ਨਵ-ਨਿਯੁਕਤ ਪ੍ਰਧਾਨ ਹਕੂਮਤ ਰਾਏ ਦੀ ਤਾਜਪੋਸ਼ੀ ਸਮਾਗਮ ਹੋਇਆ

Share and Enjoy !

Shares

(ਬਿਊਰੋ ਚੈਕ ਪੋਸਟ) ਫਗਵਾੜਾ। ਬੀਤੇ ਦਿਨ ਰੋਟਰੀ ਕਲੱਬ ਇਟਰਨੈਸ਼ਨਲ ਦੇ ਫਗਵਾੜਾ ਚੈਪਟਰ ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਦੇ ਸੰਯੁਕਤ ਮੈਂਬਰਾਂ ਨੇ ਇਕ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਵਿਚ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਹਕੂਮਤ ਰਾਏ ਦੀ ਤਾਜਪੋਸ਼ੀ ਕੀਤੀ।ਤਾਜਪੋਸ਼ੀ ਦੀ ਰਸਮ ਸੀਨੀਅਰ ਰੋਟੇਰੀਅਨ ਹਰਜੀਤ ਸਿੰਘ ਭੰਵਰਾ ਅਤੇ ਸੁਰਿੰਦਰ ਜਸਵਾਲ ਵਲੋਂ ਨਿਭਾਈ ਗਈ।ਇਸ ਸਮੇਂ ਸਾਬਕਾ ਪ੍ਰਧਾਨ ਪ੍ਰੇਮ ਪਾਲ ਪੱਬੀ ਨੇ ਨਵ-ਨਿਯੁੰਕਤ ਪ੍ਰਧਾਨ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਮੈਨੂੰ ਆਸ ਹੈ ਕਿ ਹਕੂਮਤ ਰਾਏ ਪ੍ਰਧਾਨ ਮੇਰੇ ਨਾਲੋਂ ਵੀ ਵੱਧ ਕੰਮ ਕਰਨਗੇ। ਨਵ-ਨਿਯੁਕਤ ਪ੍ਰਧਾਨ ਹਕੂਮਤ ਰਾਏ ਨੇ ਅਹੁਦਾ ਸਵੀਕਾਰ ਕਰਦਿਆਂ ਆਖਿਆ ਕਿ ਉਹ ਸਾਰੇ ਮੈਂਬਰਾਂ ਦੇ ਸਾਥ ਨਾਲ ਨਿਰਸਵਾਰਥ ਲੋਕ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।ਇਸ ਕਲੱਬ ਦਾ ਮੂਲ ਮੰਤਵ ਹੀ ਲੋੜਵੰਦਾਂ ਦੀ ਮਦਦ ਕਰਨਾ ਹੈ।ਇਸ ਸਮੇਂ ਅਸਿਸਟੈਂਟ ਗਵਰਨਰ ਰੋਟਰੀ ਰਵਿੰਦਰ ਚੋਟ ਅਤੇ ਅਸਿਸਟੈਂਟ ਗਵਰਨਰ ਰੋਟਰੀ ਏ.ਕੇ. ਜੰਜੂਆ ਨੇ ਖਾਸ ਤੌਰ ‘ਤੇ ਸਮਾਗਮ ਵਿਚ ਸ਼ਿਰਕਤ ਕੀਤੀ।ਹੋਰ ਪਬਲਿਕ ਤੋਂ ਇਲਾਵਾ ਮਲਕੀਤ ਸਿੰਘ ਰਘਬੋਤਰਾ, ਅਮਰਜੀਤ ਰਿਐਤ, ਮਨੋਜ ਮਿੱਢਾ, ਸੁਰਿੰਦਰ ਜਸਵਾਲ, ਹਰਦੀਪ ਸਿੰਘ ਭੰਵਰਾ, ਬਲਵਿੰਦਰ ਸਿੰਘ, ਪੰਕਜ, ਡਾਕਟਰ ਆਰ.ਪੀ. ਸਿੰਘ ਆਦਿ ਨੇ ਵੀ ਸਮਾਗਮ ਵਿਚ ਹਿੱਸਾ ਲਿਆ।

About Post Author

Share and Enjoy !

Shares

Leave a Reply

Your email address will not be published.