
ਫਿਲੌਰ : ਕਰੀਬੀ ਪਿੰਡ ਢੱਕ ਮਜਾਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਸਮੂਹ ਭਗਤ ਮੰਡਲੀ, ਐੱਨ ਆਰ ਆਈ ਵੀਰਾਂ ਸਮੂਹ ਨੌਜਵਾਨ ਸਭਾ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੱਭਿਆਚਾਰਕ ਤੇ ਛਿੰਝ ਮੇਲਾ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਤੇ ਮੋਹਤਬਰਾਂ ਨੇ ਦੱਸਿਆ ਕਿ 27 ਸਤੰਬਰ ਦਿਨ ਐਤਵਾਰ ਨੂੰ ਮੱਲਾਂ ਦਾ ਅਖਾੜਾ 12 ਵਜੇ ਲੰਗਰ ਉਪਰੰਤ ਸ਼ੁਰੂ ਕਰਵਾਇਆ ਗਿਆ। 28 ਸਤੰਬਰ ਦਿਨ ਸੋਮਵਾਰ ਨੂੰ 12 ਵਜੇ ਪ੍ਰਸਿੱਧ ਕੱਵਾਲਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ। ਮਿਤੀ 29 ਸਤੰਬਰ ਦਿਨ ਮੰਗਲਵਾਰ ਨੂੰ ਬੂਟਾ ਮੁਹੰਮਦ ਨੇ ਅਲਗੋਜ਼ਿਆਂ ਦਾ ਰਾਗ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਕੀਤਾ। ਇਸ ਉਪਰੰਤ ਪੰਜਾਬੀ ਦੋਗਾਣਾ ਜੋੜੀ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਆਪਣਾ ਪ੍ਰੋਗਰਾਮ ਪੇਸ਼ ਕੀਤਾ। ਇਸ ਉਪਰੰਤ ਛਿੰਝ ਮੇਲਾ ਸ਼ੁਰੂ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬ ਦੇ ਨਾਮੀ ਪਹਿਲਵਾਨਾਂ ਨੇ ਛਿੰਝ ਮੇਲੇ ਵਿੱਚ ਹਿੱਸਾ ਲਿਆ। ਇਸ ਮੌਕੇ ਪਟਕੇ ਦੀ ਪਹਿਲੀ ਕੁਸ਼ਤੀ ਸ਼ੇਰਾ ਗੁੱਜਰ ਡੇਰਾ ਬਾਬਾ ਫਲਾਹੀ ਤੇ ਦਿਨੇਸ਼ ਗਲੀਆ ਅਖਾੜਾ ਧੁਲੇਤਾ ਵਿਚਕਾਰ ਹੋਈ, ਜਿਸ ਵਿੱਚ ਸ਼ੇਰਾ ਗੁੱਜਰ ਡੇਰਾ ਬਾਬਾ ਫਲਾਹੀ ਜੈਤੂ ਰਿਹਾ। ਦੂਸਰੇ ਨੰਬਰ ਦੀ ਕੁਸ਼ਤੀ ਚੀਨੂੰ ਰਈਏ ਵਾਲਾ ਤੇ ਜਲਾਲ ਇਰਾਨ ਵਿਚਕਾਰ ਹੋਈ, ਜਿਸ ਵਿੱਚ ਚੀਨੂੰ ਰਈਏ ਵਾਲਾ ਜੈਤੂ ਰਿਹਾ। ਤੀਸਰੇ ਨੰਬਰ ਦੀ ਕੁਸ਼ਤੀ
