ਡੀਟੀਐਫ ਦੀ ਅਗਵਾਈ ’ਚ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਦਿੱਤਾ ਧਰਨਾ

Share and Enjoy !

Shares

– ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ
(ਜਗਸੀਰ ਲੌਂਗੋਵਾਲ) ਸੰਗਰੂਰ।
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਉੱਪਰ ਜ਼ਿਲਾ ਕਮੇਟੀ ਸੰਗਰੂਰ ਵੱਲੋਂ ਡੀਈਓ ਐਲੀਮੈਂਟਰੀ ਦਫਤਰ ਸੰਗਰੂਰ ਵਿੱਚ ਵੱਡੀ ਗਿਣਤੀ ਚ ਇਕੱਠੇ ਹੋ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਰੋਸ ਧਰਨਾ ਦਿੱਤਾ ਗਿਆ । ਇਸ ਧਰਨੇ ਉਪਰੰਤ ਪੰਜਾਬ ਦੇ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਬਠਿੰਡਾ ਦੇ ਨੁਮਾਇੰਦੇ ਨਾਇਬ ਤਹਿਸੀਲਦਾਰ ਸੰਗਰੂਰ ਨੂੰ ਸੌਂਪਿਆ ਗਿਆ। ਇਸ ਮੌਕੇ ਡੀ.ਟੀ.ਐਫ. ਬਲਾਕ ਆਗੂਆਂ ਗੁਰਪ੍ਰੀਤ ਬੱਬੀ ਲਹਿਰਾ, ਪਰਮਿੰਦਰ ਉਭਾਵਾਲ ਸੁਖਜਿੰਦਰ ਸੰਗਰੂਰ ਮਹਿੰਦਰ ਪ੍ਰਤਾਪ ਸ਼ੇਰਪੁਰ, ਗਗਨ ਧੂਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰੇ, ਪਿਕਟਸ ਸੁਸਾਇਟੀ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕ ਅਤੇ ਐੱਨ .ਐੱਸ .ਕਿਊ ਐੱਫ. ਅਧਿਆਪਕਾਂ ਨੂੰ ਸਿੱਖਿਆ ਭਾਗ ਵਿਚ ਰੈਗੂਲਰ ਕਰੇ। 01/04/2004 ਤੋਂ ਬਾਅਦ ਭਰਤੀ ਕੀਤੇ ਸਾਰੇ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇ ।ਉਨਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਪੇਂਡੂ ਭੱਤੇ ਸਮੇਤ 37 ਤਰਾਂ ਦੇ ਕੱਟੇ ਭੱਤੇ ਤੁਰੰਤ ਬਹਾਲ ਕਰੇ ।ਉਨਾਂ ਮੰਗ ਪੱਤਰ ਵਿਚ ਮੰਗ ਕੀਤੀ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ ਦੇ 2.72 ਦੇ ਗੁਣਾਂਕ ਨਾਲ ਤਨਖਾਹ ਦੁਹਰਾਈ 01/01/2016ਤੋਂ ਕੀਤੀ ਜਾਵੇ।ਅਧਿਆਪਕਾਂ ਨੂੰ ਏ.ਸੀ.ਪੀ. ਸਕੀਮ 3-7-11-15 ਸਾਲਾ ਪ੍ਰਵੀਨਤਾ ਤਰੱਕੀ ਨਾਲ ਲਾਗੂ ਕਰੇ ।ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਬਣਾਇਆ ਜਾਵੇ। ਬਦਲੀ ਨੀਤੀ ਵਿਚ ਹਰ ਤਰਾਂ ਦੀ ਸਟੇਅ ਖਤਮ ਕੀਤੀ ਜਾਵੇ ।ਸਾਰੇ ਪ੍ਰਕਾਰ ਦੀਆਂ ਵਿਭਾਗੀ ਤਰੱਕੀਆਂ ਤੁਰੰਤ ਕੀਤੀਆਂ ਜਾਣ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿਡਲ ਸਕੂਲਾਂ ਵਿਚ ਖਤਮ ਕੀਤੀਆਂ ਪੀ.ਟੀ.