
ਮਾਛੀਵਾੜਾ ਸਾਹਿਬ ਹਰਪ੍ਰੀਤ ਸਿੰਘ ਕੈਲੇ : ਨਗਰ ਕੌਂਸਲ ਮਾਛੀਵਾੜਾ ਸਾਹਿਬ ਦੇ ਨਵ ਨਿਯੁਕਤ ਅਕਾਉਂਟੈਂਟ ਸੰਜੀਵ ਕੁਮਾਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਤੇ ਇਸ ਮੌਕੇ ਐਸ.ਸੀ. ਕਮਿਊਨਟੀ ਸੈੱਲ ਦੇ ਚੇਅਰਮੈਨ ਧਰਮਵੀਰ ਧੰਮੀ ਤੇ ਉਨ੍ਹਾਂ ਦੀ ਟੀਮ ਵੱਲੋਂ ਅਕਾਉਂਟੈਂਟ ਸੰਜੀਵ ਕੁਮਾਰ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਅਕਾਉਂਟੈਂਟ ਸੰਜੀਵ ਕੁਮਾਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਸਪੈਕਟਰ ਸੁਖਦੇਵ ਸਿੰਘ ਬਿੱਟੂ, ਇੰਸਪੈਕਟਰ ਸੁਖਵਿੰਦਰ ਸਿੰਘ, ਕਲਰਕ ਜੈਨ ਕੁਮਾਰ, ਕਲਰਕ ਦੀਪਕ ਕੁਮਾਰ, ਕਲਰਕ ਰਾਜ ਕੁਮਾਰ, ਰਾਕੇਸ਼ ਕੁਮਾਰ ਸ਼ਿੰਦੂ, ਲੱਕੀ ਰਾਣਾ, ਪਰਮਜੀਤ ਸਿੰਘ ਨੀਲੋਂ, ਮੇਜਰ ਸਿੰਘ, ਜਸਬੀਰ ਸਿੰਘ, ਤੇ ਰਾਹੁਲ ਸਿੰਘ ਢਿਲੋਂ ਵੀ ਮੌਜੂਦ ਸਨ