ਹਲਕਾ ਵਿਧਾਇਕ ਡਾ. ਸੁੱਖੀ ਵਲੋਂ ਵਿਧਾਨ ਸਭਾ ’ਚ ਚੁਕਿਆ ਮੁੱਦਾ ਸਲਾਘਾਯੋਗ : ਅਣਦੇਹ

Share and Enjoy !

Shares

(ਬੱਗਾ ਸੇਲਕੀਆਣਾ) ਲਸਾੜਾ/ਉੜਾਪੜ। ਸੂੁਬੇ ਦੀ ਨਵੀਂ ਬਣੀ ਸਰਕਾਰ ਵਲੋਂ ਹਰੇਕ ਪਾਸੇ ਇਹ ਮੁੱਦਾ ਚੁਕਿਆ ਹੈ ਕਿ ਪਜੰਤਰ ਸਾਲਾਂ ਵਿੱਚ ਸਰਕਾਰਾਂ ਨੇ ਕੁਝ ਨਹੀਂ ਕੀਤਾ ਇਥੇ ਇਹ ਵੀ ਦੱਸ ਦਈਏ ਇਸ ਪਾਰਟੀ ਦੀ ਨੁਮਾਇੰਦੰਗੀ ਕਰਨ ਵਾਲੇ ਕਿਤਿਓ ਬਾਹਰੋਂ ਨਹੀਂ ਆਏ ਸਗੋਂ ਰਵਾਇਤੀ ਪਾਰਟੀਆਂ ਦੇ ਲੀਡਰ ਹਨ ਜਦ ਕਿ ਤੁਸੀ ਵੀ ਉਸ ਸਮੇਂ ਉਨਾਂ ਸਰਕਾਰਾਂ ਦੇ ਨਾਲ ਸੀ ਤੇ ਦੇਸ਼ ਜਾਂ ਸੂਬਿਆਂ ਦਾ ਵਿਕਾਸ ਹੋਇਆ ਤਾਂ ਇਹ ਸਭ ਸਮੇਂ ਸਮੇਂ ਦੀਆਂ ਸਰਕਾਰਾਂ ਭਾਂਵੇ ਅਕਾਲੀ ਜਾਂ ਕਾਂਗਰਸ ਵਲੋਂ ਹੀ ਕੀਤਾ ਗਿਆ ਤੇ ਇਥੇ ਇਹ ਵੀ ਬਿਆਨ ਸਲਾਘਾਯੋਗ ਬਣ ਗਿਆ ਕਿ ਪਹਿਲੀ ਵਾਰ ਸੂਬੇ ਦੀ ਵਿਧਾਨ ਸਭਾ ’ਚ ਸਾਡੇ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਮੋਜੂਦਾ ਸਰਕਾਰ ਦੇ ਅੱਗੇ ਸੂਬੇ ਦੀਆਂ ਸਮੱਸਿਆਵਾਂ ਦਾ ਜਿਕਰ ਕੀਤਾ ਕਿ ਤਿੰਨ ਕੁ ਮਹੀਨਿਆਂ ’ਚ ਖਾਸ ਮੁੱਦੇ ਬਣ ਗਏ ਜਿਨਾਂ ’ਚ ਨਸ਼ਾ ਨਾ ਬੰਦ ਹੋਣਾ, ਮਜਦੂਰ ਦੀ ਮਜਦੂਰੀ ਨਾਂ ਵਧਾਉਣਾ, ਸਰਕਾਰੀ ਹਸਪਤਾਲਾਂ ’ਚ ਸਟਾਫ ਤੇ ਦਵਾਈਆਂ ਦੀ ਘਾਟ, ਸਰਕਾਰੀ ਸਕੂਲ਼ਾਂ ’ਚ ਅਧਿਆਪਕਾਂ ਦੀ ਘਾਟ, ਮਹਿੰਗਾਈ ਤੇ ਬਰੇਜਗਾਰੀ ਦਾ ਵਧਣਾ, ਲੁੱਟਾਂ, ਖੋਹਾਂ, ਸ਼ਰੇਆਮ ਕਤਲ, ਚੋਰੀਆਂ ਡਾਕੇ ਇਹ ਸਭ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਹੋਣੇ ਆਮ ਹੋ ਗਏ ਹਨ ਤੇ ਇਸ ਤਰਾਂ ਦੇ ਮੁੱਦੇ ਜੋ ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਵਿਧਾਨ ਸਭਾ ਚੁੱਕੇ ਇਹ ਬਹੁਤ ਸਲਾਘਾਯੋਗ ਬਿਆਨ ਦੇ ਕੇ ਸੂਬੇ ਦੇ ਆਮ ਲੋਕਾਂ ਦੀ ਗੱਲ ਕੀਤੀ ਇਨਾਂ ਵਿਚਾਰਾਂ ਦਾ ਉਘੇ ਸਮਾਜ ਸੇਵੀ ਨੰਬਰਦਾਰ ਮਹਿੰਦਰ ਸਿੰਘ ਅਣਦੇਹ ਨੇ ਪਿੰਡ ਗੜੀ ਅਜੀਤ ਸਿੰਘ ਵਿਖੇ ਵਿਸੇਸ਼ ਮੀਟਿੰਗ ਦੋਰਾਨ ਕੀਤਾ।