ਆਈ. ਅਤੇ ਡਰਾਇੰਗ ਦੀਆਂ ਪੋਸਟਾਂ ਬਹਾਲ ਕੀਤੀਆਂ ਜਾਣ। ਅਧਿਆਪਕ ਵਿਦਿਆਰਥੀ ਅਨੁਪਾਤ 1:25 ਨਾਲ ਹਰ ਕਲਾਸ ਲਈ ਅਧਿਆਪਕ ਦਿੱਤੇ ਜਾਣ ।ਸੁਪਰੀਮ ਕੋਰਟ ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲੇ ਅਨੁਸਾਰ 5178 ਅਤੇ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਕੇ ਪਰਖ ਸਮੇਂ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ। ਪੜੋ ਪੰਜਾਬ ਪੜਾਓ ਪੰਜਾਬ ਪ੍ਰਾਜੈਕਟ ਦੇ ਨਾਂ ਹੇਠਾਂ ਸਕੂਲਾਂ ਵਿਚੋਂ ਕੱਢੇ ਹਜਾਰਾਂ ਅਧਿਆਪਕਾਂ ਨੂੰ ਸਕੂਲਾਂ ਵਿਚ ਵਾਪਸ ਭੇਜਿਆ ਜਾਵੇ। ਸਪੋਰਟਸ ਫੰਡ 75% ਹਿੱਸਾ ਵਿਦਿਆਰਥੀਆਂ ਉੱਪਰ ਖ਼ਰਚ ਕੀਤਾ ਜਾਵੇ। ਬੋਰਡ ਵੱਲੋਂ ਪ੍ਰੀਖਿਆ ਦੇ ਨਾਂ ਤੇ ਵਿਦਿਆਰਥੀਆਂ ਤੋਂ ਲਈ ਜਾਂਦੀ ਮੋਟੀ ਫੀਸ ਤੇ ਰੋਕ ਲਗਾਈ ਜਾਵੇ । ਇਸ ਮੌਕੇ ਭਰਾਤਰੀ ਜਥੇਬੰਦੀਆਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਵਿਸ਼ਵ ਕਾਂਤ, ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਸਕੱਤਰ ਜੁਝਾਰ ਲੌਂਗੋਵਾਲ ਤੇ ਪਰਮਵੇਦ ਸੂਬਾ ਤਰਕਸ਼ੀਲ ਆਗੂ ਨੇ ਕਿਹਾ ਕਿ ਈ. ਟੀ .ਟੀ .ਤੋਂ ਡੀ. ਪੀ. ਈ. ਸਮੇਤ ਸਾਰੇ ਵਿਸ਼ਿਆਂ ਦੀਆਂ ਤਰੱਕੀਆਂ ਕੀਤੀਆਂ ਜਾਣ,ਸਾਰੀਆਂ ਖਾਲੀ ਅਸਾਮੀਆਂ ਤੇ ਤੁਰੰਤ ਰੈਗੂਲਰ ਭਰਤੀ ਕੀਤੀ ਜਾਵੇ ।ਜਿਨਾਂ ਅਧਿਆਪਕਾਂ ਦਾ ਆਨਲਾਈਨ ਬਦਲੀਆਂ ਦੌਰਾਨ ਡਾਟਾ ਗਲਤੀ ਜਾਂ ਤਕਨੀਕੀ ਕਾਰਨ ਕਰਕੇ ਮਿਸ ਮੈਚ ਹੋ ਗਿਆ ਹੈ ਉਨਾਂ ਨੂੰ ਸੁਧਾਰਨ ਦਾ ਮੌਕਾ ਦਿੱਤਾ ਜਾਵੇ, ਪੈਨਸ਼ਨਰ ਯੂਨੀਅਨ ਵੱਲੋਂ, ਸੁਖਦੇਵ ਧੂਰੀ ਮੁਖਤਿਆਰ ਸਿੰਘ, ਕੱਚਾ ਅਧਿਆਪਕ ਯੂਨੀਅਨ ਦੇ ਆਗੂ ਗੁਰਚਨ ਸਿੰਘ, 6060 ਅਧਿਆਪਕ ਯੂਨੀਅਨ ਸੂਬਾ ਆਗੂ ਕਰਮਜੀਤ ਕੌਹਰੀਆਂ, ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਕੁਲਦੀਪ ਕੌਸ਼ਲ, ਲੈਕਚਰਾਰ ਯੂਨੀਅਨ ਦੇ ਆਗੂ ਰਾਜ ਸਿੰਘ ਮੌਜੂਦ ਸਨ । ਇਸ ਮੌਕੇ ਡੀਟੀਐਫ ਦੇ ਜਿਲਾ ਪ੍ਰਧਾਨ ਬਲਵੀਰ ਲੌਂਗੋਵਾਲ ਨੇ ਅਧਿਆਪਕਾਂ ਨੂੰ 07 ਅਗਸਤ ਨੂੰ ਸੰਗਰੂ ਵਿਖੇ ਸੂਬਾ ਪੱਧਰੀ ਰੈਲੀ ਵਿਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ।

About Post Author

Share and Enjoy !

Shares

Leave a Reply

Your email address will not be published.