ਨਸ਼ਾ ਵਿਰੋਧੀ ਫਰੰਟ ਲੌਂਗੋਵਾਲ ਦਾ ਵਫਦ ਥਾਣਾ ਮੁਖੀ ਨੂੰ ਮਿਲਿਆ

Share and Enjoy !

Shares

 

(ਜਗਸੀਰ ਸਿੰਘ/ਚੈਕ ਪੋਸਟ) ਲੌਂਗੋਵਾਲ।

ਇਲਾਕੇ ਵਿੱਚ ਸਿੰਥੈਟਿਕ ਨਸ਼ਿਆਂ, ਸਮੈਕ, ਟੀਕਿਆਂ, ਚਿੱਟੇ ਅਤੇ ਨਜਾਇਜ ਜਹਿਰੀਲੀ ਸਰਾਬ ਵਰਗੇ ਜਾਨਲੇਵਾ ਨਸਿਆਂ ਦਾ ਪ੍ਰਕੋਪ ਲਗਾਤਾਰ ਨੌਜਵਾਨਾਂ ਨੂੰ ਨਿਗਲ ਰਿਹਾ ਹੈ, ਜਿਸ ਕਾਰਨ ਕਾਲੇ ਪੀਲੀਏ ਅਤੇ ਹੋਰ ਭਿਆਨਕ ਬਿਮਾਰੀਆਂ ਨੌਜਵਾਨੀ ਨੂੰ ਆਪਣੀ ਜਕੜ ਵਿੱਚ ਲੈ ਕੇ ਮੌਤ ਦੇ ਮੁੂਹ ਵਿੱਚ ਧੱਕ ਰਹੀਆਂ ਹਨ। ਇਹ ਪ੍ਰਗਟਾਵਾ ਲੌਂਗੋਵਾਲ ਇਲਾਕੇ ਦੀਆਂ ਲੋਕ ਪੱਖੀ ਸੰਸਥਾਵਾਂ ਦੇ ਮੈਬਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਬਣਾਏ ਨਸਾ ਰੋਕੂ ਫਰੰਟ ਨੇ ਥਾਣਾ ਮੁਖੀ ਜਗਮੇਲ ਸਿੰਘ ਨਾਲ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੌਕੇ ਫਰੰਟ ਦੇ ਕਨਵੀਨਰ ਡਾਕਟਰ ਮੁਨੀਸ ਵਸਿਸਟ ਸੈਲੂ, ਲਖਵੀਰ ਲੌਂਗੋਵਾਲ, ਜੁਝਾਰ ਲੌਂਗੋਵਾਲ, ਮਨਦੀਪ ਸਿੰਘ ਰੱਤੋਕੇ, ਮਾ ਬਲਵੀਰ ਲੌਂਗੋਵਾਲ, ਕਮਲਜੀਤ ਵਿੱਕੀ, ਗੁਰਮੀਤ ਸਿੰਘ ਮਿਊਸਪਲ ਕਮਿਸਨਰ, ਪ੍ਰਗਟ ਸਿੰਘ ਫਰਮਾਸਿਸਟ, ਪੱਤਰਕਾਰ ਹਰਜੀਤ ਸਰਮਾ ਨੈਬੀ ਆਦਿ ਆਗੂਆਂ ਅਤੇ ਮੈਂਬਰਾਂ ਨੇ ਦੱਸਿਆ ਕਿ ਹਾਲਤ ਇਥੋਂ ਤੱਕ ਭਿਆਨਕ ਹੋ ਚੁੱਕੇ ਹਨ ਕਿ ਸਕੂਲੀ ਵਿਦਿਆਰਥੀਆਂ ਨੂੰ ਵੀ ਇਸ ਦਲਦਲ ਵਿੱਚ ਨਸਾ ਤਸਕਰ ਫਸਾ ਰਹੇ ਹਨ। ਪੀੜਤ ਬੱਚਿਆਂ ਦੀ ਨਿਸਾਨਦੇਹੀ ਕਰਕੇ ਉਨਾਂ ਦੀ ਪਹਿਚਾਣ ਗੁਪਤ ਰੱਖਦਿਆਂ ਪੇ੍ਰਨਾ, ਕਾਊਸਲਿੰਗ ਅਤੇ ਇਲਾਜ ਕਰਕੇ ਇਸ ਨਰਕ ਚੋ ਕੱਢਣ ਦੇ ਨਾਲ ਨਾਲ ਸਮਾਜ ਨੂੰ ਬਰਬਾਦੀ ਵੱਲ ਧੱਕਣ ਵਾਲੀਆਂ ਤਾਕਤਾਂ ਖਿਲਾਫ ਫਰੰਟ ਵੱਲੋ ਡਟ ਕੇ ਲੜਾਈ ਲੜਨਾ ਮੁੱਖ ਏਜੰਡਾ ਹੋਵੇਗਾ। ਮੁੱਖ ਥਾਣਾ ਅਫਸਰ ਨੇ ਨਸਾ ਤਸਕਰਾਂ ਅਤੇ ਸਮਾਜ ਵਿਰੋਧੀ ਤਾਕਤਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਸਮਾਜ ਨੂੰ ਚੇਤਨ ਕਰਨ ਨਾਲ ਹੀ ਨਸਾ ਰਹਿਤ ਸਮਾਜ ਸਿਰਜਿਆ ਜਾ ਸਕਦਾ ਹੈ  ਜੋ ਕਿ ਅਗਾਂਹਵਧੂ ਲੋਕ ਅਤੇ ਸੰਸਥਾਵਾਂ ਜਿਆਦਾ ਬਿਹਤਰ ਕਰ ਸਕਦੀਆਂ ਹਨ। ਫਰੰਟ ਦੇ ਮੈਬਰਾਂ ਵੱਲੋ ਨਸੇ ਦੇ ਧੰਦੇ ਨਾਲ ਜਾਇਦਾਦਾਂ ਬਣਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਅਤੇ ਉਨਾਂ ਨੂੰ ਸਹਿ ਦੇਣ ਵਾਲੇ ਰਾਜਨੀਤਕ ਲੋਕਾਂ, ਅਧਿਕਾਰੀਆਂ ਦੀਆਂ ਜਾਇਦਾਦਾਂ ਜਬਤ ਕਰਨ ਅਤੇ ਨੌਜਵਾਨਾਂ ਦੇ ਕਤਲ ਕਰਨ ਦੇ ਮੁਕੱਦਮੇ ਦਰਜ ਕਰਨ ਦੀ ਮੰਗ ਕੀਤੀ ਗਈ ।

About Post Author

Share and Enjoy !

Shares

Leave a Reply

Your email address will not be published.