ਅਗਨੀਪਥ ਸਕੀਮ ਖਿਲਾਫ਼ ਨੌਜਵਾਨ ਸ਼ਾਂਤਮਈ ਢੰਗ ਨਾਲ ਚਲਾਉਣ ਅੰਦੋਲਨ  -ਰਤਨ ਲਾਲ ਸਿੰਗਲਾ

Share and Enjoy !

Shares
ਮੋਦੀ ਸਰਕਾਰ ਜਨਤਾ ਤੇ ਥੋਪ ਰਹੀ ਹੈ ਮਨਮਰਜ਼ੀ ਦੇ ਫ਼ੈਸਲੇ
ਲੌਂਗੋਵਾਲ (ਜਗਸੀਰ ਸਿੰਘ): ਸੰਗਰੂਰ ਲੋਕ ਸਭਾ ਹਲਕੇ ਦੀ ਹੋ ਰਾਹੀ ਜਿਮਨੀ ਚੋਣ ਵਿੱਚ ਖੱਬੇ-ਪੱਖੀ ਲਹਿਰ ਦੇ ਸਾਂਝੇ ਉਮੀਦਵਾਰ ਰਤਨ ਲਾਲ ਸਿੰਗਲਾ ਨੇ ਪ੍ਰੈਸ ਦੇ ਜਾਰੀ ਬਿਆਨ ਵਿੱਚ ਕੇਂਦਰ ਸਰਕਾਰ ਵੱਲੋ ਜਾਰੀ ਕੀਤੀ ਅਗਨੀਪੱਥ ਸਕੀਮ ਦੇ ਖਿਲਾਫ਼ ਹੋ ਰਹੇ ਅੰਦੋਲਨ ਤੇ ਆਪਣਾਂ ਪ੍ਰਤੀਕਰਮ ਜਾਹਰ ਕਰਦਿਆਂ ਕਿਹਾ ਹੈ ਕਿ  ਸਮਾਜਿਕ ਮਸਲਿਆਂ ਨੂੰ ਸਿਰਫ਼ ਬਲੈਕ ਐਂਡ ਵਾਈਟ ਵਜੋਂ ਵੇਖਣ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਫੌਜ ਦੇ ਅਫਸਰਾਂ ਦੀ ਭਰਤੀ ਵਿੱਚ ਪਹਿਲਾਂ ਹੀ ਸ਼ੋਰਟ ਸਰਵਿਸ ਕਮਿਸ਼ਨ ਅਤੇ ਪਰਮਾਨੈਂਟ ਸਰਵਿਸ ਕਮਿਸ਼ਨ ਲਾਗੂ ਹਨ। ਮੋਦੀ ਸਰਕਾਰ ਦਾ ਮੌਜੂਦਾ ਫੈਸਲਾ ਸਭ ਤੋਂ ਪਹਿਲਾਂ ਇਸ ਕਰਕੇ ਗ਼ਲਤ ਹੈ ਕਿ ਇਹ ਮਨਮਰਜ਼ੀ ਨਾਲ ਸਮਾਜ ਤੇ ਥੋਪ ਦਿੱਤਾ ਗਿਆ ਹੈ ਜਦਕਿ ਅਜਿਹੇ ਫੈਸਲੇ ਲਾਗੂ ਕਰਨ ਤੋਂ ਪਹਿਲਾਂ ਸਮਾਜ ਅੰਦਰ ਵਿਆਪਕ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਆਏ ਹੋਏ ਸੁਝਾਵਾਂ ਨੂੰ ਸ਼ਾਮਲ ਕਰਕੇ ਤਰਕ ਸੰਗਤ ਨੀਤੀ ਅਪਣਾਈ ਜਾਣੀ ਚਾਹੀਦੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਫੌਜ ਵਿੱਚ ਭਰਤੀ ਦੀ ਪੁਰਾਣੀ ਪ੍ਰਣਾਲੀ ਤਰਕ ਸੰਗਤ, ਅਬਦਲ ਅਤੇ ਸਦੀਵੀ ਹੈ।
ਉਹਨਾ ਕਿਹਾ ਕਿ ਨੌਜਵਾਨਾਂ ਨੂੰ ਅੰਦੋਲਨ ਸ਼ਾਂਤਮਈ ਢੰਗ ਨਾਲ  ਚਲਾਉਣਾ ਚਾਹੀਦਾ ਹੈ ਅਤੇ ਬੜੇ ਠਰੰਮੇ ਤੇ ਧੀਰਜ ਨਾਲ ਆਪਣਾ ਪੱਖ ਰੱਖਣਾ ਚਾਹੀਦਾ ਹੈ। ਅੰਦੋਲਨ ਦੇ ਨਾਂ ਤੇ ਸਾੜਫੂਕ ਅਤੇ ਹਿੰਸਾ  ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਈ ਜਾ ਸਕਦੀ। ਸਾੜਫੂਕ ਅਤੇ ਹਿੰਸਾ ਦੀ ਆੜ ਵਿੱਚ ਮੋਦੀ ਸਰਕਾਰ ਨੌਜਵਾਨਾਂ ਦੇ ਅੰਦੋਲਨ ਨੂੰ ਸਮਾਜ ਅੰਦਰ ਬਦਨਾਮ ਕਰ ਕੇ ਆਪਣੇ ਵਹਿਸ਼ੀ ਜ਼ਬਰ ਦਾ ਸ਼ਿਕਾਰ ਬਣਾਉਣ ਵਿੱਚ ਹੀ ਕਾਮਯਾਬ ਹੋ ਸਕਦੀ ਹੈ ਇਸ ਲਈ ਅੰਦੋਲਨ ਬੜੀ ਸੂਝ ਬੂਝ ਅਤੇ ਸ਼ਾਂਤੀ ਨਾਲ ਚਲਾਉਣ ਨੌਜਵਾਨ।ਉਹਨਾ ਨੌਜਵਾਨਾਂ ਨੂੰ ਖੱਬੇਪੱਖੀ ਲਹਿਰ ਮਜਬੂਤ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਵੋਟ ਦੇਣ ਦਾ ਸੱਦਾ ਦਿੱਤਾ।

About Post Author

Share and Enjoy !

Shares

Leave a Reply

Your email address will not be published.