ਨੰਬਰਦਾਰ ਮਹਿੰਦਰ ਸਿੰਘ ਨੇ ਆਖਿਆ ਕਿ ਨਸ਼ਿਆਂ ਦੇ ਮੁੱਦੇ ਨੂੰ ਵਿਧਾਨ ਸਭਾ ’ਚ ਉਠਾਉਣ ਨਾਲ ਹਲਕਾ ਬੰਗਾ ਦੇ ਥਾਣਿਆ ’ਚ ਹਿਲਜੁਲ ਹੋਣ ਲੱਗ ਪਈ ਹੈ ਤੇ ਕੁਝ ਕੁ ਨਸ਼ਾ ਤਸਕਰਾਂ ਨੂੰ ਨਾਕੇ ਦੋਰਾਨ ਫੜ ਕੇ ਜੇਲ ਵੀ ਭੇਜਿਆ ਗਿਆ ਤੇ ਉਨਾ ਕਿਹਾ ਕਿ ਇਹ ਇਸ ਤਰਾਂ ਦੀਆਂ ਮੁਸ਼ਕਿਲਾਂ ਨੂੰ ਮੋਜੂਦਾ ਸਰਕਾਰ ਦੇ ਧਿਆਨ ਚ ਲਿਆਉਣਾ ਇਹ ਪਹਿਲੀ ਵਾਰ ਹੋਇਆ ਹੈ ਨਹੀਂ ਤਾਂ ਇਥੇ ਮੰਤਰੀ ਬਣ ਕੇ ਵਿਧਾਨ ਸਭਾ ’ਚ ਪਿੱਛੇ ਬੈਠ ਕੇ ਚਾਹ ਪਾਣੀ ਪੀਕੇ ਵਾਪਸ ਆ ਜਾਂਦੇ ਹਨ ਤੇ ਡਾ. ਸੁੱਖੀ ਵਧਾਈ ਦੇ ਪਾਤਰ ਹਨ ਇਸ ਤਰਾਂ ਦੇ ਬਹੁਤ ਘੱਟ ਲੀਡਰ ਹੁੰਦੇ ਹਨ ਜੋ ਸੂਬੇ ਦੇ ਲੋਕਾਂ ਦੀਆਂ ਸਮੱਸਿਆ ਨੂੰ ਹੱਲ ਕਰਵਾਉਣ ਲਈ ਨਿਧੜਕ ਹੋ ਕੇ ਗੱਲ ਕਰਦੇ ਹਨ, ਇਸ ਕਰਕੇ ਹਲਕਾ ਵਿਧਾਨ ਸਭਾ ਬੰਗਾ ਦੇ ਵੋਟਰਾਂ ਨੇ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਫਿਰ ਵਿਧਾਇਕ ਬਣਾਕੇ ਵਿਧਾਨ ਸਭਾ ’ਚ ਭੇਜਿਆ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ’ਚ ਲੋਕ ਮਸਲਿਆਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਰਹਿਣਗੇ। ਇਸ ਮੋਕੇ ਬਲਵੀਰ ਸਿੰਘ ਤੇ ਲਖਵਿੰਦਰ ਕੁਮਾਰ ਦੋਵੇਂ ਪੰਚ, ਅਮਰੀਕ ਸਿੰਘ ਪੁਰੇਵਾਲ, ਬਹਾਦਰ ਸਿੰਘ ਥਿਆੜਾ, ਭੁਪਿੰਦਰ ਸਿੰਘ ਗਿੱਲ, ਅਵਤਾਰ ਸਿੰਘ ਦਿਓਲ, ਮੱਖਣ ਸਿੰਘ ਬਾਠ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.