**ਜੇ.ਪੀ.ਐਂਮ.ਓ  ਵੱਲੋਂ ਪੰਜਾਬ ਦੇ  ਵਿਦਿਆਰਥੀ ‘ਤੇ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ**

Share and Enjoy !

Shares
ਜਲੰਧਰ :  ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ(ਜੇ.ਪੀ.ਐੱਮ.ਓ.) ਨੇ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੀਤਾ ਜਾ ਰਿਹਾ ਕੇਂਦਰੀਕਰਨ ਰੁਕਵਾਉਣ ਲਈ ਪੰਜਾਬ ਦੀਆਂ ਅੱਠ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਉੱਪਰ ਪੰਜਾਬ ਸਰਕਾਰ ਵੱਲੋਂ ਕੀਤੇ ਗਏ   ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੀ ਉਪਜਾਊ ਧਰਤੀ ਨੂੰ ਉਜਾੜ ਕੇ ਉਸਾਰੀ  ਗਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ  ਦਾ ਕੇਂਦਰੀਕਰਨ ਕਰ ਕੇ ਪੰਜਾਬ ਦੇ ਲੋਕਾਂ ਤੋਂ ਉਨ੍ਹਾਂ ਦਾ ਹੱਕ ਖੋਹਿਆ ਜਾ ਰਿਹਾ ਹੈ।ਪੰਜਾਬ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ,ਇਸ ਦਾ ਕੇਂਦਰੀਕਰਨ ਬੰਦ ਕਰਨ, ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਦਾ ਨਿੱਜੀਕਰਨ ਰੋਕਣ, ਭਗਵੇਂਕਰਨ ਅਤੇ ਕੇਂਦਰੀਕਰਨ ਕਰਨ ਦੀ ਨੀਤੀ ਨੂੰ ਰੱਦ ਕਰਨ ਦੀ ਮੰਗ ਕਰ ਰਹੀਆਂ ਸਨ ;ਪਰ ਸੰਘਰਸ਼ੀਲ  ਵਿਦਿਆਰਥੀਆਂ ਦੀ ਆਵਾਜ਼ ਨੂੰ ਜ਼ਬਰ ਜ਼ੁਲਮ ਨਾਲ ਦਬਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ‌। ਲਾਠੀਚਾਰਜ ਕਰਨ ਸਮੇਂ ਜਿੱਥੇ ਕਈ ਵਿਦਿਆਰਥੀਆਂ ਦੀਆਂ ਪੱਗਾਂ ਉਤਾਰੀਆਂ ਗਈਆਂ, ਉੱਥੇ ਕਈ ਵਿਦਿਆਰਥੀ ਵਿਦਿਆਰਥਣਾਂ ਨਾਲ  ਖਿੱਚ ਧੂਹ ਕੀਤੀ ਗਈ‌।ਜੇ.ਪੀ.ਐੱਮ.ਓ. ਇਸ ਨਿੰਦਣਯੋਗ ਕਾਰਵਾਈ ਦੀ ਸਖ਼ਤ ਨਿੰਦਿਆ ਕਰਦਾ ਹੈ‌ ਜੇ.ਪੀ.ਐੱਮ.ਓ. ਦੇ ਆਗੂਆਂ ਗੁਰਨਾਮ ਸਿੰਘ ਦਾਊਦ, ਕੁਲਵੰਤ  ਸਿੰਘ ਸੰਧੂ,ਪਰਗਟ ਸਿੰਘ ਜਾਮਾਰਾਏ, ਸ਼ਿਵ ਦੱਤ, ਨੱਥਾ ਸਿੰਘ,ਸ਼ਿਵ ਕੁਮਾਰ ਤਿਵਾੜੀ, ਸ਼ਤੀਸ਼ ਰਾਣਾ, ਧਰਮਿੰਦਰ ਸਿੰਘ  ਮੁਕੇਰੀਆਂ, ਸੁਰਿੰਦਰ ਕੌਰ ਜੈਪਾਲ, ਸਤਨਾਮ ਸਿੰਘ ਅਜਨਾਲਾ, ਦਰਸ਼ਨ ਨਾਹਰ,ਵਿਜੈ ਮਿਸ਼ਰਾ, ਸ਼ਿਵ ਪਠਾਨਕੋਟ,ਕੁਲਵਿੰਦਰ ਸਿੰਘ ਗਰੇਵਾਲ,ਰਾਮ ਲੁਭਾਇਆ ਅਤੇ ਤੀਰਥ ਸਿੰਘ ਬਾਸੀ ਨੇ ਜ਼ੋਰਦਾਰ ਮੰਗ ਕੀਤੀ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਮੰਗ ਲਈ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ  ਵਿਦਿਆਰਥੀਆਂ ਦੇ ਇਸ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਿਆਂ ਕਿਹਾ ਕਿ ਜੇ.ਪੀ.ਐੱਮ.ਓ ਵਿਦਿਆਰਥੀਆਂ ਦੇ ਇਸ ਸੰਘਰਸ਼ ਵਿੱਚ ਪੂਰਾ ਪੂਰਾ ਸਹਿਯੋਗ  ਦੇਵੇਗੀ।

About Post Author

Share and Enjoy !

Shares

Leave a Reply

Your email address will not be published.