ਸ਼ਰਧਾ ਦਾ ਦੂਜਾ ਨਾਮ ਸ਼ਰਾਧ ਹੁੰਦਾ ਹੈ – ਸਵਾਮੀ ਦਿਆਲ ਦਾਸ ਜੀ ਮਹਾਰਾਜ 

Share and Enjoy !

Shares
(ਜਤਿੰਦਰਪਾਲ ਸਿੰਘ ਕਲੇਰ) ਕਾਠਗੜ੍ਹ 
  ਤਪ ਅਸਥਾਨ ਬਾਉੜੀ ਸਾਹਿਬ ਦੀ ਮਹਾਨ ਹਸਤੀ ਕਹੇ ਜਾਣ ਵਾਲੇ ਸ੍ਰੀ ਸ੍ਰੀ 1008 ਬ੍ਰਹਮਲੀਨ ਬਾਬਾ ਸਰਵਣ ਦਾਸ ਮਹਾਰਾਜ ਜੀ ਦਾ ਅੱਜ ਡੇਰਾ ਕੁੱਲਾਂ ਵਾਲੇ ਪੀਰ ਅਸਥਾਨ ਕਾਠਗੜ੍ਹ ਵਿਖੇ ਸ਼ਰਾਧ ਕਰਵਾਇਆ ਗਿਆ। ਅਸਥਾਨ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ ਵਿੱਚ ਕਥਾ ਦਾ ਭੋਗ ਪਾਇਆ ਗਿਆ, ਹਵਨ ਕਰਵਾਇਆ ਗਿਆ ਅਤੇ ਪੂਰਨ ਆਹੂਤੀ ਪਾਈ ਗਈ। ਇਸ ਮੌਕੇ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ਾਂ ਨੇ ਭਾਗ ਲਿਆ ਅਤੇ ਆਰਤੀ ਉਤਾਰੀ ਗਈ। ਸਵਾਮੀ ਦਿਆਲ ਦਾਸ ਮਹਾਰਾਜ ਜੀ ਨੇ ਆਪਣੇ ਗੁਰੂਦੇਵ ਨੂੰ ਯਾਦ ਕਰਦਿਆਂ ਸਜਦਾ ਕੀਤਾ। ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਪੁਰਖਿਆਂ ਪ੍ਰਤੀ ਸ਼ਰਧਾਵਾਨ ਬਣੋ ਅਤੇ ਉਨ੍ਹਾਂ ਦੇ ਦੱਸੇ ਰਾਹ ਤੇ ਚੱਲੋ। ਸ਼ਰਧਾ ਦਾ ਦੂਜਾ ਨਾਮ ਸ਼ਰਾਧ ਮੰਨਿਆ ਜਾਂਦਾ ਹੈ। ਸਵਾਮੀ ਜੀ ਨੇ ਕਿਹਾ ਕਿ ਸਾਡੇ ਗੁਰੂਦੇਵ ਇੱਕ ਦਿਆਵਾਨ ਸੰਤ ਸਨ। ਉਨ੍ਹਾਂ ਵੱਲੋਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਈ ਧਾਰਮਿਕ ਅਸਥਾਨ ਸਥਾਪਿਤ ਕਰਵਾਏ ਗਏ ਜੋ ਜਨਤਾ ਲਈ ਆਸਥਾ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਵੱਲੋਂ ਕਈ ਸਿੱਖਿਆ ਸੰਸਥਾਨ ਵੀ ਸਥਾਪਿਤ ਕਰਵਾਏ ਗਏ ਜਿੱਥੇ ਸਿੱਖਿਆ ਪ੍ਰਾਪਤ ਕਰਕੇ ਕਈ ਵਿਦਿਆਰਥੀ ਉੱਚ ਅਹੁਦਿਆਂ ਤੇ ਤਾਇਨਾਤ ਹਨ। ਉਨ੍ਹਾਂ ਨੇ ਸਦਾ ਹੀ ਗਰੀਬ ਦੀ ਰੱਖਿਆ ਕੀਤੀ।
ਇਸ ਅਵਸਰ ਤੇ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਸੰਤ ਬੇਅੰਤ ਦਾਸ, ਸੰਤ ਨਮਰਤਾ ਦਾਸ, ਸੰਤ ਉਤਮ ਦਾਸ, ਸੰਤ ਰਿਸ਼ੀ ਰਾਜ ਨਵਾਂ ਸ਼ਹਿਰ, ਸੰਤ ਚੇਤਨ ਦਾਸ, ਸੰਤ ਭੂਰਾ ਦਾਸ, ਸੰਤ ਪ੍ਰਤਾਪ ਦਾਸ, ਗੌਤਮ ਮੁਨੀ, ਚਿਨਮਈ ਸਵਾਮੀ, ਸੰਤ ਦਵਿੰਦਰ ਗਿਰੀ, ਸੰਤ ਨਰਾਇਣ ਪੁਰੀ, ਸੰਤ ਬਲਵੰਤ ਦਾਸ, ਮਹੰਤ ਚਰਨ ਦਾਸ, ਸੰਤ ਅਮਰ ਦੇਵ ਕਪੂਰਥਲਾ, ਸੰਤ ਮਨਜੀਤ ਕੌਰ, ਸ਼ਿਵ ਚਰਨ ਦਾਸ, ਸੁਆਮੀ ਜਗਤ ਆਨੰਦ ਲੁਧਿਆਣਾ, ਸੰਤ ਕਲਿਆਣ ਦਾਸ ਤੋਂ ਇਲਾਵਾ ਸੁਭਾਸ਼ ਆਨੰਦ ਸਾਬਕਾ ਸਰਪੰਚ, ਸਾਬਕਾ ਚੇਅਰਮੈਨ ਯੋਜਨਾ ਬੋਰਡ ਸਤਨਾਮ ਜਲਾਲਪੁਰ, ਕਮਲ ਅਨੰਦ, ਰਾਮ ਕੁਮਾਰ ਸ਼ਰਮਾ ਬੈਂਕ ਮੈਨੇਜਰ, ਬਿੱਟੂ ਕਟਾਰੀਆ, ਰਮੇਸ਼ ਸ਼ਰਮਾ, ਪਵਨ ਸ਼ਰਮਾ, ਸੁਰਜੀਤ ਰਾਣਾ, ਮੋਹਨ ਲਾਲ ਸ਼ਰਮਾ, ਰੋਸ਼ਨ ਲਾਲ, ਚੌਧਰੀ ਰਾਜ ਬਜਾੜ, ਮਾਸਟਰ ਨਰੇਸ਼ ਬਜਾੜ, ਵਿਜੇ ਚੌਧਰੀ ਸਮੇਤ ਕਈ ਰਾਜਨੀਤਿਕ ਆਗੂਆਂ ਨੇ ਵੀ ਹਾਜ਼ਰੀ ਲਗਵਾਈ।

About Post Author

Share and Enjoy !

Shares

Leave a Reply

Your email address will not be published.