ਡਿਪਟੀ ਡਾਇਰੈਕਟਰ ਨੇ ਕੀਤਾ ਮਾਈਗ੍ਰੇਟਰੀ ਪਲਸ ਪੋਲਿਓ ਮੁਹਿੰਮ ਦੇ ਦੂਜੇ ਦਿਨ ਦਾ ਨਿਰੀਖਣ

Share and Enjoy !

Shares

ਹੁਸ਼ਿਆਰਪੁਰ ( ਤਰਸੇਮ ਦੀਵਾਨਾ )  : ਜ਼ਿਲ੍ਹੇ  ਅੰਦਰ ਚੱਲ ਰਹੀ  ਮਾਈਗੇ੍ਰਟਰੀ ਪਲਸ ਪੋਲਿਓ ਮੁਹਿੰਮ ਦੇ ਦੂਜੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 0-5 ਸਾਲ ਤੱਕ ਦੇ ਪ੍ਰਵਾਸੀ ਅਬਾਦੀ ਦੇ 7721 ਬੱਚਿਆਂ ਨੂੰ  ਪੋਲਿਓ ਰੋਧਕ ਬੂੰਦਾਂ ਪਿਲਾ ਕੇ ਕੁੱਲ ਟੀਚੇ ਦਾ 83.46 ਫੀਸਦੀ ਹਾਸਿਲ ਕਰ ਲਿਆ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟੀਕਾਕਰਨ ਅਫਸਰ  ਨੇ ਦੱਸਿਆ ਕਿ ਮੁਹਿੰਮ ਦੇ ਨਿਰੀਖਣ ਲਈ ਸਟੇਟ ਹੈਡ ਕੁਆਟਰ ਤੋਂ ਡਿਪਟੀ ਡਾਇਰੈਕਟਰ ਡਾ.ਸੁਰਿੰਦਰ ਕੌਰ ਮੱਲ ਵਲੋਂ ਸ਼ਹਿਰ ਅਤੇ ਬਲਾਕਾਂ ਦੇ ਵੱਖ ਵੱਖ ਪ੍ਰਵਾਸੀ ਅਬਾਦੀ ਵਾਲੇ ਖੇਤਰਾਂ ਵਿੱਚ ਜਾ ਕੇ ਚੱਲ ਰਹੀ ਪਲਸ ਪੋਲਿਓ ਮੁਹਿੰਮ ਦਾ ਜਾਇਜ਼ਾ ਲਿਆ ਗਿਆ, ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ.ਪਵਨ ਕੁਮਾਰ ਵਿਸ਼ੇਸ਼ ਤੌਰ ਹਾਜ਼ਰ ਰਹੇ।ਉਨਾਂ ਦੱਸਿਆ ਕਿ ਤਿੰਨ ਦਿਨਾਂ ਮੁਹਿੰਮ ਦੌਰਾਨ ਮਾਈਕਰੋ ਪਲੈਨ ਅਨੁਸਾਰ ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਪਿਲਾਉਣ ਦਾ ਕੰਮ ਕੱਲ ਵੀ ਜਾਰੀ ਰਹੇਗਾ। ਉਨਾਂ ਪ੍ਰਵਾਸੀ ਪਰਿਵਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਜ਼ਰੂਰ ਪਿਲਾਉਣ ਤਾਂ ਜੋ ਭਾਰਤ ਦਾ ਪੋਲਿਓ ਦਾ ਦਰਜ਼ਾ ਬਰਕਰਾਰ ਰਹੇ ।

About Post Author

Share and Enjoy !

Shares

Leave a Reply

Your email address will not be published.