
(ਰਣਜੀਤ ਕਲਸੀ) ਫਿਲੌਰ। ਦਰਬਾਰ ਹਜਰਤ ਸੇਖ ਦਾਤਾ ਪੰਜਪੀਰ ਸਾਹਿਬ ਸੈਫਾਬਾਦ, ਗੜਾ ਵਿਖੇ ਸਲਾਨਾ ਤਿੰਨ ਰੋਜਾ ਧਾਰਮਿਕ ਜੌੜ ਮੇਲਾ ਤੇ ਭੰਡਾਰਾ 27, 28, 29 ਮਈ ਦਿਨ ਸੁੱਕਰਵਾਰ, ਸਨੀਵਾਰ ਤੇ ਐਤਵਾਰ ਨੂੰ ਬੜੀ ਸਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦਾ ਪੋਸਟਰ ਰਲੀਜ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਅਗਰਵਾਲ ਦੀ ਦੇਖ ਰੇਖ ਹੇਠ 27 ਮਈ ਨੂੰ ਨਿਸਾਨ ਸਾਹਿਬ ਦੀ ਰਸਮ ਸਾਮ 4 ਵਜੇ, 6 ਵਜੇ ਤੋਂ 9 ਵਜੇ ਤੱਕ ਕਵਾਲ ਤੇ ਨਕਾਲ ਪਾਰਟੀਆਂ ਪ੍ਰੋਗਰਾਮ ਪੇਸ ਕਰਨਗੀਆਂ ਅਤੇ ਦੇਰ ਰਾਤ ਡਰਾਮਾ ਸੌਹ ਹੋਵੇਗਾ। 28 ਅਤੇ 29 ਮਈ ਨੂੰ ਪੰਜਾਬ ਦੇ ਨਾਮਵਰ ਕਲਾਕਾਰ ਨਿਰੋਲ ਧਾਰਮਿਕ ਪ੍ਰੋਗਰਾਮ ਪੇਸ ਕਰਨਗੇ। ਉਨਾਂ ਦੱਸਿਆ ਕਿ ਮੇਲੇ ਵਿੱਚ ਵੱਖ ਵੱਖ ਸਿਆਸੀ, ਧਾਰਮਿਕ, ਸਮਾਜ ਸੇਵੀ ਜੱਥੇਬੰਦੀਆਂ ਦੇ ਆਗੂ ਵੀ ਸਮੂਲੀਅਤ ਕਰਨਗੇ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਪ੍ਰਬੰਧਕਾਂ ਨੇ ਸੰਗਤਾਂ ਨੂੰ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਯਾਦਵਿੰਦਰ ਗਿਆਨੀ, ਦਰਸਨ ਲਾਲ ਸੈਫਾਬਾਦ ਸਾਬਕਾ ਸਰਪੰਚ, ਹਾਫਿਜ ਸਹਿਜਾਦ ਸਾਹ, ਅਸੋਕ ਫਿਲੌਰੀ, ਪਿਆਰਾ ਲਾਲ ਗੁਰੂ, ਸੱਤਪਾਲ ਗੁਰੂ, ਸੰਤੋਖ ਸਿੰਘ ਗਿੱਲ, ਸ਼ਿੰਦਰਪਾਲ ਅਤੇ ਹੋਰ ਹਾਜਰ ਸਨ।
https://www.youtube.com/watch?v=rN9sKLKbIOU
https://fb.watch/daXGigTZN_/