ਤਾਲਿਮ ਡੇਰਾ ਬਾਬਾ ਫਲਾਹੀ ਤੇ ਮੇਜਰ ਡੇਰਾ ਬਾਬਾ ਨਾਨਕ ਵਿਚਕਾਰ ਹੋਈ, ਜਿਸ ਵਿੱਚ ਤਾਲਿਮ ਡੇਰਾ ਬਾਬਾ ਫਲਾਹੀ ਜੈਤੂ ਰਿਹਾ ਤੇ ਚੌਥੇ ਨੰਬਰ ਦੀ ਕੁਸ਼ਤੀ ਵਿੱਚ ਪਲਵਿੰਦਰ ਸ਼ੰਮੀ ਜੈਤੂ ਰਿਹਾ। ਜੈਤੂ ਪਹਿਲਵਾਨਾਂ ਨੂੰ ਸੋਨੇ ਦੇ ਕੜੇ, ਸੋਨੇ ਦੀਆਂ ਮੁੰਦਰੀਆਂ, ਮੋਟਰਸਾਈਕਲ ਤੇ ਹੋਰ ਨਕਦ ਇਨਾਮ ਦਿੱਤੇ ਗਏ। ਛਿੰਝ ਮੇਲੇ ਦੌਰਾਨ ਮੈਡਮ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਫਿਲੌਰ, ਰਜਿੰਦਰ ਸੰਧੂ ਫਿਲੌਰ ਸੀਨੀਅਰ ਕਾਂਗਰਸੀ ਆਗੂ, ਪਿ੍ੰਸੀਪਲ ਪ੍ਰੇਮ ਕੁਮਾਰ ਜਨਰਲ ਸਕੱਤਰ ਆਮ ਆਦਮੀ ਪਾਰਟੀ, ਸ੍ਰੀ ਭਰਤ ਮਸੀਹ ਡੀ ਐੱਸ ਪੀ ਫਿਲੌਰ, ਬਲਵਿੰਦਰ ਸਿੰਘ ਭੁੱਲਰ ਐਸ ਐਚ ਓ ਫਿਲੌਰ, ਜਿੰਦਰਪਾਲ ਸਿੰਘ ਰੀਡਰ ਡੀ ਐੱਸ ਪੀ ਫਿਲੌਰ ਤੇ ਸਬ ਇੰਸਪੈਕਟਰ ਪਰਮਜੀਤ ਸਿੰਘ ਚੌਂਕੀ ਇੰਚਾਰਜ ਲਸਾੜਾ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਸੱਭਿਆਚਾਰਕ ਤੇ ਛਿੰਝ ਮੇਲੇ ਨੂੰ ਸਫਲ ਬਣਾਉਣ ਵਿੱਚ ਮੁੱਖ ਸੇਵਾਦਾਰ ਪਲਵਿੰਦਰ ਸਿੰਘ, ਨੰਬਰਦਾਰ ਪ੍ਰੇਮ ਲਾਲ, ਰਾਮ ਤੀਰਥ, ਨਿਰਮਲ ਰਾਮ, ਹਰਭਜ, ਪਰਮਜੀਤ, ਭਜਨ ਲਾਲ, ਗੁਰਦਾਵਰ, ਅਵਤਾਰ ਚੰਦ, ਡਾਕਟਰ ਐਸ ਐਲ ਰਾਣਾ, ਮਨਜੀਤ ਪੰਚ, ਗੁਰਸ਼ਰਨ ਸਿੰਘ ਜੌਨੀ, ਗੁਰਦਾਵਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸ੍ਰੀ ਰੋਸ਼ਨ ਲਾਲ ਰੋਸ਼ੀ ਸਾਬਕਾ ਚੈਅਰਮੈਨ ਮਾਰਕੀਟ ਕਮੇਟੀ ਫਿਲੌਰ, ਸ ਹਰਕਮਲ ਸਿੰਘ ਸਰਪੰਚ, ਸ੍ਰੀ ਵਰਿੰਦਰ ਸੈਣੀ ਸੰਗਠਨ ਇੰਚਾਰਜ ਹਲਕਾ ਫਿਲੌਰ, ਸ੍ਰੀ ਰਮੇਸ਼ਵਰ ਪੰਡਿਤ ਸਰਪੰਚ ਕੰਗ ਜਗੀਰ, ਬਲਾਕ ਪ੍ਰਧਾਨ ਸ੍ ਨਰਿੰਦਰ ਸਿੰਘ, ਸ ਬਲਵੀਰ ਸਿੰਘ ਜੀ ਛੋਕਰ ਬਲਾਕ ਪ੍ਰਧਾਨ ਤੇ ਹੋਰ ਮੋਹਤਬਰ ਹਾਜ਼ਰ ਸਨ।