ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ ) : ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਯਾਦਗਾਰੀ ਟਰੱਸਟ (ਰਜਿ.) ਸੰਗਰੂਰ ਵਲੋਂ ਟਰੱਸਟ ਦੇ ਪ੍ਰਧਾਨ ਸ਼੍ਰੀ ਬਲਰਾਜ ਉਬਰਾਏ ਬਾਜ਼ੀ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਰਾਮ ਬਸਤੀ , ਗਲੀ ਨੰਬਰ 8 ਏ , ਸੰਗਰੂਰ ਵਿਖੇ ” ਪਲਸ ਪੋਲੀਓ ਨੈਸ਼ਨਲ ਰਾਊਂਡ ” ਦੇ ਤਹਿਤ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਪ੍ਰਸਿੱਧ ਸਮਾਜ ਸੇਵਕ ਸ਼੍ਰੀ ਜਤਿੰਦਰ ਕਾਲੜਾ , ਸ਼੍ਰੀ ਜਸਵਿੰਦਰ ਸਿੰਘ ਪ੍ਰਿੰਸ , ਡਾਕਟਰ ਪਰਮਿੰਦਰ ਕੌਰ ਸਿਵਲ ਸਰਜਨ ਸੰਗਰੂਰ , ਸਿਹਤ ਵਿਭਾਗ ਪੰਜਾਬ ਦੇ ਨੁਮਾਇੰਦੇ ਡਾਕਟਰ ਸੁਮੰਤ ਗੋਇਲ , ਡਾਕਟਰ ਸੰਜੇ ਮਾਥੁਰ ਅਤੇ ਡਾਕਟਰ ਵਿਨੋਦ ਕੁਮਾਰ ਨੇ ਸ਼ਿਰਕਤ ਕੀਤੀ ਅਤੇ 0 ਤੋਂ 5 ਸਾਲ ਦੇ ਨੰਨੇ ਮੁੰਨੇ ਬੱਚਿਆਂ ਨੂੰ ਪੋਲੀਓ ਤੋਂ ਸੁਰਖਿਆ ਲਈ ਬੂੰਦਾਂ ਪਿਲਾਈਆਂ। ਇਸ ਮੌਕੇ ਟਰੱਸਟ ਵੱਲੋਂ ਕੈਂਪ ਵਿੱਚ ਸੇਵਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਸਮੇਂ ਸ਼੍ਰੀ ਆਕਾਸ਼ ਮੋਦਗਿੱਲ , ਸ਼੍ਰੀ ਵਿਸ਼ਾਲ ਮੋਦਗਿੱਲ , ਸ਼੍ਰੀ ਸਤਨਾਮ ਸਿੰਘ ਦਮਦਮੀ , ਸ਼੍ਰੀ ਦੇਸਰਾਜ ਦਾਮਨ , ਸ਼੍ਰੀ ਰਮਨ ਕੁਮਾਰ , ਸ਼੍ਰੀ ਸੁਰਿੰਦਰ ਸ਼ਰਮਾਂ , ਸ਼੍ਰੀ ਅਸ਼ੋਕ ਸ਼ਰਮਾ , ਸ਼੍ਰੀ ਵਿਨੋਦ ਸ਼ਰਮਾ , ਸ਼੍ਰੀ ਵਿਪਨ ਅਰੋੜਾ ਅਤੇ ਸ਼੍ਰੀ ਜਤਿਨ ਪਾਠਕ ਆਦਿ ਮੌਜੂਦ ਸਨ ।