
ਸੰਤ ਸੰਮੇਲਨ ਵਿਚ 21 ਜੋੜੀਆਂ ਦੇ ਵਿਆਹ ਵੀ ਕੀਤੇ ਜਾਣਗੇ : ਆਨੰਦ ਕਿਸ਼ੋਰ
ਲੁਧਿਆਣਾ L ਸਤਿਗੁਰੂ ਰਵਿਦਾਸ ਧਰਮ ਸਮਾਜ (ਰਜਿ) ਸਰਧਸ ਪੰਜਾਬ ਵਲੋਂ ਇਕ ਮੀਟਿੰਗ ਮੁੱਖ ਦਫਤਰ ਮੇਨ ਜੀ ਟੀ ਰੋਡ ਕਾਕੋਵਲ ਵਿੱਖੇ ਕੀਤੀ ਗਈ ਜਿਸ ਵਿਚ 19 ਨੰਬਵਰ ਨੂੰ ਦਾਣਾ ਮੰਡੀ ਜਲੰਧਰ ਬਾਈਪਾਸ ਵਿੱਖੇ ਕਰਵਾਏ ਜਾ ਰਹੇ ਵਿਸ਼ਾਲ ਸੰਤ ਸੰਮੇਲਨ ਦੇ ਸੰਬੰਧੀ ਪ੍ਰਚਾਰ ਸਮੱਗਰੀ ਜਾਰੀ ਕੀਤੀ ਗਈ । ਜਾਣਕਾਰੀ ਦਿੰਦਿਆਂ ਸਰਧਸ ਦੇ ਕੌਰ ਕਮੇਟੀ ਆਗੂ ਮਲਕੀਤ ਚੰਦ ਜਨਾਗਲ ਨੇ ਦੱਸਿਆ ਕਿ ਇਹ ਸੰਤ ਸੰਮੇਲਨ ਦੀ ਸ਼ੁਰੂਆਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਬਾਣੀ ਜੀ ਦੇ ਪਾਠ ਨਾਲ ਹੋਵੇਗਾ । ਉਸ ਤੋਂ ਬਾਅਦ ਪੰਜਾਬ , ਹਿਮਾਚਲ , ਜੰਮੂ ਕਸ਼ਮੀਰ ਅਤੇ ਹਰਿਆਣੇ ਤੋਂ ਪਹੁੰਚ ਰਹੇ ਸੰਤ ਮਹਾਪੁਰਸ਼ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਵਿਆਹ ਵਾਲੇ ਜੋੜਿਆਂ ਨੂੰ ਆਸ਼ੀਰਵਾਦ ਦੇਣਗੇ। ਸਰਧਸ ਦੇ ਪ੍ਰਧਾਨ ਆਨੰਦ ਕਿਸ਼ੋਰ ਨੇ ਦੱਸਿਆ ਕਿ ਇਸ ਸੰਤ ਸੰਮੇਲਨ ਵਿਚ ਡੇਰਾ ਸਚਖੰਡ ਬਲਾਂ ਤੋਂ ਰਵਿਦਾਸੀਆ ਕੌਮ ਦੇ ਮੁੱਖ ਪ੍ਰਚਾਰਕ ਸੰਤ ਮਨਦੀਪ ਦਾਸ ਜੀ ਵਿਸ਼ੇਸ਼ ਤੋਰ ਤੇ ਆਪਣੇ ਕੀਰਤਨ ਰਾਹੀਂ ਗੁਰੂ ਜਸ ਗਾਇਨ ਕਰਨਗੇ । ਇਸ ਮੌਕੇ ਪ੍ਰਸਿੱਧ ਕੀਰਤਨੀ ਜੱਥਾ ਬਾਬਾ ਸਤਨਾਮ ਸਿੰਘ ਹੁਸੈਨਪੁਰੀ (ਚਿਮਟਿਆਂ ਵਾਲੇ) ਆਪਣਾ ਕੀਰਤਨ ਕਰਨਗੇ । ਉਸ ਉਪਰਾਂਤ ਜੋੜਿਆ ਦੇ ਸਮੂਹਿਕ ਵਿਆਹ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਡੇਰਾ ਪਠਾਨਕੋਟ ਤੋਂ ਆਪਣੇ ਪ੍ਰਵਚਨਾਂ ਰਾਹੀਂ 4 ਲਾਵਾਂ ਦੀ ਰਸਮ ਅਦਾ ਕਰਨਗੇ । ਇਸ ਸਮਾਗਮ ਵਿਚ ਵਿਸ਼ੇਸ਼ ਤੋਰ ਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਪਹੁੰਚ ਰਹੀਆਂ ਹਨ ਅਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚੋਂ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਹੁੰਮ ਹਮਾ ਕੇ ਪਹੁੰਚ ਰਹੀਆਂ ਹਨ । ਇਸ ਮੌਕੇ ਸਰਧਸ ਵਲੋਂ ਵਿਆਹੇ ਜੋੜਿਆ ਨੂੰ ਜਰੂਰਤ ਦਾ ਘਰੇਲੂ ਸਮਾਨ ਵੀ ਦਿੱਤਾ ਜਾਵੇਗਾ । ਸਰਧਸ ਪ੍ਰਧਾਨ ਵਲੋਂ ਸਮੂਹ ਸ਼ਹਿਰਵਾਸੀਆਂ ਨੂੰ ਵੀ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ । ਇਸ ਮੌਕੇ ਕੌਰ ਕਮੇਟੀ ਆਗੂ ਮਲਕੀਤ ਚੰਦ ਜਨਾਗਲ, ਕਸ਼ਮੀਰੀ ਲਾਲ ਸੰਧੂ, ਅਮ੍ਰਿਤਸਰਿਆ ਜਨਾਗਲ, ਸੂਰਜ ਜੈਨ, ਚੇਅਰਮੈਨ ਸੋਮ ਨਾਥ ਹੀਰ, ਜਨ ਸਕੱਤਰ ਪਰਮਜੀਤ ਚੰਦ੍ਰ, ਕੈਸ਼ੀਅਰ ਰਮੇਸ਼ ਸੰਧੂ, ਜਸਬੀਰ ਬਾਲੀ, ਵਿਜੈ ਝੱਲੀ, ਗੁਰਪ੍ਰੀਤ ਲਾਲੀ, ਹਰਜਿੰਦਰ ਸੁਜਾਤਵਾਲ, ਭੁਪਿੰਦਰ ਕਾੱਕੂ, ਕਪਿਲ, ਸੰਜੀਵ,ਗੋਲਡੀ, ਸੋਨੂ ਹੀਰ, ਅਮਨੀਸ਼, ਦੀਪਕ, ਅਸ਼ੋਕ, ਵਿੱਕੀ, ਸੰਨੀ, ਅਸ਼ਵਨੀ, ਪਾਰਸ, ਵਿਵੇਕ, ਬਲਵਿੰਦਰ, ਦਵਿੰਦਰ ਜੱਸੀ, ਰਾਜੂ, ਮਨਪ੍ਰੀਤ, ਗੁਰਪ੍ਰੀਤ ਕਟਾਰੀਆ, ਦਵਿੰਦਰ ਸਾਂਪਲਾ, ਗੁਰਪਾਲ ਭਟੋਏ, ਮਨੀ, ਰਿੰਕੂ, ਬਾਵਾ ਆਦਿ ਸਾਥੀ ਮੌਜੂਦ ਰਹੇ ।