦੀਦਾਰ ਸਿੰਘ ਭੰਗੂ ਬੋਸਰ,ਸੰਜੀਵ ਕੁਮਾਰ ਸਨੌਰ,ਪ੍ਰਿਤਪਾਲ ਸਿੰਘ ਪਾਲੀ ਸਨੌਰ,ਬਸੰਤ ਰਿਤੂ ਯੂਥ ਕਲੱਬ ਦੇ ਰਾਜੇਸ਼ ਸਰਮਾਂ ਰਾਮਟੱਟਵਾਲੀ ਵੱਲੋਂ ਕਲੱਬ ਨੂੰ ਵਿਸੇਸ਼ ਸਹਿਯੋਗ ਦਿੱਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਲਖਮੀਰ ਸਿੰਘ ਸਲੋਟ,ਜਸਵੀਰ ਸਿੰਘ ਪੰਚ,ਹਰਸਿਤਾ ਸਰਮਾਂ,ਕਸਪਾਲ ਸਿੰਘ ਨੰਬਰਦਾਰ,ਅਵਤਾਰ ਸਿੰਘ,ਮਨਜੀਤ ਕੌਰ,ਰੁਪਿੰਦਰ ਕੌਰ,ਹੈਪੀ ਜੁਲਕਾਂ,ਲਖਵਿੰਦਰ ਸਿੰਘ ਬਡਲਾ,ਪਰਮਜੀਤ ਕੌਰ ਗੰਗਰੋਲੀ,ਰਜਨੀ ਖਾਕੜਾਂ,ਬਲਜੀਤ ਕੌਰ ਸੁਪਰਵਾਈਜ਼ਰ,ਕੁਲਵਿੰਦਰ ਕੌਰ ਖਾਕਟਾਂ ਕਲਾਂ,ਪੰਚ ਭਜਨ ਕੌਰ,ਨਰਿੰਦਰ ਸਿੰਘ ਧੀਮਾਨ,ਅਮਰਜੀਤ ਸਿੰਘ ਭਾਂਖਰ,ਜਸਵਿੰਦਰ ਸਿੰਘ ਬਿਸਨਗੜ੍ਹ,ਹਰਕ੍ਰਿਸ਼ਨ ਸਿੰਘ ਸੁਰਜੀਤ,ਪੰਚ ਨਿਰਮਲ ਕੌਰ,ਸੁਮਨਜੀਤ ਕੌਰ,ਕਰਮਵੀਰ ਸਿੰਘ ਰਾਣਾ,ਲਵਪ੍ਰੀਤ ਸਿੰਘ,ਗੁਰਮੀਤ ਸਿੰਘ,ਸੁੱਚਾ ਸਿੰਘ,ਤੇਜਿੰਦਰ ਸਿੰਘ ਮੰਡੌਰ,ਪ੍ਰਗਟ ਸਿੰਘ ਵਜੀਦਪੁਰ,ਗੁਰਮੀਤ ਸਿੰਘ ਹਡਾਣਾ,ਦਰਸ਼ਨ ਸਿੰਘ ਦੂੰਦੀਮਾਜਰਾਂ,ਰਾਣੀ ਕੌਰ,ਰਾਜ ਕੌਰ,ਦੇਵੀ ਰਾਣੀ,ਕੌੜੀ ਕੌਰ,ਗੁਲਾਬ ਦੂੰਦੀਮਾਜਰਾਂ, ਅਤੇ ਕ੍ਰਿਸ਼ਨ ਸਿੰਘ ਸਰਪੰਚ ਹਾਜ਼ਰ ਸੀ।