ਡੀਟੀਐਫ ਤੇ ਐਲੀਮੈਂਟਰੀ ਟੀਚਰਜ ਯੁਨੀਅਨ ਨੇ ਡੀਈਓ ਸੈਕੰਡਰੀ ਦੇ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ 

Share and Enjoy !

Shares
ਸੰਗਰੂਰ (ਜਗਸੀਰ ਲੌਂਗੋਵਾਲ ) : ਡੀਟੀਐਫ ਤੇ ਐਲੀਮੈਂਟਰੀ ਟੀਚਰਜ ਯੁਨੀਅਨ ਨੇ ਡੀਈਓ ਸੈਕੰਡਰੀ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ । ਇਸ ਸਮੇਂ ਐਲੀਮੈਂਟਰੀ ਟੀਚਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਡੀਈਓ ਦੀ ਟਾਲਮਟੋਲ ਨੀਤੀ  ਅਧਿਆਪਕਾਂ ਦੇ ਡੀਈਓ ਪੱਧਰ ਤੇ ਹੱਲ ਹੋਣ ਵਾਲ਼ੇ ਮਸਲਿਆਂ ਨੂੰ ਉਲ਼ਝਾ ਰਹੀ ਹੈ ਜਿਸ ਕਰਕੇ ਅੱਤ ਦੀ ਗਰਮੀ ਵਿਚ ਅਧਿਆਪਕਾਂ ਨੂੰ ਇੱਥੇ ਰੋਸ ਧਰਨਾ ਦੇਣਾ ਪੈ ਰਿਹਾ ਹੈ। ਇਸ ਮੌਕੇ ਡੀਟੀਐਫ ਦੇ ਵਿੱਤ ਸਕੱਤਰ ਪਰਮਿੰਦਰ ਉਭਾਵਾਲ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਦੇ ਕਨਫਰਮੈਂਸਨ ਦੇ ਮਸਲੇ ਨੂੰ ਬੇਲੋੜਾ ਲਮਕਾਇਆ ਜਾ ਰਿਹਾ ਹੈ।
ਜਸਵੀਰ ਨਮੋਲ ਨੇ ਆਖਿਆ ਕਿ ਦਫਤਰ ਦੀ ਟਾਲਮਟੋਲ ਨੀਤੀ ਸਿੱਖਿਆ ਵਿਭਾਗ ਦਾ ਸਮਾਂ, ਊਰਜਾ ਤੇ ਪੈਸਾ ਬਰਬਾਦ ਕਰ ਰਹੀ ਹੈ ਅਧਿਆਪਕਾਂ ਨੂੰ ਛੋਟੇ ਕੰਮਾਂ ਲਈ ਰੋਸ ਧਰਨਾ ਕਰਨਾ ਪੈ ਰਿਹਾ ਹੈ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਚਰਨ ਲਹਿਰਾਂ ਨੇ ਭਰਾਤਰੀ ਹਮਾਇਤ ਵਜੋਂ ਆਖਿਆ ਕਿ ਅਧਿਆਪਕ ਕੌਮ ਦਾ ਨਿਰਮਾਣ ਕਰਦੇ ਹਨ ਇਹਨਾਂ  ਨੂੰ ਇਸ ਤਰ੍ਹਾਂ ਖੱਜਲ ਕਰਨਾ ਬਿਲਕੁਲ ਗਲ਼ਤ ਹੈ। ਸਾਡੀ ਜਥੇਬੰਦੀ ਡੀਈਓ ਦੀ ਇਸ ਨਲਾਇਕੀ ਦੀ ਨਿੰਦਾ ਕਰਦੀ ਹੈ । ਇਸ ਸਮੇਂ ਡੀਟੀਐਫ ਦੇ ਸੀਨੀਅਰ ਜਿਲ੍ਹਾ ਆਗੂ ਗੁਰਮੇਲ ਬਖਸ਼ੀਵਾਲਾ ਨੇ ਦੱਸਿਆ ਕਿ ਆਪਣੇ  ਉਲੀਕੇ ਸ਼ੰਘਰਸ਼  ਦੇ ਦਬਾਅ ਕਰਕੇ ਸੇਵਾ ਮੁਕਤ ਸਾਰੇ ਅਧਿਆਪਕਾਂ ਦਾ ਮੈਡੀਕਲ ਰੀਅਬਰਸਮੈੰਟ ਜਾਰੀ ਹੋ ਚੁੱਕਾ ਹੈ ਤੇ ਦੂਸਰੇ ਕਰਮਚਾਰੀਆਂ ਦਾ 7 ਲੱਖ ਆਇਆ ਸੀ ਜੋ ਜਾਰੀ ਕਰ ਦਿੱਤਾ ਹੈ ਤੇ 80 ਲੱਖ ਦੀ ਡੀਮਾਂਡ ਕੀਤੀ ਗਈ ਹੈ ਤੇ ਪ੍ਰਾਇਮਰੀ ਅਧਿਆਪਕਾਂ ਦੀ ਮਈ ਤੱਕ ਦੀ ਤਨਖਾਹ ਤੇ ਏਰੀਆ ਦਾ 26 ਕਰੋੜ ਰੁਪਏ ਜਾਰੀ ਹੋ ਗਏ ਹਨ । ਅੰਤ ਵਿੱਚ ਬਲਵੀਰ ਲੌਂਗੋਵਾਲ ਨੇ ਸਾਰੇ ਅਧਿਆਪਕ ਸਾਥੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਜਸਵੀਰ ਗਿੱਲ, ਸਰਬਜੀਤ, ਅਮ੍ਰਿਤਪਾਲ, ਯਾਦਵਿੰਦਰ ਤੇ ਅਮਰਿੰਦਰ ਧੂਰੀ, ਗੁਰਪ੍ਰੀਤ ਬੱਬੀ, ਸੁਖਜਿੰਦਰ ਸਤਨਾਮ, ਦਾਤਾ ਨਮੋਲ ਸਮੇਤ ਅਧਿਆਪਕ ਆਗੂ ਮੌਜੂਦ ਸਨ ।

About Post Author

Share and Enjoy !

Shares

Leave a Reply

Your email address will not be published.