ਜੀਵਨ ਵਿੱਚ ਖੂਨ ਦੀ ਬਹੁਤ ਮਹੱਤਤਾ ਹੈ,ਖੂਨ ਦੀ ਘਾਟ ਨਾਲ ਕਈ ਕੀਮਤੀ ਜਾਨਾਂ ਅਜਾਈਂ ਚਲੀਆ ਜਾਦੀਂਆ ਹਨ….ਬਾਬੂ ਕਬੀਰਦਾਸ 

Share and Enjoy !

Shares
ਸਨੌਰ/ਪਟਿਆਲਾ : ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਐੱਚ.ਡੀ.ਐੱਫ.ਬੈਂਕ ਬ੍ਰਾਂਚ ਖੰਨਾ ਦੇ ਸਹਿਯੋਗ ਨਾਲ ਡਾ:ਸਨਮ ਖਾਨ ਦੀ ਯੋਗ ਅਗਵਾਈ ਹੇਠ ਅਲ-ਰਹਿਮਤ ਆਯੂਰਵੈਦਿਕ ਹਸਪਤਾਲ ਸਨੌਰ ਵਿਖੇ,ਖੂਨਦਾਨ ਕੈਂਪ ਲਗਾਇਆ।ਜਿਸ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਇੰਚਾਰਜ ਬਾਬੂ ਕਬੀਰਦਾਸ ਨੇ ਸਿਰਕਤ ਕੀਤੀ।ਖੂਨਦਾਨ ਦਾ ਰਸਮੀਂ ਉਦਘਾਟਨ ਹਰੀ ਓਮ ਸਰਮਾ ਅਤੇ ਯੋਗੇਸ਼ ਸਰਮਾਂ ਨੇ ਖੂਨਦਾਨ ਕਰਕੇ ਕੀਤਾ।ਖੂਨਦਾਨ ਕੈਂਪ ਵਿੱਚ ਅਸੋਕ ਕੁਮਾਰ,ਦਵਿੰਦਰ ਸਿੰਘ,ਬਾਜ ਸਿੰਘ,ਵਿੱਕੀ ਸਾਗਰ,ਧਰਮਵੀਰ ਸਿੰਘ,ਅਤੇ ਵਿਕਾਸ ਸਰਮਾਂ ਸਮੇਤ 15 ਖੂਨਦਾਨੀਆ ਨੇ ਖੂਨਦਾਨ ਕੀਤਾ।ਇਸ ਮੌਕੇ ਹਲਕਾ ਇੰਚਾਰਜ ਨਾਭਾ ਬਾਬੂ ਕਬੀਰਦਾਸ ਨੇ ਕਿਹਾ ਕਿ ਜੀਵਨ ਵਿੱਚ ਖੂਨ ਦੀ ਬਹੁਤ ਮਹੱਤਤਾ ਹੈ,ਖੂਨ ਦੀ ਘਾਟ ਨਾਲ ਕਈ ਕੀਮਤੀ ਜਾਨਾਂ ਅਜਾਈਆਂ ਚਲੀਆਂ ਜਾਂਦੀਆਂ ਹਨ,ਜਿਸ ਕਰਕੇ ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ।ਖੂਨ ਇਕ ਅਜਿਹਾ ਤਰਲ ਪਦਾਰਥ ਹੁੰਦਾ ਹੈ,ਜਿਸ ਨੂੰ ਕਿਸੇ ਤਰਾ ਬਨਾਉਟੀ ਢੰਗ ਨਾਲ ਨਹੀਂ ਤਿਆਰ ਕੀਤਾ ਜਾ ਸਕਦਾ,ਇਹ ਸਿਰਫ ਮਨੁੱਖੀ ਸਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ।ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਵਜੋਂ ਕੇਲੇ,ਬਿਸਕੁਟ,ਨਮਕੀਨ,ਬਿਸਲੇਰੀ ਪਾਣੀ,ਅਤੇ ਰੀਅਲ ਜੂਸ ਦਿੱਤਾ ਗਿਆ।ਕਲੱਬ ਵੱਲੋਂ ਸਮੂਹ ਖੂਨਦਾਨੀਆਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਚੇਅਰਮੈਨ ਹਰਫੂਲ ਸਿੰਘ ਭੰਗੂ ਬੋਸਰ,ਮੈਨੇਜਰ ਬਿੰਦਰ ਸਿੰਘ ਭਾਰਤ ਗੈਸ ਏਜੰਸੀ,ਹਰਚਰਨ ਸਿੰਘ ਸਨੌਰ ਏ ਐਸ ਆਈ,ਸਮਸ਼ੇਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ,ਦੀਦਾਰ ਸਿੰਘ ਭੰਗੂ ਬੋਸਰ,ਸੰਜੀਵ ਸਰਮਾਂ ਸਨੌਰ,ਰਣਜੀਤ ਸਿੰਘ ਬੋਸਰ, ਤੇਜਿੰਦਰ ਸਿੰਘ ਮੰਡੌਰ ਸੀਨੀਅਰ ਮੀਤ ਪ੍ਰਧਾਨ,ਪ੍ਰਗਟ ਸਿੰਘ ਵਜੀਦਪੁਰ,ਗੁਰਚਰਨ ਸਿੰਘ ਖਾਲਸਾ,ਗੁਰਵਿੰਦਰ ਸਿੰਘ ਖਾਂਸੀਆ,ਜਗਰੂਪ ਸਿੰਘ ਪੰਜੋਲਾ, ਹਰਕ੍ਰਿਸ਼ਨ ਸਿੰਘ ਸੁਰਜੀਤ,ਨਰਿੰਦਰ ਸਿੰਘ ਧੀਮਾਨ,ਅਤੇ ਧੀਮਾਨ ਆਟੋ ਵਰਕਸ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ।

About Post Author

Share and Enjoy !

Shares

Leave a Reply

Your email address will not be published.